ਜੰਤਰ-ਮੰਤਰ ‘ਤੇ ਕਿਸਾਨ ਸੰਸਦ- 3 ਸਪੀਕਰ ਬਣਾਏ, 3 ਖੇਤੀ ਕਾਨੂੰਨਾਂ ‘ਤੇ ਬੋਲੇ ਖੇਤੀ ਮੰਤਰੀ ਤੋਮਰ

ਨਵੀਂ ਦਿੱਲੀ (ਇੰਟ.)- ਤਿੰਨ ਖੇਤੀ ਕਾਨੂੰਨਾਂ (3 Agriculture law) ਦੇ ਖਿਲਾਫ ਅੰਦੋਲਨ (protest) ਕਰ ਰਹੇ ਕਿਸਾਨਾਂ ਨੇ ਅੱਜ ਜੰਤਰ-ਮੰਤਰ (jantar-mantar) ‘ਤੇ ਆਪਣੀ ਕਿਸਾਨ ਸੰਸਦ ਸ਼ੁਰੂ…

ਨਵੀਂ ਦਿੱਲੀ (ਇੰਟ.)- ਤਿੰਨ ਖੇਤੀ ਕਾਨੂੰਨਾਂ (3 Agriculture law) ਦੇ ਖਿਲਾਫ ਅੰਦੋਲਨ (protest) ਕਰ ਰਹੇ ਕਿਸਾਨਾਂ ਨੇ ਅੱਜ ਜੰਤਰ-ਮੰਤਰ (jantar-mantar) ‘ਤੇ ਆਪਣੀ ਕਿਸਾਨ ਸੰਸਦ ਸ਼ੁਰੂ ਕੀਤੀ। ਕਿਸਾਨ ਸੰਸਦ (Farmer parliament) ਵਿਚ ਤਿੰਨ ਸਪੀਕਰ, ਤਿੰਨ ਡਿਪਟੀ ਸਪੀਕਰ (Deputy Speaker) ਬਣਾਏ ਗਏ। ਹਰ ਕਿਸੇ ਨੂੰ 90 ਮਿੰਟ ਦਾ ਸਮਾਂ ਦਿੱਤਾ। ਇਕ ਸਪੀਕਰ ਦੇ ਨਾਲ ਇਕ ਡਿਪਟੀ ਮੌਜੂਦ ਰਹੇਗਾ। ਉਥੇ ਹੀ ਇਸ ਵਿਚਾਲੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ (Agriculture law) ਨੇ ਅੱਜ ਕਿਹਾ ਕਿ ਸਰਕਾਰ ਅੰਦੋਲਨਕਾਰੀ ਕਿਸਾਨ ਸੰਗਠਨਾਂ ਦੇ ਨਾਲ ਖੁਲੇ ਮਨ ਨਾਲ ਚਰਚਾ ਲਈ ਤਿਆਰ ਹੈ।

जंतर-मंतर पर 'संसद' लगाएंगे किसान, बसों में रवाना हुए आंदोलनकारी - Farmer  protest delhi jantar mantar kisan sansad updates ntc - AajTak

read this- ਘਟੀਆਂ ਸੋਨੇ ਦੀਆਂ ਕੀਮਤਾਂ, ਚਾਂਦੀ ਹੋਈ ਮਹਿੰਗੀ ਜਾਣੋਂ ਕੀ ਹੈ ਕੀਮਤ

ਤੋਮਰ ਨੇ ਸੰਸਦ ਭਵਨ ਕੰਪਲੈਕਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਕਿ ਕਿਸਾਨ ਸੰਗਠਨਾਂ ਨੂੰ ਖੇਤੀ ਸੁਧਾਰ ਕਾਨੂੰਨਾਂ ਦੇ ਜਿਨ੍ਹਾਂ ਵਿਵਸਥਾਵਾਂ ‘ਤੇ ਇਤਰਾਜ਼ ਹੈ ਉਸ ਨੂੰ ਦੱਸਣ, ਸਰਕਾਰ ਉਸ ਦਾ ਹੱਲ ਕਰੇਗੀ. ਉਨ੍ਹਾਂ ਨੇ ਕਿਹਾ ਕਿ ਖੇਤੀ ਸੁਧਾਰ ਕਾਨੂੰਨਾਂ ਨਾਲ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ ਅਤੇ ਵਪਾਰੀਆਂ ਵਿਚਾਲੇ ਮੁਕਾਬਲੇਬਾਜ਼ੀ ਵਧੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦਾ ਸਨਮਾਨ ਕਰਦੀ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾ ਰਹੀ ਹੈ।

जंतर-मंतर पर किसानों ने शुरू की समानांतर संसद, योगेंद्र यादव बोले- ढाई घंटे तक पुलिस ने भटकाया

read this- ਪੀ.ਪੀ.ਸੀ.ਸੀ. ਨਵਜੋਤ ਸਿੱਧੂ ਵਲੋਂ ਲਗਾਤਾਰ ਮਿਲਣੀਆਂ ਦਾ ਦੌਰ ਜਾਰੀ

ਅੱਜ ਜੰਤਰ-ਮੰਤਰ ਪਹੁੰਚਣ ਤੋਂ ਬਾਅਦ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਇਥੇ ਆਪਣੀ ਆਵਾਜ਼ ਚੁੱਕਾਂਗੇ। ਵਿਰੋਧੀ ਧਿਰ ਨੂੰ ਸਦਨ ਦੇ ਅੰਦਰ ਸਾਡੀ ਆਵਾਜ਼ ਬਣਨਾ ਚਾਹੀਦਾ ਹੈ। ਜੰਤਰ-ਮੰਤਰ ‘ਤੇ ਜਾਰੀ ਕਿਸਾਨਾਂ ਦੀ ਸੰਸਦ ਵਿਚ ਪੰਜਾਬੀ ਫਿਲਮ ਅਭਿਨੇਤਰੀ ਸੋਨੀਆ ਮਾਨ ਵੀ ਪਹੁੰਚੀ। ਉਨ੍ਹਾਂ ਨੇ ਕਿਹਾ ਕਿ ਸਾਡੀ ਮੁਹਿੰਮਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣਾ ਹੈ। ਸੰਸਦ ਤੋਂ ਲੈ ਕੇ ਸੜਕ ਤੱਕ ਇਹ ਲੜਾਈ ਜਾਰੀ ਰਹੇਗੀ। ਇਸ ਵਿਚਾਲੇ ਪੁਲਿਸ ਨੇ ਦੱਸਿਆ ਕਿ ਮੌਜੂਦਾ ਸਮੇਂ ਵਿਚ ਸੰਸਦ ਦਾ ਮਾਨਸੂਨ ਸੈਸ਼ਨ ਵੀ ਚੱਲ ਰਿਹਾ ਹੈ। ਇਸ ਲਈ ਜੰਤਰ-ਮੰਤਰ ਅਤੇ ਆਸ-ਪਾਸ ਦੇ ਖੇਤਰ ਵਿਚ ਸੁਰੱਖਿਆ ਦੇ ਭਰਪੂਰ ਇੰਤਜ਼ਾਮ ਕੀਤੇ ਗਏ ਹਨ।
ਜੰਤਰ-ਮੰਤਰ ‘ਤੇ ਕਿਸਾਨ ਆਪਣੀ ਪਛਾਣ ਉਜਾਗਰ ਕਰਨ ਵਾਲੇ ਬੈਜ ਪਹਿਨੇ ਅਤੇ ਹੱਥ ਵਿਚ ਆਪਣੀ ਯੂਨੀਅਨਾਂ ਦੇ ਝੰਡੇ ਫੜੇ ਹਏ ਨਜ਼ਰ ਆ ਰਹੇ ਹਨ। ਪ੍ਰਦਰਸ਼ਨ ਸਵੇਰੇ 11 ਵਜੇ ਸ਼ੁਰੂ ਹੋਣਾ ਸੀ, ਪਰ ਕਿਸਾਨ ਇਥੇ 12-25 ਵਜੇ ਪਹੁੰਚੇ। ਕਿਸਾਨ ਨੇਤਾ ਸ਼ਿਵ ਕੁਮਾਰ ਕੱਕਾ ਨੇ ਦੱਸਿਆ ਕਿ ਰਾਸਤੇ ਵਿਚ ਪੁਲਸ ਨੇ ਉਨ੍ਹਾਂ ਨੂੰ ਤਿੰਨ ਥਾਈਂ ਰੋਕਿਆ ਅਤੇ ਉਨ੍ਹਾਂ ਦੇ ਆਧਾਰ ਕਾਰਡ ਚੈੱਕ ਕੀਤੇ।

Leave a Reply

Your email address will not be published. Required fields are marked *