ਨਵੀਂ ਦਿੱਲੀ (ਇੰਟ.)- ਕੇਰਲ (Kerla) ਵਿਚ ਜ਼ੀਕਾ ਵਾਇਰਸ (Zika Virus) ਦੀ ਪੁਸ਼ਟੀ ਹੋਈ ਹੈ। ਕੋਰੋਨਾ (Corona) ਲਹਿਰ ਵਿਚਾਲੇ ਇਸ ਵਾਇਰਸ (Virus) ਦੇ ਆਉਣ ਨਾਲ ਖਤਰਾ ਹੋਰ ਵੱਧ ਗਿਆ ਹੈ। ਕੇਰਲ ਤੋਂ 19 ਲੋਕਾਂ ਦੇ ਸੈਂਪਲ ਪੁਣੇ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ (National Institute of Virology) ਵਿਚ ਭੇਜੇ ਗਏ ਹਨ। ਖਦਸ਼ਾ ਹੈ ਕਿ ਇਨ੍ਹਾਂ ਵਿਚੋਂ 13 ਲੋਕ ਜ਼ੀਕਾ ਵਾਇਰਸ (Zika Virus) ਨਾਲ ਇਨਫੈਕਟਿਡ (Infected) ਹੋ ਸਕਦੇ ਹਨ। ਜ਼ੀਕਾ ਵਾਇਰਸ ਮੱਛਰਾਂ ਨਾਲ ਫੈਲਦਾ ਹੈ। ਜ਼ੀਕਾ ਵਾਇਰਸ ਨਾਲ ਇਨਫੈਕਟਿਡ ਹੋਣ ਦੇ ਲੱਛਣ ਡੇਂਗੂ ਵਰਗੇ ਹੀ ਹੁੰਦੇ ਹਨ ਜਿਵੇਂ ਬੁਖਾਰ ਹੋਣਾ, ਸਰੀਰ ‘ਤੇ ਥੱਫੇ ਪੈਣਾ ਅਤੇ ਜੋੜਾਂ ਵਿਚ ਦਰਦ।
Read this- IT ਨੇਮਾਂ ਵਿਰੁੱਧ ਹਾਈਕੋਰਟਾਂ ਵਿਚ ਦਾਖਲ ਅਰਜ਼ੀਆਂ ਨੂੰ ਟਰਾਂਸਫਰ ਕਰਨ ਦੀ ਪਟੀਸ਼ਨ ‘ਤੇ SC 16 ਜੁਲਾਈ ਨੂੰ ਕਰੇਗਾ ਸੁਣਵਾਈ
ਹਾਲ ਹੀ ਵਿਚ ਬ੍ਰਾਜ਼ੀਲ ਦੇ ਮਾਨੌਸ ਸਥਿਤ ਫੈਡਰਲ ਯੂਨੀਵਰਸਿਟੀ ਆਫ ਅਮੇਜ਼ੋਨਾਸ ਦੇ ਬਾਇਓਲਾਜਿਸਟ ਮਾਰਸੇਲੋ ਗੋਰਡੋ ਨੇ ਕਿਹਾ ਸੀ ਕਿ ਅਗਲੀ ਮਹਾਮਾਰੀਆਂ ਵਿਚ ਜ਼ੀਕਾ ਵਾਇਰਸ ਵੀ ਹੋ ਸਕਦਾ ਹੈ। ਫਿਓਕਰੂਜ਼ ਅਮੇਜੋਨੀਆ ਬਾਇਓਬੈੰਕ ਦੀ ਜੀਵ ਵਿਗਿਆਨੀ ਏਲੇਸਾਂਡਰਾ ਨਾਵਾ ਨੇ ਮਾਰਸੇਲੋ ਦੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਕਿਹਾ ਸੀ ਕਿ ਜਿਸ ਤਰ੍ਹਾਂ ਨਾਲ ਇਨਸਾਨ ਜੰਗਲਾਂ ‘ਤੇ ਕਬਜ਼ਾ ਕਰ ਰਹੇ ਹਨ। ਅਜਿਹੇ ਵਿਚ ਉਥੇ ਰਹਿਣ ਵਾਲੇ ਜੀਵਾਂ ਵਿਚ ਮੌਜੂਦ ਵਾਇਰਸ, ਬੈਕਟੀਰੀਆ ਅਤੇ ਪੈਥੋਜੇਂਸ ‘ਤੇ ਹਮਲਾ ਕਰ ਕੇ ਇਨਫੈਕਸ਼ਨ ਫੈਲਾਅ ਰਹੇ ਹਨ। ਠੀਕ ਅਜਿਹਾ ਹੀ ਹੋਇਆ ਹੈ ਚੀਨ ਵਿਚ ਜਿੱਥੋਂ ਕੋਰਨਾਵਾਇਰਸ ਨਿਕਲਿਆ। ਬ੍ਰਾਜ਼ੀਲ ਵਿਚ ਬੰਦਰਾਂ ਵਿਚ ਜ਼ੀਕਾ ਅਤੇ ਚਿਕੁਨਗੁਨੀਆ ਦੇ ਵਾਇਰਸ ਮਿਲੇ ਹਨ। ਇਹ ਵਾਇਰਸ ਇਨਸਾਨਾਂ ਤੋਂ ਬੰਦਰਾਂ ਵਿਚ ਗਿਆ ਸੀ। ਜਿਸ ਦੀ ਵਜ੍ਹਾ ਨਾਲ ਬ੍ਰਾਜ਼ੀਲ ਵਿਚ ਕਈ ਮਾਦਾ ਬੰਦਰਾਂ ਦਾ ਗਰਭਪਾਤ ਕਰਨਾ ਪਿਆ ਸੀ ਕਿਉਂਕਿ ਮਾਦਾ ਬੰਦਰਾਂ ਦੇ ਭਰੂਣ ਅਤੇ ਸਰੀਰ ਵਿਚ ਇਨਸਾਨਾਂ ਵਾਲੇ ਸਾਰੇ ਲੱਛਣ ਨਜ਼ਰ ਆਉਂਦੇ ਸਨ।
Read this- ਆਕਸੀਜਨ ਪਲਾਂਟ ਛੇਤੀ ਲਵਾਉਣ ਲਈ ਸੂਬਿਆਂ ਨਾਲ ਸੰਪਰਕ ਸਾਧਣ ਅਧਿਕਾਰੀ : PM ਮੋਦੀ
ਜ਼ੀਕਾ ਵਾਇਰਸ ਏਡੀਜ਼ ਪ੍ਰਜਾਤੀ ਦੇ ਮੱਛਰਾਂ ਨਾਲ ਫੈਲਦਾ ਹੈ। ਇਹ ਬੰਦਰਾਂ ਨੂੰ ਕੱਟਦਾ ਹੈ, ਉਸ ਨਾਲ ਇਨਸਾਨਾਂ ਤੱਕ ਇਹ ਪਹੁੰਚ ਜਾਂਦਾ ਹੈ।ਜ਼ੀਕਾ ਵਾਇਰਸ ਦੇ ਵਾਹਕ ਏਡੀਜ਼ ਮੱਛਰ ਕੇਰਲ ਵਿਚ ਉੱਚ ਘਣਤਵ ਵਿਚ ਮਿਲਦੇ ਹਨ। ਏਡੀਜ਼ ਮੱਛਰ ਡੇਂਗੂ ਵੀ ਫੈਲਾਉਂਦੇ ਹਨ। ਇਹ ਰੁਕੇ ਹੋਏ ਮਿੱਠੇ ਪਾਣੀ ਵਿਚ ਪ੍ਰਜਨਨ ਕਰਦੇ ਹਨ ਅਤੇ ਜ਼ਿਆਦਾਤਰ ਘਰਾਂ ਦੇ ਅੰਦਰ ਰਹਿੰਦੇ ਹਨ। ਜ਼ੀਕਾ ਵਾਇਰਸ ਦੀ ਵਜ੍ਹਾ ਨਾਲ ਅਕਸਰ ਜਨਮ ਦੋਸ਼ ਅਤੇ ਗੁਈਲੇਨ-ਬੈਰੇ ਸਿੰਡ੍ਰੋਮ ਵੀ ਹੁੰਦਾ ਹੈ। ਇਸ ਦੀ ਵਜ੍ਹਾ ਨਾਲ ਇਮਿਊਨਿਟੀ ‘ਤੇ ਵੀ ਅਸਰ ਪੈਂਦਾ ਹੈ। ਕਈ ਵਾਰ ਲੋਕਾਂ ਨੂੰ ਜ਼ੀਕਾ ਵਾਇਰਸ ਦੀ ਵਜ੍ਹਾ ਨਾਲ ਨਜ਼ਰ ਆਉਣ ਵਾਲੇ ਲੱਛਣ ਵੀ ਨਹੀਂ ਦਿੱਸਦੇ। ਇਸ ਦੀ ਵਜ੍ਹਾ ਨਾਲ ਜ਼ਿਆਦਾ ਦਿੱਕਤ ਗਰਭਵਤੀ ਔਰਤਾਂ ਨੂੰ ਹੋ ਸਕਦੀ ਹੈ। ਇਸ ਦਾ ਵਾਇਰਸ ਵਿਕਾਸਸ਼ੀਲ ਭਰੂਣ ਦਾ ਗੰਭੀਰ ਰੂਪ ਨਾਲ ਨੁਕਸਾਨ ਪਹੁੰਚਾ ਸਕਦਾ ਹੈ। ਇਸ ਦੀ ਵਜ੍ਹਾ ਨਾਲ ਬੱਚਿਆਂ ਵਿਚ ਜਨਮ ਤੋਂ ਹੀ ਬੀਮਾਰੀਆਂ ਹੋ ਸਕਦੀਆਂ ਹਨ।





