ਉਤਰਾਖੰਡ ਦੇ ਨਵੇਂ ਮੁੱਖ ਮੰਤਰੀ ਬਣੇ ਪੁਸ਼ਕਰ ਸਿੰਘ ਧਾਮੀ, ਜਾਣੋਂ ਉਨ੍ਹਾਂ ਬਾਰੇ

ਦੇਹਰਾਦੂਨ (ਇੰਟ.)- ਉੱਤਰਾਖੰਡ (uttrakhand) ਵਿਚ ਕਈ ਦਿਨਾਂ ਤੋਂ ਜਾਰੀ ਸਿਆਸੀ ਘਮਸਾਨ ਆਖਿਰਕਾਰ ਸ਼ਨੀਵਾਰ ਨੂੰ ਪੁਸ਼ਕਰ ਸਿੰਘ ਧਾਮੀ ਨੂੰ ਨਵਾਂ ਮੁੱਖ ਮੰਤਰੀ ਬਣਾਏ ਜਾਣ ਦੇ ਨਾਲ…

ਦੇਹਰਾਦੂਨ (ਇੰਟ.)- ਉੱਤਰਾਖੰਡ (uttrakhand) ਵਿਚ ਕਈ ਦਿਨਾਂ ਤੋਂ ਜਾਰੀ ਸਿਆਸੀ ਘਮਸਾਨ ਆਖਿਰਕਾਰ ਸ਼ਨੀਵਾਰ ਨੂੰ ਪੁਸ਼ਕਰ ਸਿੰਘ ਧਾਮੀ ਨੂੰ ਨਵਾਂ ਮੁੱਖ ਮੰਤਰੀ ਬਣਾਏ ਜਾਣ ਦੇ ਨਾਲ ਹੀ ਖਤਮ ਹੋ ਗਈ। ਤੀਰਥ ਸਿੰਘ ਰਾਵਤ ਦੇ ਅਸਤੀਫੇ ਦੇਣ ਦੇ ਨਾਲ ਹੀ ਸੂਬੇ ਦੇ ਨਵੇਂ ਮੁੱਖ ਮੰਤਰੀ ਦੇ ਨਾਂ ‘ਤੇ ਸਭ ਦੀ ਨਜ਼ਰ ਟਿੱਕ ਗਈ ਸੀ। 3-4 ਨਾਂ ਲਗਾਤਾਰ ਚਰਚਾ ਵਿਚ ਬਣੇ ਹੋਏ ਸਨ ਪਰ ਇਨ੍ਹਾਂ ਸਭ ਨੂੰ ਪਿੱਛੇ ਕਰਦੇ ਹੋਏ ਬੀ.ਜੇ.ਪੀ. ਹਾਈ ਕਮਾਂਡ ਅਤੇ ਵਿਧਾਇਕਾਂ ਨੇ ਪੁਸ਼ਕਰ ਸਿੰਘ ਧਾਮੀ ‘ਤੇ ਭਰੋਸਾ ਜਤਾਇਆ। ਖਟੀਮਾ ਵਿਧਾਨ ਸਭਾ ਸੀਟ ਤੋਂ ਦੋ ਵਾਰ ਵਿਧਾਇਕ ਧਾਮੀ ਸੂਬੇ ਵਿਚ ਕਾਫੀ ਨੌਜਵਾਨ ਚਿਹਰਾ ਹਨ। ਉਨ੍ਹਾਂ ਨੂੰ ਰਾਸ਼ਟਰੀ ਸਵੈ ਸਵੇਕ ਸੰਘ (ਆਰ.ਐੱਸ.ਐੱਸ.) ਦਾ ਵੀ ਕਾਫੀ ਕਰੀਬੀ ਮੰਨਿਆ ਜਾਂਦਾ ਰਿਹਾ ਹੈ।

Uttarakhand political crisis LIVE updates: Pushkar Singh Dhami, sitting MLA  from Khatima, to be the next CM | India News,The Indian Express

Read this- ਗੈਂਗਸਟਰਾਂ ਨੂੰ ਦੁਕਾਨਦਾਰ ਨੇ ਪਾਈਆਂ ਭਾਜੜਾਂ, ਘਟਨਾ ਸੀਸੀਟੀਵੀ ਵਿਚ ਹੋਈ ਕੈਦ

ਸੂਬੇ ਦੇ ਨਵੇਂ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਉੱਤਰਾਖੰਡ ਵਿਚ ਬੀ.ਡਜੇ.ਪੀ. ਦੇ ਯੂਥ ਮੋਰਚਾ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਉਹ ਸਾਲ 2002 ਤੋਂ 2008 ਤੱਕ ਇਸ ਅਹੁਦੇ ‘ਤੇ ਰਹੇ ਸਨ। ਧਾਮੀ ਤੋਂ ਇਲਾਵਾ ਪਰਿਵਾਰ ਵਿਚ ਉਨ੍ਹਾਂ ਦੀਆੰ ਤਿੰਨ ਭੈਣਾਂ ਵੀ ਹਨ। ਉਨ੍ਹਾਂ ਦੇ ਪਿਤਾ ਪਹਿਲਾਂ ਭਾਰਤੀ ਫੌਜ ਵਿਚ ਵੀ ਰਹਿ ਚੁੱਕੇ ਹਨ। ਧਾਮੀ ਦਾ ਜਨਮ ਪਿੰਡ ਟੁੰਡੀ, ਪਿਥੌਰਾਗੜ੍ਹ ਵਿਚ ਹੋਇਆ ਸੀ, ਉਨ੍ਹਾਂ ਨੇ ਮਾਨਵ ਸੰਸਾਧਨ ਪ੍ਰਬੰਧਨ ਅਤੇ ਉਦਯੋਗਿਕ ਸਬੰਧ ਵਿਚ ਪੀ.ਜੀ. ਅਤੇ ਐੱਲ.ਐੱਲ.ਬੀ ਦੀ ਸਿੱਖਿਆ ਪੂਰੀ ਕੀਤੀ ਹੈ। ਜਦੋਂ ਤੋਂ ਉੱਤਰਾਖੰਡ ਨੂੰ ਨਵਾਂ ਮੁੱਖ ਮੰਤਰੀ ਮਿਲਣ ਦੀ ਚਰਚਾ ਸ਼ੁਰੂ ਹੋਈ, ਉਦੋਂ ਤੋਂ ਕਈ ਨਾਂ ਮੁੱਖ ਮੰਤਰੀ ਅਹੁਦੇ ਦੀ ਰੇਸ ਵਿਚ ਅੱਗੇ ਸਨ। ਪੁਸ਼ਕਰ ਸਿੰਘ ਧਾਮੀ ਨੇ ਇਨ੍ਹਾਂ ਸਾਰੇ ਨਾਮਾਂ ਨੂੰ ਪਿੱਛੇ ਛੱਡ ਦਿੱਤਾ। ਤੀਰਥ ਸਿਂਘ ਰਾਵਤ ਦੇ ਅਸਤੀਫਾ ਦੇਣ ਤੋਂ ਬਾਅਦ ਸਤਪਾਲ ਮਹਿਰਾਜ, ਤ੍ਰਿਵੇਂਦਰ ਸਿੰਘ ਰਾਵਤ, ਧਨ ਸਿੰਘ ਰਾਵਤ ਸਮੇਤ ਕਈ ਨਾਂ ਇਸ ਰੇਸ ਵਿਚ ਅੱਗੇ ਮੰਨੇ ਜਾ ਰਹੇ ਸਨ। ਹਾਲਾਂਕਿ ਜਦੋਂ ਨਵੇਂ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕੀਤਾ ਗਿਆ ਤਾਂ ਉਸ ਵਿਚ ਪੁਸ਼ਕਰ ਧਾਮੀ ਨੇ ਬਾਜ਼ੀ ਮਾਰ ਲਈ।

Leave a Reply

Your email address will not be published. Required fields are marked *