ਜਲੰਧਰ ਤੋਂ ਇਕ ਤੋਂ ਬਾਅਦ ਇਕ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜੰਮੂ ਕਸ਼ਮੀਰ ਵਿੱਚ ਪੁਲਿਸ ਮੁਲਾਜ਼ਮ ਨੂੰ ਮੌਤ ਦੇ ਘਾਟ ਉਤਾਰ ਕੇ ਜਲੰਧਰ ਵਿਚ ਲੁਕੇ ਗੈਂਗਸਟਰ ਨਾਲ ਪੁਲਿਸ ਦਾ ਐਨਕਾਊਂਟਰ ਹੋ ਗਿਆ। ਇਸ ਦੌਰਾਨ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ।
ਜਾਣਕਾਰੀ ਅਨੁਸਾਰ 2 ਅਪ੍ਰੈਲ 2024 ਨੂੰ ਜੰਮੂ ਕਸ਼ਮੀਰ ਪੁਲਿਸ ਦੀ ਟੀਮ ਨੂੰ ਕਠੂਆ ਵਿੱਚ ਇੱਕ ਗੈਂਗਸਟਰ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਇਸ ਦੌਰਾਨ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਗੋਲੀਬਾਰੀ ਹੋਈ। ਜੰਮੂ ਪੁਲਿਸ ਦੇ ਬਹਾਦਰ ਸਬ-ਇੰਸਪੈਕਟਰ ਦੀਪਕ ਕੁਮਾਰ ਨੂੰ ਇਸ ਘਟਨਾ ‘ਚ ਗੋਲੀ ਲੱਗ ਗਈ। ਉਸ ਦੀ ਜੰਮੂ ਦੇ ਮੈਡੀਕਲ ਕਾਲਜ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
ਗੈਂਗਸਟਰ ਰੋਹਿਤ ਕੁਮਾਰ ਰਾਣਾ ਉਰਫ ਰੋਹਿਤ ਰਾਣਾ ਉਰਫ ਮੱਖਣ, ਜਿਸ ਨੂੰ AGTF ਨੇ ਬੁੱਧਵਾਰ ਨੂੰ ਜਲੰਧਰ ਦੇ ਭੋਗਪੁਰ ‘ਚ ਹੋਏ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ, ਨੇ ਹੀ ਜੰਮੂ ਪੁਲਿਸ ਦੇ ਉਕਤ ਸਬ ਇੰਸਪੈਕਟਰ ਨੂੰ ਗੋਲੀ ਮਾਰੀ ਸੀ। ਜਲੰਧਰ ਵਿਚ ਮੁਕਾਬਲੇ ਦੌਰਾਨ AGTF ਨੇ ਰਾਣਾ ਦੀ ਲੱਤ ਉਤੇ ਦੋ ਗੋਲੀਆਂ ਮਾਰੀਆਂ ਸੀ। ਜਿਸ ਕਾਰਨ ਉਸ ਦੀਆਂ ਦੋਵੇਂ ਲੱਤਾਂ ਜ਼ਖਮੀ ਹੋ ਗਈਆਂ।
ਮੁਲਜ਼ਮ ਭੋਗਪੁਰ ‘ਚ ਜਿਸ ਮਕਾਨ ‘ਚ ਰਹਿ ਰਿਹਾ ਸੀ, ਉਹ ਬਜ਼ੁਰਗ ਜੋੜੇ ਦਾ ਹੈ। ਦੋਵਾਂ ਦੀ ਦੇਖ-ਭਾਲ ਕਰਨ ਲਈ ਮੁਲਜ਼ਮ ਨੂੰ ਉਕਤ ਘਰ ਵਿੱਚ ਰੱਖਿਆ ਗਿਆ ਸੀ। ਬਜ਼ੁਰਗ ਦਾ ਪੁੱਤਰ ਅਰਮੇਨੀਆ ਵਿੱਚ ਰਹਿੰਦਾ ਹੈ। ਇਸ ਕਾਰਨ ਮੁਲਜ਼ਮਾਂ ਨੇ ਜਲੰਧਰ ਦੇ ਭੋਗਪੁਰ ਵਿੱਚ ਰਹਿਣਾ ਹੀ ਠੀਕ ਸਮਝਿਆ। ਕਿਉਂਕਿ ਹਾਈਵੇ ਭੋਗਪੁਰ ਦੇ ਨਾਲ ਲੱਗਦੀ ਹੈ ਅਤੇ ਨਵਾਂਸ਼ਹਿਰ ਨੂੰ ਜਾਣ ਵਾਲਾ ਰਸਤਾ ਵੀ ਆਸਾਨ ਹੈ। ਹਾਲਾਂਕਿ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਦੋ ਹਥਿਆਰ ਉਹੀ ਹਥਿਆਰ ਹਨ, ਜੋ ਉਹ ਜੰਮੂ ਤੋਂ ਆਪਣੇ ਨਾਲ ਲਿਆਇਆ ਸੀ।
ਜੰਮੂ ‘ਚ ਪੁਲਿਸ ਮੁਲਾਜ਼ਮ ਨੂੰ ਮੌਤ ਦੇ ਘਾਟ ਉਤਾਰ ਕੇ ਜਲੰਧਰ ‘ਚ ਲੁਕੇ ਗੈਂਗਸਟਰ ਦਾ ਐਨਕਾਊਂਟਰ
ਜਲੰਧਰ ਤੋਂ ਇਕ ਤੋਂ ਬਾਅਦ ਇਕ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜੰਮੂ ਕਸ਼ਮੀਰ ਵਿੱਚ ਪੁਲਿਸ ਮੁਲਾਜ਼ਮ ਨੂੰ ਮੌਤ ਦੇ ਘਾਟ ਉਤਾਰ ਕੇ ਜਲੰਧਰ ਵਿਚ…
