ਮਥੁਰਾ (ਇੰਟ.)- ਮਥੁਰਾ (Mathura) ਜ਼ਿਲੇ ਵਿਚ ਬਾਈਕ ਸਵਾਰ ਤਿੰਨ ਨੌਜਵਾਨਾਂ ਨੇ ਇਕ ਮਕਾਨ ਵਿਚ ਦਾਖਲ ਹੋ ਕੇ ਇਕ ਨਾਬਾਲਗ ਨਾਲ ਕੁੱਟਮਾਰ (Beating) ਕੀਤੀ। ਵਿਰੋਧ ਕਰਨ ‘ਤੇ ਉਸ ਨੇ ਲੜਕੀ ਨੂੰ ਦੂਜੀ ਮੰਜ਼ਿਲ ਤੋਂ ਸੁੱਟ ਦਿੱਤਾ। ਇਸ ਨਾਲ ਲੜਕੀ ਦੀ ਰੀੜ੍ਹ ਦੀ ਹੱਡੀ ਟੁੱਟ ਗਈ। ਸਥਾਨਕ ਲੋਕਾਂ ਨੇ ਦੋ ਮੁਲਜ਼ਮਾਂ ਨੂੰ ਫੜ ਲਿਆ ਪਰ ਤੀਜਾ ਫਰਾਰ ਹੋ ਗਿਆ। ਪੁਲਿਸ (Police) ਇਸ ਮਾਮਲੇ ਵਿਚ ਮੁਕੱਦਮਾ ਦਰਜ (FIR) ਕਰ ਕੇ ਅੱਗੇ ਦੀ ਜਾਂਚ ਕਰ ਰਹੀ ਹੈ।
Read this- ਸੋਨਾ-ਚਾਂਦੀ ਦੀ ਕੀਮਤ ਵਿਚ ਦਰਜ ਕੀਤੀ ਗਈ ਗਿਰਾਵਟ, ਜਾਣੋ ਕੀਮਤ
ਲੜਕੀ ਗੰਭੀਰ ਰੂਪ ‘ਚ ਜ਼ਖਮੀ ਹੋ ਗਈ। ਇਸ ਮਾਮਲੇ ‘ਚ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸਦੀ ਰੀੜ੍ਹ ਦੀ ਹੱਡੀ ਅਤੇ ਸਰੀਰ ਦੇ ਹੋਰ ਹਿੱਸਿਆਂ ਵਿਚ ਕਾਫ਼ੀ ਸੱਟਾਂ ਆਈਆਂ ਹਨ। ਇਸ ਵੇਲੇ ਉਹ ਨੋਇਡਾ (Noida) ਦੇ ਪ੍ਰਾਈਵੇਟ ਹਸਪਤਾਲ (Private Hospital) ਵਿਚ ਦਾਖਲ ਹੈ ਅਤੇ ਗੰਭੀਰ ਸਥਿਤੀ ਵਿਚ ਹੈ। ਪਰਿਵਾਰ ਵਲੋਂ ਉਨ੍ਹਾਂ ਤਿੰਨਾਂ ਨੌਜਵਾਨਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਪੁਲਿਸ ਨੇ ਮਾਮਲੇ ‘ਚ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
Read this- ਗਲੋਬਲ ਟੌਏ ਮਾਰਕੀਟ ਵਿਚ ਭਾਰਤ ਦੀ ਭਾਈਵਾਲੀ ਬਹੁਤ ਘੱਟ : PM ਮੋਦੀ
ਲੜਕੀ ਦੇ ਭਰਾ ਨੇ ਸਥਾਨਕ ਥਾਣੇ ‘ਚ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਮੀਡੀਆ ਨੂੰ ਦੱਸਦਿਆਂ ਇਹ ਦਾਅਵਾ ਕੀਤਾ ਕਿ ਉਹ ਤਿੰਨ ਮੁਲਜ਼ਮ ਪਿਛਲੇ ਇਕ ਸਾਲ ਤੋਂ ਉਸ ਦੀ ਭੈਣ ਨੂੰ ਤੰਗ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਸੋਮਵਾਰ ਰਾਤ ਨੂੰ ਸਾਨੂੰ ਇਕ ਅਣਜਾਣ ਨੰਬਰ ਤੋਂ ਫੋਨ ਅਇਆ ਸੀ। ਫੋਨ ਕਰਨ ਵਾਲੇ ਸਾਡੇ ਘਰ ਦੀ ਲੋਕੇਸ਼ਨ ਪਤਾ ਕਰ ਕੇ ਮੋਟਰਸਾਈਕਲ ‘ਤੇ ਉਥੇ ਪਹੁੰਚ ਗਏ। ਉਨ੍ਹਾਂ ਨੇ ਸਾਡੇ ਘਰ ‘ਚ ਦਾਖਲ ਹੋ ਕੇ ਮਾਂ ਅਤੇ ਭੈਣ ਸਮੇਤ ਸਭ ਨਾਲ ਕੁੱਟਮਾਰ ਕੀਤੀ।




