ਪੀ.ਐੱਮ. ਮੋਦੀ ਅੱਜ ਲਾਂਚ ਕਰਣਗੇ e-RUPI,ਜਾਣੋ ਇਸ ਦੇ ਫਾਇਦੇ

ਨਵੀਂ ਦਿੱਲੀ (ਇੰਟ.)- e-RUPI ਡਿਜੀਟਲ ਭੁਗਤਾਨ ਪਲੇਟਫਾਰਮ (Digital payment platform) ਹੈ, ਜਿਸ ਨੂੰ ਪੂਰੀ ਤਰ੍ਹਾਂ ਨਾਲ ਕੈਸ਼ਲੈੱਸ (Cashless) ਅਤੇ ਕਾਨਟੈਕਟਲੈੱਸ (Contactless) ਯਾਨੀ ਸੰਪਰਕਰਹਿਤ ਬਣਾਇਆ ਗਿਆ…

ਨਵੀਂ ਦਿੱਲੀ (ਇੰਟ.)- e-RUPI ਡਿਜੀਟਲ ਭੁਗਤਾਨ ਪਲੇਟਫਾਰਮ (Digital payment platform) ਹੈ, ਜਿਸ ਨੂੰ ਪੂਰੀ ਤਰ੍ਹਾਂ ਨਾਲ ਕੈਸ਼ਲੈੱਸ (Cashless) ਅਤੇ ਕਾਨਟੈਕਟਲੈੱਸ (Contactless) ਯਾਨੀ ਸੰਪਰਕਰਹਿਤ ਬਣਾਇਆ ਗਿਆ ਹੈ। ਇਹ ਡਿਜੀਟਲ ਪਲੇਟਫਾਰਮ (Digital platform) ਯਕੀਨੀ ਕਰੇਗਾ ਕਿ ਲੈਣ-ਦੇਣ ਪੂਰਾ ਹੋਣ ਤੋਂ ਬਾਅਦ ਹੀ ਸਰਵਿਸ ਪ੍ਰੋਵਾਈਡਰ (Service provider) ਨੂੰ ਭੁਗਤਾਨ ਕੀਤਾ ਜਾਵੇ।

What is e-RUPI? How to use it? List of banks live with this new payment  option | Latest News India - Hindustan Times

read more- ਰਾਜ ਕੁੰਦਰਾ ਦੀ ਗ੍ਰਿਫਤਾਰੀ ‘ਤੇ ਬੋਲੀ ਸ਼ਿਲਪਾ, ਕਿਹਾ- ਮੈਂ ਚੁੱਪ ਰਹਾਂਗੀ ਪਰ…

ਕੀ ਹੈ ਈ-ਰੂਪੀ ?
ਈ-ਰੂਪੀ ਨੂੰ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ.ਪੀ.ਸੀ.ਆਈ.) ਨੇ ਆਪਣੇ ਯੂ.ਪੀ.ਆਈ. ਪਲੇਟਫਾਰਮ ‘ਤੇ ਵਿੱਤੀ ਸੇਵਾ ਵਿਭਾਗ, ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਅਤੇ ਰਾਸ਼ਟਰੀ ਸਿਹਤ ਅਥਾਰਟੀ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਹੈ। ਇਹ ਡਿਜੀਟਲ ਭੁਗਤਾਨ ਲਈ ਪੂਰੀ ਤਰ੍ਹਾਂ ਨਾਲ ਇਕ ਕੈਸ਼ਲੈੱਸ ਅਤੇ ਕਾਨਟੈਕਟਲੈੱਸ ਸਾਧਨ ਹੈ।
ਕੀ ਹੈ ਇਸ ਦੇ ਫਾਇਦੇ ?
ਵਿਵਸਥਾ ਦੇ ਉਪਯੋਗਕਰਤਾ ਆਪਣੇ ਸਰਵਿਸ ਟੈਕਸ ਦੇ ਕੇਂਦਰ ‘ਤੇ ਕਾਰਡ, ਡਿਜੀਟਲ ਭੁਗਤਾਨ ਐਪ ਜਾਂ ਇੰਟਰਨੈੱਟ ਬੈਂਕਿੰਗ ਐਕਸਪ੍ਰੈੱਸ ਦੇ ਬਿਨਾਂ ਹੀ ਵਾਊਚਰ ਦੀ ਰਾਸ਼ੀ ਨੂੰ ਪ੍ਰਾਪਤ ਕਰਨ ਵਿਚ ਸਮਰੱਥ ਹੋਣਗੇ। 
ਈ-ਰੂਪੀ ਬਿਨਾਂ ਕਿਸੇ ਫਿਜ਼ੀਕਲ ਇੰਟਰਫੇਸ ਦੇ ਡਿਜੀਟਲ ਤਰੀਕੇ ਨਾਲ ਲਾਭਪਾਤਰੀਆਂ ਅਤੇ ਸਰਵਿਸ ਟੈਕਸ ਦੇ ਨਾਲ ਸੇਵਾਵਾਂ ਦੇ ਸਪਾਂਸਰਾਂ ਨੂੰ ਜੋੜਦਾ ਹੈ। 
ਇਸ ਦੇ ਤਹਿਤ ਇਹ ਵੀ ਯਕੀਨੀ ਕੀਤਾ ਜਾਂਦਾ ਹੈ ਕਿ ਲੈਣਦੇਣ ਪੂਰਾ ਹੋਣ ਤੋਂ ਬਾਅਦ ਹੀ ਸਰਵਿਸ ਪ੍ਰੋਵਾਈਡਰ ਨੂੰ ਭੁਗਤਾਨ ਕੀਤਾ ਜਾਵੇ।
ਪ੍ਰੀ-ਪੇਡ ਹੋਣ ਦੀ ਵਜ੍ਹਾ ਨਾਲ ਸਰਵਿਸ ਪ੍ਰੋਵਾਈਡਰ ਨੂੰ ਕਿਸੇ ਜ਼ਰੀਏ ਦੇ ਦਖਲ ਦੇ ਬਿਨਾਂ ਹੀ ਸਹੀ ਸਮੇਂ ‘ਤੇ ਭੁਗਤਾਨ ਸੰਭਵ ਹੋ ਜਾਂਦਾ ਹੈ।
ਇਹ ਡਿਜੀਟਲ ਪੇਮੈਂਟ ਸਾਲਿਊਸ਼ਨ ਕਲਿਆਣਕਾਰੀ ਸੇਵਾਵਾਂ ਦੀ ਭ੍ਰਿਸ਼ਟਾਚਾਰ-ਮੁਕਤ ਸਪਲਾਈ ਯਕੀਨੀ ਕਰਨ ਦੀ ਦਿਸ਼ਾ ਵਿਚ ਇਕ ਕ੍ਰਾਂਤੀਕਾਰੀ ਪਹਿਲ ਹੋ ਸਕਦੀ ਹੈ।
ਕਿੱਥੇ ਹੋ ਸਕਦਾ ਹੈ ਈ-ਰੂਪੀ ਦੀ ਵਰਤੋਂ ?

The Next Frontier On Welfare Delivery: How E-RUPI Can Revolutionise  Government Subsidies Through Vouchers

Read more: ਭਾਰਤੀ ਸ਼ੇਰਨੀਆਂ ਨੇ ਰਚਿਆ ਇਤਿਹਾਸ, ਪਹਿਲੀ ਵਾਰ ਸੈਮੀਫਾਇਨਲ ‘ਚ ਪਹੁੰਚੀ ਮਹਿਲਾ ਹਾਕੀ ਟੀਮ
ਇਸ ਦੀ ਵਰਤੋਂ ਮਾਂ ਅਤੇ ਬਾਲ ਕਲਿਆਣ ਯੋਜਨਾਵਾਂ ਦੇ ਤਹਿਤ ਦਵਾਈਆਂ ਅਤੇ ਪੋਸ਼ਣ ਸਬੰਧੀ ਸਹਾਇਤਾ, ਟੀ.ਬੀ ਖਾਤਮਾ, ਪ੍ਰੋਗਰਾਮਾਂ, ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਯ ਯੋਜਨਾ ਵਰਗੀਆਂ ਸਕੀਮਾਂ ਦੇ ਤਹਿਤ ਦਵਾਈਆਂ ਅਤੇ ਡਾਇਗਨੋਸਿਸ, ਖਾਦ ਸਬਸਿਡੀ ਆਦਿ ਦੇਣ ਦੀਆਂ ਯੋਜਨਾਵਾਂ ਦੇ ਤਹਿਤ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਕੀਤਾ ਜਾ ਸਕਦਾ ਹੈ। 
ਇਥੋਂ ਤੱਕ ਕਿ ਨਿੱਜੀ ਖੇਤਰ ਵੀ ਆਪਣੇ ਮੁਲਾਜ਼ਮਾਂ ਕਲਿਆਣ ਅਤੇ ਕਾਰਪੋਰੇਟ ਸਮਾਜਿਕ ਫਰਜ਼ਾਂ ਪ੍ਰੋਗਰਾਮਾਂ ਦੇ ਤਹਿਤ ਇਨ੍ਹਾਂ ਡਿਜੀਟਲ ਵਾਊਚਰ ਦੀ ਵਰਤੋਂ ਕਰ ਸਕਦਾ ਹੈ। 
ਕਿਵੇਂ ਕਰਦਾ ਹੈ ਕੰਮ?
ਈ-ਰੁਪੀ ਇਕ ਪ੍ਰੀਪੇਡ-ਈ-ਵਾਊਚਰ ਹੈ। ਇਹ ਕਿਊਆਰ ਕੋਡ ਜਾਂ ਐੱਸ.ਐੱਮ.ਐੱਸ. ਸਟ੍ਰਿੰਗ ਦੇ ਆਧਾਰ ‘ਤੇ ਈ-ਵਾਊਚਰ ਦੇ ਰੂਪ ਵਿਚ ਕੰਮ ਕਰਦਾ ਹੈ, ਜਿਸ ਨੂੰ ਲਾਭਪਾਤਰੀਆਂ ਦੇ ਮੋਬਾਇਲ ਫੋਨ ‘ਤੇ ਪਹੁੰਚਾਇਆ ਜਾਂਦਾ ਹੈ। ਇਹ ਪਲੇਟਫਾਰਮ ਉਪਯੋਗਕਰਤਾਵਾਂ ਨੂੰ ਕਾਰਡ, ਡਿਜੀਟਲ ਭੁਗਤਾਨ ਐਪ ਜਾਂ ਇੰਟਰਨੈੱਟ ਬੈਂਕਿੰਗ ਐਕਸੈਸ ਦੇ ਬਿਨਾਂ ਵਾਊਚਰ ਨੂੰ ਭੁਨਾਨ ਦੀ ਇਜਾਜ਼ਤ ਦੇਵੇਗਾ। ਈ-ਰੂਪੀ, ਸੇਵਾਵਾਂ ਦੇ ਸਪਾਂਸਰ ਨੂੰ ਬਿਨਾਂ ਕਿਸੀ ਫਿਜ਼ੀਕਲ ਇੰਟਰਫੇਸ ਦੇ ਡਿਜੀਟਲ ਤਰੀਕੇ ਨਾਲ ਲਾਭਪਾਤਰੀਆਂ ਅਤੇ ਸਰਵਿਸ ਪ੍ਰੋਵਾਈਡਰਸ ਨਾਲ ਜੋੜਦਾ ਹੈ। 

Leave a Reply

Your email address will not be published. Required fields are marked *