ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ, ਪੁਲਸ ਹੱਥ ਲੱਗੀ ਵੱਡੀ ਸਫਲਤਾ

ਅਜਨਾਲਾ (ਇੰਟ.) ਇਥੇ ਸ਼ਾਮ ਵੇਲੇ ਪੁਲਸ ਫੋਰਸ (Police Force) ਦੀਆਂ ਕਈ ਗੱਡੀਆਂ (Police Cars) ਨੇ ਅਚਾਨਕ ਸਾਰੇ ਕਸਬੇ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਵੱਡੀ…

ਅਜਨਾਲਾ (ਇੰਟ.) ਇਥੇ ਸ਼ਾਮ ਵੇਲੇ ਪੁਲਸ ਫੋਰਸ (Police Force) ਦੀਆਂ ਕਈ ਗੱਡੀਆਂ (Police Cars) ਨੇ ਅਚਾਨਕ ਸਾਰੇ ਕਸਬੇ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਵੱਡੀ ਪੁਲਸ ਪਾਰਟੀ (Police party) ਉਥੇ ਤਾਇਨਾਤ ਹੋ ਗਈ। ਪਿੰਡ ਵਾਲਿਆਂ ਨੂੰ ਪਹਿਲਾਂ ਤਾਂ ਕੁਝ ਸਮਝ ਨਾ ਆਇਆ ਪਰ ਜਦੋਂ ਪੁਲਸ ਅਤੇ ਗੈਂਗਸਟਰਾਂ (Gangster) ਵਿਚਾਲੇ ਫਾਇਰਿੰਗ (Firing) ਹੋਈ ਤਾਂ ਪੂਰੇ ਪਿੰਡ ਦੇ ਲੋਕ ਆਪੋ-ਆਪਣੇ ਘਰਾਂ ਵਿਚ ਲੁੱਕ ਗਏ। ਪੁਲਸ ਅਤੇ ਗੈਂਗਸਟਰਾਂ ਵਲੋਂ ਕਈ ਰੌਂਦ ਫਾਇਰ ਕੀਤੇ ਗਏ।

read this- ਬਜ਼ੁਰਗ ਕਾਰ ਚਾਲਕ ਨੇ ਵਿਅਕਤੀ ‘ਤੇ ਚੜ੍ਹਾਈ ਕਾਰ, ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ

ਦਰਅਸਲ ਸਰਹੱਦੀ ਤਹਿਸੀਲ ਅਜਨਾਲਾ ਦੇ ਕਸਬਾ ਚਮਿਆਰੀ ਵਾਸੀ ਵਿਖੇ ਸ਼ਾਮ 4 ਵਜੇ ਦੇ ਕਰੀਬ ਵੱਡੇ ਪੱਧਰ ‘ਤੇ ਪੁਲਸ ਪਾਰਟੀ ਪਹੁੰਚ ਗਈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਸ ਨੇ ਇਥੋਂ ਖ਼ਤਰਨਾਕ ਗੈਂਗਸਟਰ ਪ੍ਰੀਤ ਸੇਖੋਂ ਨੂੰ ਗ੍ਰਿਫ਼ਤਾਰ ਕੀਤਾ ਹੈ। ਭਾਵੇਂ ਅਜੇ ਪੁਲਸ ਇਸ ਬਾਰੇ ਕੁੱਝ ਵੀ ਬੋਲਣ ਤੋਂ ਕੰਨੀ ਕਤਰਾ ਰਹੀ ਹੈ ਪਰ ਗ੍ਰਿਫ਼ਤਾਰੀ ਤੋਂ ਪਹਿਲਾਂ ਹੀ ਗੈਂਗਸਟਰ ਪ੍ਰੀਤ ਸੇਖੋਂ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਪਾ ਦਿੱਤੀ ਅਤੇ ਆਪਣੀ ਪੋਸਟ ਵਿਚ ਉਸ ਨੇ ਲਿਖਿਆ ਕਿ ਉਸ ਨੂੰ ਚਮਿਆਰੀ ਨੇੜੇ ਅਜਨਾਲਾ ਵਿਚ ਪੁਲਸ ਵਲੋਂ ਘੇਰਾ ਪਾ ਲਿਆ ਹੈ ਅਤੇ ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ। ਇਹ ਵੀ ਖਬਰ ਮਿਲੀ ਹੈ ਕਿ ਇਸ ਆਪ੍ਰੇਸ਼ਨ ਦੌਰਾਨ ਪੁਲਸ ਨੂੰ ਇਥੋਂ ਵੱਡੀ ਗਿਣਤੀ ‘ਚ ਹਥਿਆਰ ਵੀ ਬਰਾਮਦ ਹੋਏ ਹਨ। ਪੁਲਸ ਵੱਲੋਂ ਇਸ ਸਾਰੀ ਕਾਰਵਾਈ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾ ਰਿਹਾ ਹੈ।

Leave a Reply

Your email address will not be published. Required fields are marked *