ਦਿੱਲੀ ਦੇ ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਟੈਂਟ ਨੂੰ ਲੱਗੀ ਅੱਗ, ਹੋਇਆ ਭਾਰੀ ਨੁਕਸਾਨ

ਨਵੀਂ ਦਿੱਲੀ (ਇੰਟ.)- ਖੇਤੀਬਾੜੀ ਕਾਨੂੰਨਾਂ (3 Agriculture law) ਵਿਰੁੱਧ ਦਿੱਲੀ ਦੇ ਸਿੰਘੂ ਬਾਰਡਰ (Singhu Border) ‘ਤੇ ਪਿਛਲੇ 7 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਬੈਠੇ ਕਿਸਾਨਾਂ…

ਨਵੀਂ ਦਿੱਲੀ (ਇੰਟ.)- ਖੇਤੀਬਾੜੀ ਕਾਨੂੰਨਾਂ (3 Agriculture law) ਵਿਰੁੱਧ ਦਿੱਲੀ ਦੇ ਸਿੰਘੂ ਬਾਰਡਰ (Singhu Border) ‘ਤੇ ਪਿਛਲੇ 7 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਬੈਠੇ ਕਿਸਾਨਾਂ (Farmer) ਦੇ ਟੈਂਟਾਂ ਵਿੱਚ ਬੀਤੀ ਰਾਤ ਲੱਗੀ ਅੱਗ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅੱਗ ਕਾਰਨ ਕਈ ਟੈਂਟ ਸੜ ਕੇ ਸਵਾਹ ਹੋ ਗਏ ਤੇ ਉਨ੍ਹਾਂ ਵਿੱਚ ਰੱਖਿਆ ਸਾਮਾਨ ਵੀ ਸੜ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਅੱਗ ਕਾਰਨ ਗੱਦੇ, ਰਸੋਈ ਦਾ ਸਾਮਾਨ, ਪਾਣੀ ਦੀਆਂ ਬੋਤਲਾਂ ਤੇ ਪੱਖੇ-ਕੂਲਰ ਸੜ ਗਏ।

Read this- ਭਾਰਤ ਸਰਕਾਰ ਨਾਲ ਤਣਾਅ ਦੌਰਾਨ ਟਵਿੱਟਰ ਨੇ ਲਿਆ ਵੱਡਾ ਫੈਸਲਾ, ਨਿਯੁਕਤ ਕੀਤਾ ਸ਼ਿਕਾਇਤ ਅਧਿਕਾਰੀ
ਮਿਲੀ ਜਾਣਕਾਰੀ ਅਨੁਸਾਰ ਇਹ ਅੱਗ ਬਾਬਾ ਹਰਬੰਸ ਕਾਰ ਸੇਵਾ ਵਾਲੇ ਸੰਤ ਮਹਾਂਪੁਰਸਾਂ ਦੇ ਲੰਗਰ ਘਰ ਨੂੰ ਲੱਗੀ ਹੈ ਜਿਸ ਕਾਰਨ ਵੱਡਾ ਨੁਕਸਾਨ ਹੋਇਆ ਹੈ। ਰਾਹਤ ਵਾਲੀ ਗੱਲ ਇਹ ਹੈ, ਕਿ ਅੱਗ ਤੋਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪ੍ਰਸ਼ਾਸਨ ਵੱਲੋਂ ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭੇਜੀਆਂ ਗਈਆਂ, ਜਿਨ੍ਹਾਂ ਵੱਲੋਂ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕਿਆ ਹੈ।

Leave a Reply

Your email address will not be published. Required fields are marked *