ਪਠਾਨਕੋਟ ਵਿਚ ਫੌਜੀ ਹੈਲੀਕਾਪਟਰ ਹਾਦਸੇ ਦਾ ਹੋਇਆ ਸ਼ਿਕਾਰ, 3 ਲੋਕ ਸਨ ਸਵਾਰ 

ਪਠਾਨਕੋਟ (ਇੰਟ.)- ਪੰਜਾਬ ਸਥਿਤ ਪਠਾਨਕੋਟ (Pathankot) ਵਿਚ ਭਾਰਤੀ ਫੌਜ ਦਾ ਹੈਲੀਕਾਪਟਰ ਹਾਦਸੇ (Helicopter crash) ਦਾ ਸ਼ਿਕਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਦੁਰਘਟਨਾ…

ਪਠਾਨਕੋਟ (ਇੰਟ.)- ਪੰਜਾਬ ਸਥਿਤ ਪਠਾਨਕੋਟ (Pathankot) ਵਿਚ ਭਾਰਤੀ ਫੌਜ ਦਾ ਹੈਲੀਕਾਪਟਰ ਹਾਦਸੇ (Helicopter crash) ਦਾ ਸ਼ਿਕਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਦੁਰਘਟਨਾ ਰਣਜੀਤ ਸਾਗਰ ਡੈਮ (Ranjit Sagar Dam) ਨੇੜੇ ਵਾਪਰੀ ਹੈ। ਮੌਕੇ ‘ਤੇ ਪੁਲਿਸ (Police) ਅਤੇ ਫੌਜ (Army) ਦੀ ਟੀਮ ਪਹੁੰਚ ਗਈ ਹੈ। ਤੁਹਾਨੂੰ ਦੱਸ ਦਈੇ ਕਿ ਰਣਜੀਤ ਸਾਗਰ ਡੈਮ ਦੇ ਨੇੜੇ ਅੱਜ ਸਵੇਰੇ ਸੈਨਾ ਦੇ ਹੈਲੀਕਾਪਟਰ (Army helicopter) ਦੇ ਕ੍ਰੈਸ਼ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਹੈਲੀਕਾਪਟਰ ਕ੍ਰੈਸ਼ ਹੋਣ ਤੋਂ ਬਾਅਦ ਹੈਲੀਕਾਪਟਰ ਸਿੱਧਾ ਰਣਜੀਤ ਸਾਗਰ ਡੈਮ ਦੇ ਵਿਚ ਡਿੱਗਿਆ। ਹੈਲੀਕਾਪਟਰ ‘ਚ ਮੌਜੂਦ ਫ਼ੌਜੀ ਸੁਰੱਖਿਅਤ ਦੱਸੇ ਜਾ ਰਹੇ ਹਨ। ਰਾਹਤ ਤੇ ਬਚਾਅ ਕਾਰਜ ਜਾਰੀ ਹਨ। ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਵਿਚ ਪਾਇਲਟ ਸਮੇਤ 3 ਲੋਕ ਸਵਾਰ ਸਨ।

Indian Army helicopter crashes near Ranjit Sagar Dam in Punjab's Pathankot  | India News – India TV

read this-ਮਾਨਸੂਨ ਸੈਸ਼ਨ : ਸੰਸਦ ਤੱਕ ਵਿਰੋਧੀ ਧਿਰ ਨੇ ਕੱਢਿਆ ਸਾਈਕਲ ਮਾਰਚ

ਹੈਲੀਕਾਪਟਰ ਹਾਦਸਾ ਮੰਗਲਵਾਰ ਸਵੇਰੇ ਲਗਭਗ 10-20 ਵਜੇ ਹੋਇਆ। ਫੌਜ ਦੇ ਏਵਨ ਸਕਵਾਡ੍ਰਨ ਦੇ ਹੈਲੀਕਾਪਟਰ ਨੇ ਮਾਮੂਨ ਕੈਂਟ ਤੋਂ ਉਡਾਣ ਭਰੀ ਸੀ। ਹੈਲੀਕਾਪਟਰ ਰਣਜੀਤ ਸਾਗਰ ਡੈਮ ਦੇ ਕਾਫੀ ਨੇੜੇ ਸੀ। ਇਸੇ ਦੌਰਾਨ ਇਹ ਪਹਾੜੀ ਨਾਲ ਟਕਰਾ ਗਿਆ ਅਤੇ ਸਿੱਧੇ ਡੈਮ ਵਿਚ ਜਾ ਡਿੱਗਿਆ। ਐੱਨ. ਡੀ.ਆਰ.ਐੱਫ. ਵੀ ਮੌਕੇ ‘ਤੇ ਪਹੁੰਚ ਚੁੱਕੀ ਹੈ। ਹੈਲੀਕਾਪਟਰ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਇਲਟ ਦਾ ਪਤਾ ਲਗਾਇਆ ਜਾ ਰਿਹਾ ਹੈ। ਫੌਜੀ ਸੂਤਰਾਂ ਮੁਤਾਬਕ ਅਜੇ ਉਨ੍ਹਾਂ ਦਾ ਧਿਆਨ ਰਾਹਤ ਅਤੇ ਬਚਾਅ ਕਾਰਜ ‘ਤੇ ਹੈ। ਹਾਦਸਾ ਕਿਵੇਂ ਅਤੇ ਕਿਉਂ ਹੋਇਆ ਇਸ ਦੀ ਪੜਤਾਲ ਬਾਅਦ ਵਿਚ ਕੀਤੀ ਜਾਵੇਗੀ।

Leave a Reply

Your email address will not be published. Required fields are marked *