ਸੰਸਦ ‘ਚ ਹੋਇਆ ਭਾਰੀ ਹੰਗਾਮਾ, 22 ਜੁਲਾਈ ਤੱਕ ਮੁਲਤਵੀ ਹੋਈ ਲੋਕ ਸਭਾ 

ਨਵੀਂ ਦਿੱਲੀ (ਇੰਟ.)- ਸੰਸਦ ਵਿਚ ਮਾਨਸੂਨ ਸੈਸ਼ਨ (Monsoon season) ਦੇ ਦੂਜੇ ਦਿਨ ਜਾਸੂਸੀ ਕੇਸ (Espionage case) ‘ਤੇ ਦੋਹਾਂ ਸਦਨਾਂ ਵਿਚ ਕਾਫੀ ਹੰਗਾਮਾ ਹੋਇਆ। ਇਸ ਤੋਂ…

ਨਵੀਂ ਦਿੱਲੀ (ਇੰਟ.)- ਸੰਸਦ ਵਿਚ ਮਾਨਸੂਨ ਸੈਸ਼ਨ (Monsoon season) ਦੇ ਦੂਜੇ ਦਿਨ ਜਾਸੂਸੀ ਕੇਸ (Espionage case) ‘ਤੇ ਦੋਹਾਂ ਸਦਨਾਂ ਵਿਚ ਕਾਫੀ ਹੰਗਾਮਾ ਹੋਇਆ। ਇਸ ਤੋਂ ਬਾਅਦ ਲੋਕ ਸਭਾ (Lok Sabha) 22 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਗਈ। ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਭਾਜਪਾ ਸੰਸਦੀ ਪਾਰਟੀ (BJP Parliamentary Party) ਦੀ ਮੀਟਿੰਗ ਹੋਈ। ਮੀਟਿੰਗ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਪਾਰਟੀ ਨੇਤਾਵਾਂ ਨੂੰ ਕਿਹਾ, ਸੱਚ ਨੂੰ ਵਾਰ-ਵਾਰ ਜਨਤਾ ਤੱਕ ਪਹੁੰਚਾਓ। ਸਰਕਾਰ ਦੇ ਕੰਮ ਬਾਰੇ ਦੱਸੋ। ਕਾਂਗਰਸ ਸਭ ਜਗ੍ਹਾ ਖਤਮ ਹੋ ਰਹੀ ਹੈ ਪਰ ਉਨ੍ਹਾਂ ਨੂੰ ਆਪਣੇ ਬਜਾਏ ਸਾਡੀ ਚਿੰਤਾ ਹੈ। ਇਸ ਤੋਂ ਬਾਅਦ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ (Mallikarjun Kharge) ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਨੇ ਬਿਨਾਂ ਤਿਆਰੀ ਨੋਟਬੰਦੀ ਕੀਤੀ ਸੀ। ਉਵੇਂ ਹੀ ਕੋਰੋਨਾ ਮਹਾਮਾਰੀ ਦੇ ਸਮੇਂ ਲਾਕਡਾਊਨ (Lockdown) ਲਗਾਉਂਦੇ ਸਮੇਂ ਵੀ ਕੋਈ ਤਿਆਰੀ ਨਹੀਂ ਕੀਤੀ ਗਈ।

Parliament in Covid: Alternate workdays, sheets to separate rows | India  News,The Indian Express

Read this- ਪੈਗਾਸਸ ਜਾਸੂਸੀ ਮਾਮਲੇ ਦੀ ਜਾਂਚ ਕਰੇਗਾ ਫਰਾਂਸ, ਕਈ ਲੋਕਾਂ ਨੂੰ ਬਣਾਇਆ ਸੀ ਨਿਸ਼ਾਨਾ

ਮੀਟਿੰਗ ਵਿਚ ਪੀ.ਐੱਮ. ਮੋਦੀ ਨੇ ਕਿਹਾ ਕਿ ਕੋਰੋਨਾ ਸਾਡੇ ਲਈ ਰਾਜਨੀਤੀ ਨਹੀਂ, ਮਨੁੱਖਤਾ ਦਾ ਵਿਸ਼ਾ ਹੈ, ਪਹਿਲਾਂ ਮਹਾਮਾਰੀ ਦੌਰਾਨ ਮਹਾਮਾਰੀ ਤੋਂ ਘੱਟ ਅਤੇ ਭੁੱਖ ਤੋਂ ਜ਼ਿਆਦਾ ਲੋਕ ਮਰਦੇ ਸਨ। ਅਸੀਂ ਅਜਿਹਾ ਨਹੀਂ ਹੋਣ ਦਿੱਤਾ। ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਪਾਰਟੀ ਨੇਤਾਵਾਂ ਨੂੰ ਕਿਹਾ, ਵੈਕਸੀਨੇਸ਼ਨ ਸੈਂਟਰ ‘ਤੇ ਜਾਣ, ਪੀ.ਐੱਮ. ਦੇ ਮਨ ਦੀ ਗੱਲ ਬੂਥ ‘ਤੇ ਜਾ ਕੇ ਲੋਕਾਂ ਨੂੰ ਸੁਣਾਉਣ। ਗਰੀਬ ਕਲਿਆਣ ਯੋਜਨਾ ਦੀ ਜਾਣਕਾਰੀ ਸਾਰਿਆਂ ਤੱਕ ਪਹੁੰਚਾਉਣ। ਨੱਢਾ ਨੇ ਸੰਸਦ ਮੈਂਬਰਾਂ ਨੂੰ ਗੁਰੂ ਪੂਰਣਿਮਾ ਦੇ ਦਿਨ ਧਰਮਗੁਰੂਆਂ ਦੇ ਕੋਲ ਜਾਣ ਲਈ ਵੀ ਕਿਹਾ।

Leave a Reply

Your email address will not be published. Required fields are marked *