ਢਾਕਾ (ਇੰਟ.)- ਬੰਗਲਾਦੇਸ਼ (Bangladesh) ਦੀ ਟੀਮ ਇਸ ਵੇਲੇ ਜ਼ਿੰਬਾਬਵੇ (Zimbabwe) ਦੌਰੇ ‘ਤੇ ਹੈ। ਦੋਹਾਂ ਟੀਮਾਂ ਵਿਚਾਲੇ ਹਰਾਰੇ (Harare) ਵਿਚ ਟੈਸਟ ਮੈਚ (test match) ਖੇਡਿਆ ਜਾ ਰਿਹਾ ਹੈ ਪਰ ਇਸ ਮੁਕਾਬਲੇ ਦੇ ਦੂਜੇ ਹੀ ਦਿਨ ਵਿਵਾਦ ਖੜ੍ਹਾ ਹੋ ਗਿਆ, ਜਦੋਂ ਮੈਦਾਨ ‘ਤੇ ਬੰਗਲਾਦੇਸ਼ੀ ਬੱਲੇਬਾਜ਼ ਤਸਕੀਨ ਅਹਿਮਦ (Bangladesh Batsman Taskin Ahmad) ਅਤੇ ਜ਼ਿੰਬਾਬਵੇ ਦੇ ਗੇਂਦਬਾਜ਼ ਬਲੇਸਿੰਗ ਮੁਜਰਾਬਾਨੀ (Zimbabwe bowler Blessing Mujrabani) ਵਿਚਾਲੇ ਭਿੜੰਤ ਹੋ ਗਈ। ਦੋਹਾਂ ਖਿਡਾਰੀਆਂ ਨੇ ਇਕ-ਦੂਜੇ ਨੂੰ ਕਾਫੀ ਕੁਝ ਕਿਹਾ। ਇਥੋਂ ਤੱਕ ਕਿ ਉਹ ਹੱਥੋਪਾਈ ਵੀ ਹੋ ਗਏ ਸਨ। ਪੂਰੀ ਘਟਨਾ ਦੀ ਵੀਡੀਓ ਵਾਇਰਲ (Video Viral) ਹੋ ਰਹੀ ਹੈ।
Read this- ਬੰਗਲਾਦੇਸ਼ ਵਿਚ ਜੂਸ ਫੈਕਟਰੀ ਨੂੰ ਲੱਗੀ ਭਿਆਨਕ ਅੱਗ, 52 ਲੋਕਾਂ ਦੀ ਮੌਤ
ਇਹ ਵਾਕਿਆ ਟੈਸਟ ਮੈਚ ਦੇ ਦੂਜੇ ਦਿਨ ਹੋਇਆ। ਬੰਗਲਾਦੇਸ਼ ਦੀ ਪਾਰੀ ਦੇ 85ਵੇਂ ਓਵਰ ਵਿਚ ਬਲੇਸਿੰਗ ਮੁਜਰਾਬਾਨੀ ਦੀ ਦੂਜੀ ਗੇਂਦ ਨੂੰ ਤਸਕੀਨ ਅਹਿਮਦ ਨੇ ਬੈਕਫੁੱਟ ‘ਤੇ ਜਾ ਕੇ ਡਿਫੈਂਡ ਕੀਤਾ ਪਰ ਡਿਫੈਂਡ ਕਰਨ ਤੋਂ ਬਾਅਦ ਤਸਕੀਨ ਅਹਿਮਦ ਨੇ ਪਿਚ ‘ਤੇ ਕੁਝ ਡਾਂਸ ਮੂਵਸ ਦਿਖਾਏ, ਜੋ ਮੁਜਰਾਬਾਨੀ ਨੂੰ ਚੰਗਾ ਨਹੀਂ ਲੱਗਾ ਅਤੇ ਉਹ ਤਸਕੀਨ ਦੇ ਕੋਲ ਚਲੇ ਗਏ। ਤਸਕੀਨ ਵੀ ਕਿੱਥੇ ਪਿੱਛੇ ਰਹਿਣ ਵਾਲੇ ਸਨ ਅਤੇ ਉਹ ਵੀ ਗੇਂਦਬਾਜ਼ ਨੂੰ ਅੱਖਾਂ ਵਿਚ ਅੱਖਾਂ ਪਾ ਕੇ ਕੁਝ ਬੋਲਣ ਲੱਗੇ। ਇਸ ਦੌਰਾਨ ਮੁਜਰਾਬਾਨੀ ਦਾ ਚਿਹਰਾ ਤਸਕੀਨ ਦੇ ਹੈਲਮੇਟ ਗ੍ਰਿਲ ਨਾਲ ਲੱਗਾ ਹੋਇਆ ਸੀ।
Now this is something!
Muzarabani and Taskin get into each other’s faces!




