ਜਲੰਧਰ ਛਾਉਣੀ (ਇੰਟ.)- ਕੈਨੇਡਾ ਦੇ ਮੋਂਟਰੀਅਲ ਸ਼ਹਿਰ ਵਿਖੇ ਰਹਿਣ ਵਾਲੇ ਇਕ ਨੌਜਵਾਨ ਵਲੋਂ ਮਾਮੂਲੀ ਝਗੜੇ ਦੌਰਾਨ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਜਿਸ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਿਆ ਸੀ ਪ੍ਰੰਤੂ ਉਕਤ ਵਿਅਕਤੀ ਵਲੋਂ ਕੈਨੇਡਾ ‘ਚ ਹੀ ਇਕ ਨਹਿਰ ਵਿਚ ਬੀਤੇ ਦਿਨ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ। ਜਿਸ ਦੀ ਲਾਸ਼ ਕੈਨੇਡਾ ਦੀ ਪੁਲਿਸ ਵਲੋਂ ਬਰਾਮਦ ਕਰਕੇ ਸ਼ਨਾਖ਼ਤ ਲਈ ਆਪਣੇ ਕਬਜ਼ੇ ‘ਚ ਰੱਖ ਲਈ ਗਈ ਦੱਸੀ ਜਾ ਰਹੀ ਹੈ। ਨੌਜਵਾਨ ਨੇ ਖ਼ੁਦਕੁਸ਼ੀ ਤੋਂ ਪਹਿਲਾ ਆਪਣੇ ਪਰਿਵਾਰ ਨੂੰ ਵੀਡੀਓ ਕਾਲ ਕੀਤੀ ਸੀ।
read this- ਘਟੀਆਂ ਸੋਨੇ ਦੀਆਂ ਕੀਮਤਾਂ, ਚਾਂਦੀ ਹੋਈ ਮਹਿੰਗੀ ਜਾਣੋਂ ਕੀ ਹੈ ਕੀਮਤ
ਦੱਸਣਯੋਗ ਹੈ ਕਿ ਪਿੰਡ ਟਾਡਾ ਉੜਮੁੜ ਨਾਲ ਸਬੰਧਿਤ ਮਹਿਲਾ ਰਜਿੰਦਰ ਕੌਰ ਰੂਬੀ (31 ਸਾਲਾ) ਦਾ ਉਸਦੇ ਪਤੀ ਨਵਦੀਪ ਸਿੰਘ ਵੱਲੋਂ ਕੈਨੇਡਾ (Canada)ਦੇ ਮੋਂਟਰੀਅਲ ਸ਼ਹਿਰ ‘ਚ ਕਤਲ (Murder)ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ। ਕਤਲ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮ੍ਰਿਤਕ ਦਾ ਪਤੀ ਫਰਾਰ ਹੋ ਗਿਆ ਸੀ। ਮ੍ਰਿਤਕਾ ਦੇ ਪਿਤਾ ਅਮਰੀਕ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਧੀ ਰਜਿੰਦਰ ਕੌਰ 2 ਸਾਲ ਪਹਿਲਾਂ ਹੀ ਆਪਣੇ ਪਤੀ ਅਤੇ ਬੱਚਿਆਂ ਨਾਲ ਕੈਨੇਡਾ ਗਈ ਸੀ ਅਤੇ ਉਸਦਾ ਪਤੀ ਨਵਦੀਪ ਸਿੰਘ ਅਕਸਰ ਘਰ ਵਿਚ ਲੜਾਈ ਝਗੜਾ ਕਰਦਾ ਰਹਿੰਦਾ ਸੀ।
read this- ਗੁੰਡਾਗਰਦੀ ਦਾ ਨੰਗਾ ਨਾਚ, 15-20 ਗੁੰਡਿਆਂ ਨੇ 2 ਨੌਜਵਾਨਾਂ ‘ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਇਸ ਸਬੰਧੀ ਕੈਨੇਡਾ ਦੀ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਹੈ ਅਤੇ ਪੁਲਿਸ ਵੱਲੋਂ ਹਾਲੇ ਜਾਂਚ ਜਾਰੀ ਹੀ ਸੀ ਕਿ ਨਵਦੀਪ ਸਿੰਘ ਵੱਲੋਂ ਬੀਤੀ ਰਾਤ ਉਨ੍ਹਾਂ ਦੀ ਲੜਕੀ ਰਜਿੰਦਰ ਕੌਰ ਦਾ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਿਆ। ਸਾਰੀ ਘਟਨਾ ਦੀ ਸੂਚਨਾ ਉਨ੍ਹਾਂ ਦੇ ਪੁੱਤਰ ਜੋ ਕਿ ਕੈਨੇਡਾ ਵਿੱਚ ਰਹਿੰਦਾ ਹੈ ਵੱਲੋਂ ਦੇਰ ਰਾਤ ਦਿੱਤੀ ਗਈ। ਇਸ ਮੌਕੇ ਮ੍ਰਿਤਕ ਰਜਿੰਦਰ ਕੌਰ ਦੇ ਪਰਿਵਾਰਿਕ ਮੈਂਬਰਾਂ ਨੇ ਭਾਰਤ ਸਰਕਾਰ ਤੋਂ ਉਨ੍ਹਾਂ ਦੀ ਬੱਚੀ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਮੰਗ ਕੀਤੀ ਹੈ।




