ਨਵੀਂ ਦਿੱਲੀ (ਇੰਟ.)- ਪੈਟਰੋਲ ਅਤੇ ਡੀਜ਼ਲ (Petrol and diesel) ਦੀਆਂ ਕੀਮਤਾਂ ਵਿਚ ਸ਼ੁੱਕਰਵਾਰ ਨੂੰ ਯਾਨੀ ਅੱਜ ਵੀ ਸਥਿਰਤਾ ਜਾਰੀ ਰਹੀ। ਪੂਰੇ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੋਵਾਂ ਦੀ ਖੁਦਰਾ ਕੀਮਤਾਂ (Retail prices) ਵਿਚ ਪਿਛਲੇ 20 ਦਿਨਾਂ ਤੋਂ ਕੋਈ ਬਦਲਾਅ ਨਹੀਂ ਆਇਆ ਹੈ। ਇਸ ਤੋਂ ਬਾਅਦ ਵੀ ਪੂਰੇ ਦੇਸ਼ ਵਿਚ ਪੈਟਰੋਲ-ਡੀਜ਼ਲ (Petrol-diesel) ਦੀ ਕੀਮਤ ਇਤਿਹਾਸਕ ਉਚਾਈ ‘ਤੇ ਹੈ। ਦਿੱਲੀ ਵਿਚ ਪੈਟਰੋਲ ਦੀ ਕੀਮਤ 101.84 ਰੁਪਏ ਪ੍ਰਤੀ ਲਿਟਰ ‘ਤੇ ਸਥਿਰ ਹੈ।
read more- ਅਸ਼ਵਨੀ ਸੇਖੜੀ ਨੇ ਸੰਭਾਲਿਆ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਦਾ ਅਹੁਦਾ
ਉਥੇ ਹੀ ਡੀਜ਼ਲ ਦੀ ਕੀਮਤ 89.87 ਰੁਪਏ ਪ੍ਰਤੀ ਲਿਟਰ ‘ਤੇ ਬਣੀ ਹੋਈ ਹੈ। ਦੇਸ਼ ਵਿਚ ਈਂਧਨ ਦੀਆਂ ਕੀਮਤਾਂ 18 ਜੁਲਾਈ ਤੋਂ ਬਾਅਦ ਸਥਿਰ ਹੈ। ਹਾਲਾਂਕਿ ਇਸ ਦੇ ਬਾਵਜੂਦ ਵੀ ਦਿੱਲੀ ਅਤੇ ਕੋਲਕਾਤਾ ਸਮੇਤ ਸਾਰੇ ਮਹਾਨਗਰਾਂ ਵਿਚ ਪੈਟਰੋਲ ਦੀਆਂ ਕੀਮਤਾਂ ਸੈਂਚੁਰੀ ਦੇ ਮਾਰਕ ਤੋਂ ਪਾਰ ਹੈ। ਪੈਟਰੋਲ ਦੀ ਕੀਮਤ ਹੁਣ ਲਗਭਗ ਪੂਰੇ ਦੇਸ਼ ਵਿਚ 100 ਰੁਪਏ ਪ੍ਰਤੀ ਲਿਟਰ ਤੋਂ ਜ਼ਿਆਦਾ ਹੈ। ਡੀਜ਼ਲ ਵੀ ਕਈ ਸੂਬਿਆਂ ਵਿਚ ਸੈਂਕੜਾ ਲਗਾ ਚੁੱਕਾ ਹੈ। ਮੁੰਬਈ ਵਿਚ ਮੌਜੂਦਾ ਸਮੇਂ ਵਿਚ ਪੈਟਰੋਲ ਦੀ ਕੀਮਤ 107.83 ਰੁਪਏ ਪ੍ਰਤੀ ਲਿਟਰ ਹੈ, ਉਥੇ ਹੀ ਡੀਜ਼ਲ ਦੀ ਕੀਮਤ 97.45 ਰੁਪਏ ਪ੍ਰਤੀ ਲਿਟਰ ਹੈ।
ਵੱਖ-ਵੱਖ ਸੂਬਿਆਂ ਵਿਚ ਪੈਟਰੋਲ ਕੀਮਤਾਂ
| ਦਿੱਲੀ | 101.84 | 89.87 |
| ਮੁੰਬਈ | 107.83 | 97.45 |
| ਚੇੱਨਈ | 101.49 | 94.39 |
| ਕੋਲਕਾਤਾ | 102.08 | 93.02 |
| ਬੈਂਗਲੁਰੂ | 105.25 | 95.26 |
| ਭੋਪਾਲ | 110.20 | 98.67 |
| ਚੰਡੀਗੜ੍ਹ | 97.93 | 89.50 |
| ਰਾਂਚੀ | 96.68 | 94.84 |
| ਲਖਨਊ | 98.92 | 90.26 |
| ਪਟਨਾ | 104.25 | 95.57 |
ਦੱਸ ਦਈਏ ਕਿ ਵਿਦੇਸ਼ੀ ਮੁਦਰਾ ਦਰਾਂ ਦੇ ਨਾਲ ਕੌਮਾਂਤਰੀ ਬਾਜ਼ਾਰ ਵਿਚ ਕਰੂਡ ਦੀ ਕੀਮਤ ਦੇ ਆਧਾਰ ‘ਤੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਰੋਜ਼ਾਨਾ ਅਪਡੇਟ ਕੀਤੀ ਜਾਂਦੀ ਹੈ। ਆਇਲ ਮਾਰਕੀਟਿੰਗ ਕੰਪਨੀਆਂ ਕੀਮਤਾਂ ਦੀ ਸਮੀਖਿਆ ਤੋਂ ਬਾਅਦ ਰੋਜ਼ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਤੈਅ ਕਰਦੀ ਹੈ। ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਤੇਲ ਕੰਪਨੀਆਂ ਹਰ ਦਿਨ ਸਵੇਰੇ ਵੱਖ-ਵੱਖ ਸ਼ਹਿਰਾਂ ਦੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਜਾਣਕਾਰੀ ਅਪਡੇਟ ਕਰਦੀ ਹੈ।




