ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਧਿਆਨ ਵਿਚ ਰੱਖਦਿਆਂ ਅੱਜ ਖੁੱਲ੍ਹੇ ਸਕੂਲ, ਬੱਚਿਆਂ ਦੀ ਆਮਦ ਰਹੀ ਘੱਟ

ਚੰਡੀਗੜ੍ਹ (ਇੰਟ.)- ਭਾਵੇਂ ਅੱਜ ਸਕੂਲਾਂ (Schools) ਦਾ ਪਹਿਲਾ ਦਿਨ ਹੋਣ ਕਾਰਣ ਬੱਚਿਆਂ ਦੀ ਗਿਣਤੀ ਘੱਟ ਹੈ ਕਿਉਂਕਿ ਬੱਚਿਆਂ (Childrens) ਦੇ ਮਾਤਾ-ਪਿਤਾ (Mothers-Fathers) ਅਜੇ ਵੀ ਦੁਵਿਧਾ…

ਚੰਡੀਗੜ੍ਹ (ਇੰਟ.)- ਭਾਵੇਂ ਅੱਜ ਸਕੂਲਾਂ (Schools) ਦਾ ਪਹਿਲਾ ਦਿਨ ਹੋਣ ਕਾਰਣ ਬੱਚਿਆਂ ਦੀ ਗਿਣਤੀ ਘੱਟ ਹੈ ਕਿਉਂਕਿ ਬੱਚਿਆਂ (Childrens) ਦੇ ਮਾਤਾ-ਪਿਤਾ (Mothers-Fathers) ਅਜੇ ਵੀ ਦੁਵਿਧਾ ਵਿਚ ਹਨ ਕਿ ਉਹ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਸਕੂਲ ਭੇਜਣ ਜਾਂ ਨਹੀ, ਜਿਥੇ ਅੱਜ ਛੋਟੇ ਬੱਚਿਆਂ ਦਾ ਸਕੂਲਾਂ ਵਿਚ ਪਹਿਲਾ ਦਿਨ ਹੈ ਫਿਰ ਵੀ 30 ਤੋਂ 40 ਫੀਸਦੀ ਦੀ ਆਮਦ ਬੱਚਿਆਂ ਦੀ ਹੋਈ ਹੈ। ਉਥੇ 10,11 ਅਤੇ 12ਵੀ ਕਲਾਸਾਂ ਪਿਛਲੇ ਇਕ ਹਫਤੇ ਤੋਂ ਲੱਗ ਰਹੀਆਂ ਹਨ। ਉਨ੍ਹਾਂ ਕਲਾਸਾਂ (Classes) ਵਿਚ ਬੱਚਿਆਂ ਦੀ ਗਿਣਤੀ ਜ਼ਿਆਦਾ 70 ਤੋ 80 ਫੀਸਦੀ ਹੈ। ਸਕੂਲਾਂ ਵਲੋਂ ਬੱਚਿਆਂ ਦੀ ਸਿਹਤ (Health) ਨੂੰ ਧਿਆਂਨ ਵਿਚ ਰਖਦੇ ਹੋਏ ਸਾਰੇ ਇੰਤਜ਼ਾਮ ਸਹੀ ਤਰੀਕੇ ਨਾਲ ਕੀਤੇ ਗਏ ਹਨ ਜਿਵੇਂ ਕਿ ਸਕੂਲ ਵਿਚ ਐਂਟਰ ਹੋਣ ‘ਤੇ ਹੀ ਮਾਸਕ (Mask) ਦਾ ਇੰਤਜਾਮ ਸਾਰੇ ਬੱਚਿਆਂ ਨੂੰ ਸੈਨੇਟਾਈਜ਼ (Sanetize) ਦਾ ਇੰਤਜ਼ਾਮ ਅਤੇ ਸਾਰੀਆਂ ਕਲਾਸਾਂ ਵਿਚ ਬੱਚਿਆਂ ਦੇ ਬੈਠਣ ਦੇ ਵਧੀਆ ਇੰਤਜ਼ਾਮ ਕੀਤੇ ਗਏ ਹਨ।

read this- ਭਾਰਤੀ ਸ਼ੇਰਨੀਆਂ ਨੇ ਰਚਿਆ ਇਤਿਹਾਸ, ਪਹਿਲੀ ਵਾਰ ਸੈਮੀਫਾਇਨਲ ‘ਚ ਪਹੁੰਚੀ ਮਹਿਲਾ ਹਾਕੀ ਟੀਮ

ਪ੍ਰਾਇਮਰੀ ਵਿੰਗ ਦੇ ਪ੍ਰਿੰਸੀਪਲ ਮੈਡਮ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਛੋਟੇ-ਛੋਟੇ ਬੱਚਿਆਂ ਲਈ ਖਾਸ ਤੌਰ ‘ਤੇ ਇੰਤਜ਼ਾਮ ਕੀਤੇ ਗਏ ਹਨ ਕਿ ਕਲਾਸ ਵਿਚ ਜ਼ਿਆਦਾ ਬੱਚੇ ਇਕ ਟਾਈਮ ‘ਤੇ ਇਕਠੇ ਨਾ ਹੋਣ ਇਸ ਲਈ ਵੱਖ-ਵੱਖ ਅਤੇ ਜ਼ਿਆਦਾ ਕਲਾਸਾਂ ਦਾ ਇੰਤਕਜ਼ਾਮ ਕੀਤਾ ਗਿਆ। ਇਥੋਂ ਤੱਕ ਕਿ ਜੇਕਰ ਬੱਚੇ ਨੇ ਬਾਥਰੂਮ ਵੀ ਜਾਣਾ ਹੈ ਤਾਂ ਉਨ੍ਹਾਂ ਨੂੰ ਇਕਲੇ-ਇਕਲੇ ਕਰਕੇ ਐਟੈਂਡੈਂਟ ਨਾਲ ਭੇਜੇ ਜਾਣ ਦਾ ਇੰਤਜ਼ਾਮ ਹੈ ਅੱਜ ਸਕੂਲ ਦਾ ਪਹਿਲਾ ਦਿਨ ਹੋਣ ਕਾਰਣ ਬੱਚਿਆਂ ਦੇ ਮਾਂ-ਬਾਪ ਉਨ੍ਹਾਂ ਨੂੰ ਛੱਡਣ ਸਕੂਲ ਆ ਰਹੇ ਹਨ। ਬੱਚਿਆਂ ਦੇ ਬੈਠਣ ਲਈ ਵੱਖ-ਵੱਖ ਡੈਸਕ ਵੀ ਲਗਾਏ ਗਏ ਹਨ।

Read more: ਭਾਰਤੀ ਪੁਰਸ਼ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ, ਜਾਪਾਨ ਨੂੰ 5-3 ਨਾਲ ਹਰਾਇਆ
ਸੀਨੀਅਰ ਵਿੰਗ ਦੇ ਪ੍ਰਿਸੀਪਲ ਵਿਨੇ ਗਰਗ ਨੇ ਦਸਿਆਂ ਕਿ ਸ਼ਹਿਰ ਦਾ ਬਹੁ ਗਿਣਤੀ ਵਾਲਾ ਸਕੂਲ ਹੋਣ ਕਾਰਣ ਸਾਡੇ ਸਕੂਲ ਵਿਚ ਗਰੀਬ ਜਮਾਤ ਦੇ ਬਚੇ ਜ਼ਿਆਦਾ ਹਨ। ਸਾਡੇ ਸਕੂਲ ਵਿਚ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਪਹਿਲਾਂ ਤਾਂ ਸਾਰੇ ਸਕੂਲ ਦੇ ਕਲਾਸ ਰੂਮ ਨੂੰ ਬਕਾਇਦਾ 2 ਦਿਨ ਤੋ ਸੈਨੇਟਾਈਜ਼ ਕੀਤਾ ਜਾ ਰਿਹਾ ਹੈ ਤੇ ਅੱਜ ਜਿਹੜੇ ਬਚੇ ਸਕੂਲ ਵਿਚ ਦਾਖਲ ਹੋ ਰਹੇ ਹਨ। ਉਨ੍ਹਾਂ ਨੂੰ ਗੇਟ ‘ਤੇ ਹੀ ਮਾਸਕ ਉਪਲਬਧ ਕਰਵਾਏ ਜਾ ਰਹੇ ਹਨ ਤੇ ਸੈਨੇਟਾਇਸਡ ਕੀਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਨਾਲ ਦਸਿਆ ਜਾ ਰਿਹਾ ਹੈ ਕਿ 2 ਤੋਂ ਵਧੇਰੇ ਬੱਚੇ ਇਕਠੇ ਨਹੀ ਬੈਠਣਗੇ ਤੇ ਨਾ ਹੀ ਕਲਾਸ ਰੂਮ ਵਿਚੋਂ ਬਾਹਰ ਆਉਣਾ ਹੈ।

Read more: ਟੋਕੀਓ ਓਲੰਪਿਕਸ- ਭਾਰਤੀ ਹਾਕੀ ਟੀਮ ਨੇ ਦੱਖਣੀ ਅਫਰੀਕਾ ਨੂੰ 4-3 ਨਾਲ ਹਰਾਇਆ
ਦੱਸਣਯੋਗ ਹੈ ਕਿ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਵਾਨਗੀ ਤੋਂ ਬਾਅਦ ਕੋਵਿਡ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਸਿੱਖਿਆ ਵਿਭਾਗ 2 ਅਗਸਤ ਤੋਂ ਸਾਰੀਆਂ ਜਮਾਤਾਂ ਲਈ ਸਕੂਲ ਦੁਬਾਰਾ ਖੋਲ੍ਹਣ ਲਈ ਪੂਰੀ ਤਰ੍ਹਾਂ ਤਿਆਰ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸਕੂਲਾਂ ‘ਚ ਪ੍ਰੀ-ਪ੍ਰਾਇਮਰੀ ਤੋਂ ਸੀਨੀਅਰ ਸੈਕੰਡਰੀ ਤੱਕ ਸਾਰੀਆਂ ਜਮਾਤਾਂ ਪਹਿਲਾਂ ਵਾਂਗ ਚਲਾਈਆਂ ਜਾਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਸਕੂਲ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਰਹੇਗਾ ਤੇ ਬੱਚਿਆਂ ਨੂੰ ਸਕੂਲ ‘ਚ ਭੇਜਣ ਤੋਂ ਪਹਿਲਾਂ ਮਾਪਿਆਂ ਨੂੰ ਆਪਣੀ ਲਿਖਤੀ ਸਹਿਮਤੀ ਦੇਣੀ ਹੋਵੇਗੀ।

Leave a Reply

Your email address will not be published. Required fields are marked *