ਨਵੀਂ ਦਿੱਲੀ (ਇੰਟ.)- 7 ਵਿਰੋਧੀ ਪਾਰਟੀਆਂ (7 opposition parties) ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ (President Ram Nath Kovind) ਤੋਂ ਪੈਗਾਸਸ ਮੁੱਦੇ (Pegasus issues) ‘ਤੇ ਉਨ੍ਹਾਂ ਨੂੰ ਜਾਣੂੰ ਕਰਵਾਉਣ ਲਈ ਸਮਾਂ ਮੰਗਿਆ ਹੈ ਅਤੇ ਖੇਤੀ ਕਾਨੂੰਨਾਂ (Agricultural laws) ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਤੋਂ ਸਰਕਾਰ ਨੂੰ ਸੰਸਦ ਸੈਸ਼ਨ (Parliament session) ਦੌਰਾਨ ਦੋਹਾਂ ਮੁੱਦਿਆਂ ‘ਤੇ ਚਰਚਾ ਕਰਨ ਦਾ ਹੁਕਮ ਦੇਣ ਦੀ ਅਪੀਲ ਕੀਤੀ ਹੈ। ਕਾਂਗਰਸ (Congress) ਨੂੰ ਛੱਡ ਕੇ ਵਿਰੋਧੀ ਧਿਰ ਪਾਰਟੀਆਂ ਸ਼੍ਰੋਅਦ, ਰਾਕਾਂਪਾ, ਬਸਪਾ, ਜੇ.ਕੇ.ਐੱਨ.ਸੀ., ਮਾਕਪਾ, ਭਾਕਪਾ, ਰਾਲੋਦ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਕੋਲੋਂ ਭਾਰਤ ਦੇ ਸੰਵਿਧਾਨ (Constitution of India) ਅਤੇ ਸੰਸਦੀ ਨਿਯਮਾਂ ਅਤੇ ਪ੍ਰਕਿਰਿਆਵਾਂ ਦੀ ਮਾਣ-ਮਰਿਆਦਾ ਨੂੰ ਬਣਾਈ ਰੱਖਣ ਲਈ ਦਖਲ ਦੇਣ ਦੀ ਲਈ ਸਮਾਂ ਮੰਗਿਆ ਹੈ।
read this- ਬਜ਼ੁਰਗ ਕਾਰ ਚਾਲਕ ਨੇ ਵਿਅਕਤੀ ‘ਤੇ ਚੜ੍ਹਾਈ ਕਾਰ, ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ
ਰਾਜਦ ਦੇ ਰਾਜ ਸਭਾ ਸੰਸਦ ਮੈਂਬਰ ਮਨੋਜ ਝਾਅ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਆਉਣ ਅਤੇ ਪੈਗਾਸਸ ‘ਤੇ ਚਰਚਾ ਹੋਵੇ ਕਿਉਂਕਿ ਪੈਗਾਸਸ 4 ਕਾਲਕ ਵਿਚ ਪੜ੍ਹੀ ਜਾਣ ਵਾਲੀ ਖਬਰ ਨਹੀਂ। ਕਿਸੇ ਨੂੰ ਨਹੀਂ ਪਤਾ ਕਿਸ ਨੇ ਯੰਤਰ ਖਰੀਦੇ ਅਤੇ ਕਿਸ ਨੂੰ ਇਹ ਅਧਿਕਾਰ ਦਿੱਤਾ ਗਿਆ? ਅਜਿਹੇ ਕਈ ਸਵਾਲ ਹਨ। ਅਸੀਂ ਚਾਹੁੰਦੇ ਹਾਂ ਕਿ ਸੁਪਰੀਮ ਕੋਰਟ ਦੀ ਪ੍ਰਧਾਨਗੀ ਵਿਚ ਇਸ ਦੀ ਜਾਂਚ ਹੋਵੇ।
We, MPs from 7 political parties, have jointly appealed to @rashtrapatibhvn to direct GOI to repeal 3 #FarmLaws & then hold talks with farmers. Have also urged Prez to press GOI to hold a probe into #PegasusProject.@supriya_sule @JKNC_ @Mayawati @cpimspeak @hanumanbeniwal #CPI pic.twitter.com/3aM6BWtnpf
— Harsimrat Kaur Badal (@HarsimratBadal_) July 27, 2021
read this- SC ਨੇ ਭਿਖਾਰੀਆਂ ਤੇ ਬੇਸਹਾਰਾ ਲੋਕਾਂ ਦੇ ਮੁੜਵਸੇਬੇ ਤੇ ਵੈਕਸੀਨੇਸ਼ਨ ਲਈ ਦਾਇਰ ਪਟੀਸ਼ਨ ‘ਤੇ ਕੇਂਦਰ ਤੋਂ ਮੰਗਿਆ ਜਵਾਬ
ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਮੱਲਿਕਾਰਜੁਨ ਖੜਗੇ ਅਤੇ ਅਧੀਰ ਰੰਜਨ ਚੌਧਰੀ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਆਲ ਪਾਰਟੀ ਮੀਟਿੰਗ ਦੀ ਮੰਗ ਰੱਖੀ ਸੀ ਪਰ ਕਾਂਗਰਸ ਨੇ ਇਸ ਦਾ ਬਾਈਕਾਟ ਕੀਤਾ। ਸਰਕਾਰ ਸਾਰੀਆਂ ਚਰਚਾਵਾਂ ‘ਤੇ ਬਹਿਸ ਲਈ ਤਿਆਰ ਹੈ ਪਰ ਕਾਂਗਰਸ ਪਾਰਟੀ ਲਗਾਤਾਰ ਸਦਨ ਨੂੰ ਪ੍ਰਭਾਵਿਤ ਕਰਨ ਵਿਚ ਲੱਗੀ ਹੋਈ ਹੈ।




