ਨਵੀਂ ਦਿੱਲੀ (ਇੰਟ.)-ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ (Corona Virus) ਦੇ 40,134 ਨਵੇਂ ਮਾਮਲੇ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਵਿਚ ਜਿੱਥੇ 36,946 ਮਰੀਜ਼ (Patient) ਰਿਕਵਰ ਹੋਏ ਹਨ ਤਾਂ ਉਥੇ ਹੀ 422 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਅਜੇ ਦੇਸ਼ ਵਿਚ ਕੋਰੋਨਾ (Corona) ਦੇ ਕੁਲ ਮਾਮਲਿਆਂ ਦੀ ਗਿਣਤੀ 3,16,95,958 ਹੈ। ਸਰਗਰਮ ਮਾਮਲਿਆਂ ਦੀ ਗਿਣਤੀ 4,13,718 ਰਿਕਵਰ ਮਾਮਲਿਆਂ ਦੀ ਗਿਣਤੀ 3,08,57,467 ਅਤੇ ਮੌਤਾਂ ਦੀ ਕੁਲ ਗਿਣਤੀ 4,24,773 ਹੈ। ਸਿਹਤ ਮੰਤਰਾਲਾ (Health ministery) ਮੁਤਾਬਕ ਦੇਸ਼ ਵਿਚ ਕੋਰੋਨਾ ਵਾਇਰਸ (Corona Virus) ਦਾ ਰਿਕਵਰੀ ਰੇਟ (Recovery Rate) ਹੁਣ 97.35 ਫੀਸਦੀ ਹੈ ਅਤੇ ਰੋਜ਼ਾਨਾ ਪਾਜ਼ੇਟੀਵਿਟੀ ਰੇਟ 2.81 ਫੀਸਦੀ ਹੈ।
read this- IPS ਅਧਿਕਾਰੀ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਗੱਲਬਾਤ, ਮਾਪਿਆਂ ਨੇ ਕਿਹਾ -ਬੇਟੀ ‘ਤੇ ਹੈ ਗਰਵ
ਉਥੇ ਹੀ ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੀ 17,06,598 ਵੈਕਸੀਨ ਲਗਾਈ ਗਈ, ਜਿਸ ਤੋਂ ਬਾਅਦ ਕੁਲ ਵੈਕਸੀਨੇਸ਼ਨ ਦਾ ਅੰਕੜਾ 47,22,23,639 ਹੋ ਗਿਆ ਹੈ। ਭਾਰਤੀ ਮੈਡੀਕਲ ਰਿਸਰਚ ਕੌਂਸਲ (ਆਈ.ਸੀ.ਐੱਮ.ਆਰ) ਦੇ ਮੁਤਾਬਕ ਦੇਸ਼ ਵਿਚ ਐਤਵਾਰ ਨੂੰ ਕੋਰੋਨਾ ਵਾਇਰਸ ਲਈ 14,28,984 ਸੈਂਪਲ ਟੈਸਟ ਕੀਤੇ ਗਏ। ਨਾਲ ਹੀ ਐਤਵਾਰ ਤੱਕ ਕੁਲ 46,96,45 494 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।ਓਧਰ ਕੋਵਿਡ-19 ਦੇ ਵੱਧਦੇ ਖਤਰੇ ਨੂੰ ਦੇਖਦੇ ਹੋਏ ਗੋਆ ਸਰਕਾਰ ਨੇ ਗੋਆ ਵਿਚ ਕੋਰੋਨਾ ਕਰਫਿਊ ਨੂੰ 9 ਅਗਸਤ ਤੱਕ ਵਧਾ ਦਿੱਤਾ ਹੈ। ਇਸ ਤੋਂ ਪਹਿਲਾਂ ਸੂਬੇ ਵਿਚ ਕੋਰੋਨਾ ਕਰਫਿਊ ਦੀ ਸਮਾਂ ਸੀਮਾ 2 ਅਗਸਤ ਨੂੰ ਖਤਮ ਹੋਣ ਵਾਲੀ ਸੀ। ਪ੍ਰਸ਼ਾਸਨ ਨੇ ਗੋਆ ਵਿਚ ਇਸ ਨੂੰ ਅੱਗੇ ਵਧਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਹੁਕਮ ਵਿਚ ਕਿਹਾ ਕਿ ਸੂਬੇ ਵਿਚ ਸਾਰੇ ਕੋਰੋਨਾ ਵਾਇਰਸ ਨਾਲ ਸਬੰਧਿਤ ਪਾਬੰਦੀਆਂ ਜਾਰੀ ਰਹਿਣਗੀਆਂ ਅਤੇ ਕੋਈ ਨਵੀਂ ਛੋਟ ਨਹੀਂ ਦਿਤੀ ਗਈ ਹੈ।




