ਨਵੀਂ ਦਿੱਲੀ (ਇੰਟ.)-ਦਿੱਲੀ ਪੁਲਿਸ (Delhi Police) ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਦਿੱਲੀ ਪੁਲਿਸ ਨੇ 2500 ਕਰੋੜ ਦੀ 350 ਕਿਲੋ ਹੈਰੋਇਨ (Heroin) ਜ਼ਬਤ ਕੀਤੀ ਹੈ। ਇੰਨਾ ਹੀ ਨਹੀਂ ਪੁਲਿਸ (Police) ਨੇ ਚਾਰ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ (Arrest) ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿਚ ਤਿੰਨ ਹਰਿਆਣਾ (Haryana) ਤੋਂ ਗ੍ਰਿਫਤਾਰ ਕੀਤੇ ਗਏ ਹਨ ਅਤੇ ਇਕ ਮੁਲਜ਼ਮ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ (Special cell) ਨੇ ਹੁਣ ਤੱਕ ਦੀ ਸਭ ਤੋਂ ਵੱਡੀ ਡਰੱਗਜ਼ ਦੀ ਖੇਪ ਫੜ੍ਹੀ ਹੈ। ਇਹ ਹੁਣ ਤੱਕ ਦੇ ਸਭ ਤੋਂ ਵੱਡੇ ਡਰੱਗਜ਼ ਸਿੰਡੀਕੇਟ (Drugs Syndicate) ਦਾ ਖੁਲਾਸਾ ਹੈ। ਹੈਰੋਇਨ ਦੀ ਕੀਮਤ ਢਾਈ ਹਜ਼ਾਰ ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਹ ਮਾਮਲਾ ਨਾਰਕੋ ਟੈਰੋਰਿਜ਼ਮ (Narco Terrorism) ਨਾਲ ਜੁੜ ਸਕਦਾ ਹੈ। ਨਾਰਕੋ ਟੈਰੋਰਿਜ਼ਮ ਦੇ ਐਂਗਲ ‘ਤੇ ਜਾਂਚ ਜਾਰੀ ਹੈ। ਇਸ ਸਿੰਡੀਕੇਟ ਦੇ ਤਾਰ ਪਾਕਿਸਤਾਨ ਨਾਲ ਵੀ ਜੁੜੇ ਹੋਣ ਦਾ ਖਦਸ਼ਾ ਹੈ।
Read this- ਜਲੰਧਰ ਬਿਜਲੀ ਸ਼ਿਕਾਇਤ ਕੇਂਦਰ ‘ਚ ਮੁਲਾਜ਼ਮ ਨਾਲ ਹੋਈ ਕੁੱਟਮਾਰ, ਫਾਲਟ ਦੱਸਣ ‘ਤੇ ਕੀਤਾ ਹਮਲਾ
ਦਿੱਲੀ ਪੁਲਿਸ ਸਪੈਸ਼ਲ ਸੈੱਲ ਦੇ ਸੀ.ਪੀ. ਨੀਰਜ ਠਾਕੁਰ ਨੇ ਦੱਸਿਆ ਕਿ ਇਹ ਆਪ੍ਰੇਸ਼ਨ ਮਹੀਨਿਆਂ ਤੋਂ ਚੱਲ ਰਿਹਾ ਸੀ। ਕੁਲ 354 ਕਿਲੋ ਹੈਰੋਇਨ ਬਰਾਮਦ ਹੋਈ ਹੈ। ਇਕ ਅਫਗਾਨਿਸਤਾਨ ਦੇ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹੈਰੋਇਨ ਦੀ ਖੇਪ ਕੰਟੇਨਰਸ ਵਿਚ ਲੁਕਾ ਕੇ ਸਮੰਦਰ ਰਾਹੀਂ ਮੁੰਬਈ ਤੋਂ ਦਿੱਲੀ ਆਈ ਸੀ। ਮੱਧ ਪ੍ਰਦੇਸ਼ ਸ਼ਿਵਪੁਰੀ ਨੇੜੇ ਫੈਕਟਰੀ ਵਿਚ ਡਰੱਗਜ਼ ਨੂੰ ਹੋਰ ਫਾਈਨ ਕੁਆਲਿਟੀ ਬਣਾਇਆ ਜਾਣਾ ਸੀ। ਫਿਰ ਇਹ ਡਰੱਗਜ਼ ਪੰਜਾਬ ਜਾਣੀ ਸੀ। ਫਰੀਦਾਬਾਦ ਵਿਚ ਡਰੱਗਜ਼ ਲੁਕਾਉਣ ਲਈ ਕਿਰਾਏ ਦਾ ਮਕਾਨ ਲਿਆ ਗਿਆ ਸੀ। ਜਿੱਥੇ ਇਹ ਲੁਕਾ ਕੇ ਰੱਖੀ ਗਈ ਸੀ। ਅਫਗਾਨਿਸਤਾਨ ਵਿਚ ਬੈਠੇ ਮੁਲਜ਼ਮ ਲਿੰਕ ਆਪਰੇਟ ਕਰ ਰਹੇ ਸਨ।
Read this- ਘਰ ਵਿਚ ਹਮਲਾਵਰਾਂ ਵਲੋਂ ਕੀਤਾ ਗਿਆ ਹਮਲਾ, ਚੱਲੀਆਂ ਇੱਟਾਂ-ਰੋੜੇ 3 ਜ਼ਖਮੀ
ਪੁਲਿਸ ਵਲੋਂ ਦੱਸਿਆ ਗਿਆ ਹੈ ਕਿ ਮੁਲਜ਼ਮ ਪਹਿਲਾਂ ਵੀ ਡਰੱਗਜ਼ ਮਾਮਲੇ ਵਿਚ ਗ੍ਰਿਫਤਾਰ ਹੋ ਚੁੱਕੇ ਹਨ। ਦੋ ਲੋਕ ਫਰੀਦਾਬਾਦ ਤੋਂ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਸ਼ਮੀਰ ਦਾ ਰਹਿਣ ਵਾਲਾ ਵਿਅਕਤੀ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪਾਕਿਸਤਾਨ ਤੋਂ ਵੀ ਪੈਸਾ ਆਉਣ ਦੇ ਸੁਰਾਗ ਮਿਲੇ ਹਨ। ਪੁਲਿਸ ਨੇ ਦੱਸਿਆ ਕਿ ਕਸ਼ਮੀਰ (ਅਨੰਤਨਾਗ) ਦਾ ਰਹਿਣ ਵਾਲਾ ਵਿਅਕਤੀ ਡਰੱਗਜ਼ ਲਈ ਕੈਮੀਕਲ ਮੁਹੱਈਆ ਕਰਵਾਉਂਦਾ ਸੀ, ਜਿਸ ਤੋਂ ਹੈਰੋਇਨ ਨੂੰ ਪ੍ਰੋਸੈਸ ਕੀਤਾ ਜਾਂਦਾ ਸੀ। ਪੰਜਾਬ ਦੇ ਦੋਵੇਂ ਮੁਲਜ਼ਮਾਂ ਦਾ ਕੰਮ ਪੰਜਾਬ ਵਿਚ ਇਹ ਡਰੱਗਜ਼ ਸਪਲਾਈ ਕਰਨਾ ਸੀ।





