ਜਲੰਧਰ-ਜਲੰਧਰ ਸ਼ਹਿਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਅਧੇੜ ਉਮਰ ਦਾ ਵਿਅਕਤੀ ਚਾਰ ਸਾਲ ਦੀ ਮਾਸੂਮ ਨਾਲ ਗੰਦੀਆਂ ਹਰਕਤਾਂ ਕਰਦਾ ਰਿਹਾ। ਸ਼ਹਿਰ ਦੇ ਭਗਵਾਨ ਵਾਲਮੀਕਿ ਚੌਕ ਦੇ ਨਜ਼ਦੀਕੀ ਇਲਾਕੇ ’ਚ ਵਾਪਰੀ ਦਰਦਨਾਕ ਘਟਨਾ ਨੇ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਗੁਆਂਢ ’ਚ ਰਹਿਣ ਵਾਲਾ 55 ਸਾਲਾ ਇਲੈਕਟ੍ਰੀਸ਼ੀਅਨ ਬੱਚੀ ਨਾਲ ਗੰਦੇ ਕੰਮ ਕਰ ਰਿਹਾ ਸੀ। ਇਸ ਦਾ ਕਿਸੇ ਨੂੰ ਪਤਾ ਨਹੀਂ ਲੱਗਾ, ਜਿਵੇਂ ਹੀ ਕੁੜੀ ਦੀ ਮਾਂ ਆਪਣੇ ਕੰਮ ’ਤੇ ਜਾਂਦੀ ਤਾਂ ਮੁਲਜ਼ਮ ਕੁੜੀ ਨੂੰ 10-20 ਰੁਪਏ ਦਾ ਲਾਲਚ ਦੇ ਕੇ ਆਪਣੇ ਕਮਰੇ ’ਚ ਲਿਜਾਂਦਾ ਤੇ ਗੰਦੀਆਂ ਹਰਕਤ ਕਰਦਾ। ਕਾਫ਼ੀ ਦੇਰ ਤੋਂ ਚਲਦੇ ਇਸ ਸਿਲਸਿਲੇ ਕਾਰਨ ਕੁੜੀ ਵੀ ਸਹਿਮ ਗਈ ਸੀ।
ਇਸ ਗੰਦੀ ਕਰਤੂਤ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਬੱਚੀ ਦੀ ਮਾਂ ਨੇ ਉਸ ਨੂੰ ਨਹਾਉਣ ਦੀ ਕੋਸ਼ਿਸ਼ ਕੀਤੀ। ਉਸ ਦੇ ਗੁਪਤ ਅੰਗ ਨੂੰ ਛੂਹਣ ’ਤੇ ਬੱਚੀ ਰੋਣ ਲੱਗੀ। ਮਾਂ ਨੇ ਕਾਰਨ ਪੁੱਛਿਆ ਤਾਂ ਖੁਲਾਸਾ ਹੋਣ ਉਤੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਕੁੜੀ ਨੇ ਦੱਸਿਆ ਕਿ ਗੁਆਂਢ ’ਚ ਰਹਿਣ ਵਾਲਾ ਚਾਚਾ ਪਹਿਲਾਂ ਉਸ ਨੂੰ ਪੈਸੇ ਦੇ ਕੇ ਪਿਆਰ ਕਰਦਾ ਸੀ ਤੇ ਫਿਰ ਉਸ ਨੂੰ ਆਪਣੇ ਕਮਰੇ ’ਚ ਲਿਜਾਂਦਾ ਸੀ ਤੇ ਉਸ ਨਾਲ ਗੰਦੀ ਹਰਕਤ ਕਰਦਾ ਸੀ।
ਫਿਰ ਕੀ ਸੀ ਬੱਚੀ ਦੀ ਮਾਂ ਨੇ ਜਾਣਕਾਰਾਂ ਨੂੰ ਇਕੱਠਾ ਕੀਤਾ ਤੇ ਮੁਲਜ਼ਮ ਦੀ ਖ਼ੂਬ ਛਿੱਤਰ ਪਰੇਡ ਕੀਤੀ। ਉਹ ਆਪਣੀ ਇਸ ਗੰਦੀ ਹਰਕਤ ਲਈ ਮੁਆਫ਼ੀ ਮੰਗਣ ਲੱਗਾ। ਵਿਹੜੇ ਦੇ ਮਾਲਕ ਨੂੰ ਵੀ ਸੂਚਿਤ ਕੀਤਾ ਗਿਆ ਪਰ ਉਸ ਨੇ ਪੁਲਿਸ ਕੋਲ ਸ਼ਿਕਾਇਤ ਕਰਨ ਦੀ ਬਜਾਏ ਰਾਜ਼ੀਨਾਮਾ ਕਰਵਾਉਣ ਦੀ ਕੋਸ਼ਿਸ਼ ਕੀਤੀ।
ਜਾਂਚ ’ਚ ਇਹ ਵੀ ਸਾਹਮਣੇ ਆਇਆ ਕਿ ਪ੍ਰਾਪਰਟੀ ਦੇ ਮਾਲਕ ਨੇ ਮੁਲਜ਼ਮ ਦੀ ਪੁਲਿਸ ਵੈਰੀਫਿਕੇਸ਼ਨ ਵੀ ਨਹੀਂ ਕੀਤੀ ਸੀ। ਫਿਲਹਾਲ ਇਸ ਸਬੰਧੀ ਪੁਲਿਸ ਥਾਣੇ ’ਚ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਹਾਲਾਂਕਿ ਪੀੜਤ ਕੁੜੀ ਦੀ ਮਾਂ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ’ਚ ਉਹ ਦੱਸ ਰਹੀ ਹੈ ਕਿ ਉਸ ਦੀ ਛੋਟੀ ਧੀ ਨਾਲ ਕੀ ਹੋਇਆ ਪਰ ਡਰ ਦੇ ਮਾਰੇ ਬੱਚੀ ਦੀ ਮਾਂ ਪੁਲਿਸ ਦੇ ਸਾਹਮਣੇ ਜਾਣ ਲਈ ਤਿਆਰ ਨਹੀਂ ਹੈ। ਇਹ ਵੀ ਚਰਚਾ ਹੈ ਕਿ ਜਿਸ ਜਗ੍ਹਾ ’ਤੇ ਇਹ ਲੋਕ ਕਿਰਾਏ ’ਤੇ ਰਹਿ ਰਹੇ ਹਨ, ਉਸ ਜਗ੍ਹਾ ਦੇ ਮਾਲਕ ਦੇ ਦਬਾਅ ਕਾਰਨ ਇਹ ਪੀੜਤ ਥਾਣੇ ਨਹੀਂ ਜਾ ਰਹੇ।
ਜਲੰਧਰ ‘ਚ 55 ਸਾਲਾ ਅਧੇੜ ਦੀ ਗੰਦੀ ਕਰਤੂਤ, ਪੋਤੀ ਦੀ ਉਮਰ ਦੀ ਮਾਸੂਮ ਨਾਲ ਕਰਦਾ ਰਿਹਾ ਗਲਤ ਹਰਕਤਾਂ, ਨਹਾਉਣ ਲੱਗੀ ਮਾਂ ਤਾਂ ਹੋਇਆ ਖੁਲਾਸਾ
ਜਲੰਧਰ-ਜਲੰਧਰ ਸ਼ਹਿਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਅਧੇੜ ਉਮਰ ਦਾ ਵਿਅਕਤੀ ਚਾਰ ਸਾਲ ਦੀ ਮਾਸੂਮ ਨਾਲ ਗੰਦੀਆਂ ਹਰਕਤਾਂ ਕਰਦਾ ਰਿਹਾ।…
