ਗਾਇਕ ਲਹਿੰਬਰ ਹੁਸੈਨਪੁਰੀ ਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ, ਸਾਲੀ ਨੇ ਫਿਰ ਦਿੱਤੀ ਪਰਿਵਾਰ ‘ਚ ਦਖ਼ਲ

ਜਲੰਧਰ (ਮਨਵੀਰ)- ਲਹਿੰਬਰ ਹੁਸੈਨਪੁਰੀ (lehmber hussainpuri) ਦੇ ਘਰੇਲੂ ਝਗੜੇ (Family disputing) ਵਿਚ ਇਕ ਨਵਾਂ ਖੁਲਾਸਾ ਹੋਇਆ ਹੈ। ਲਹਿੰਬਰ ਹੁਸੈਨਪੁਰੀ (Lehmber hussainpuri) ਦੇ ਸਾਂਢੂ (ਬਨੀ) ਅਤੇ…

ਜਲੰਧਰ (ਮਨਵੀਰ)- ਲਹਿੰਬਰ ਹੁਸੈਨਪੁਰੀ (lehmber hussainpuri) ਦੇ ਘਰੇਲੂ ਝਗੜੇ (Family disputing) ਵਿਚ ਇਕ ਨਵਾਂ ਖੁਲਾਸਾ ਹੋਇਆ ਹੈ। ਲਹਿੰਬਰ ਹੁਸੈਨਪੁਰੀ (Lehmber hussainpuri) ਦੇ ਸਾਂਢੂ (ਬਨੀ) ਅਤੇ ਸਾਲੀ (ਰਜਨੀ) ਦੁਆਰਾ ਜਲੰਧਰ (jalandhar) ਵਿਖੇ ਪ੍ਰੈਸ ਕਾਨਫਰੰਸ (Press confrence) ਦੌਰਾਨ ਅਹਿਮ ਖੁਲਾਸੇ ਕੀਤੇ ਹਨ। ਉਹਨਾਂ ਨੇ ਕੁਝ ਵੀਡੀਓ ਜਾਰੀ ਕਰਕੇ ਖੁਲਾਸੇ ਕੀਤੇ ਹਨ। ਬਨੀ ਅਤੇ ਰਜਨੀ ਦਾ ਇਹ ਦਾਅਵਾ ਹੈ ਕਿ ਵੀਡੀਓ ਵਿਚ ਲਹਿੰਬਰ ਹੁਸੈਨਪੁਰੀ ਆਪਣੀ ਘਰਵਾਲੀ ਅਤੇ ਬੱਚਿਆਂ ਨੂੰ ਕੁੱਟਦਾ ਨਜ਼ਰ ਆ ਰਿਹਾ ਹੈ। ਇਹ ਵੀਡੀਓ ਦਾ ਖੁਲਾਸਾ ਪਹਿਲਾਂ ਨਹੀਂ ਸੀ ਹੋਇਆ ਹੁਣ ਉਹਨਾਂ ਦੇ ਸਾਂਢੂ ਅਤੇ ਸਾਲੀ ਦੁਆਰਾ ਇਹ ਵੀਡੀਓ਼ਜ਼ ਨਸ਼ਰ ਕੀਤੀਆਂ ਗਈਆਂ ਹਨ।

Read this- Ind vs NZ WTC Final : 5ਵੇਂ ਦਿਨ ਵੀ ਮੀਂਹ ਕਾਰਣ ਲੇਟ ਸ਼ੁਰੂ ਹੋਇਆ ਮੈਚ

ਲਹਿੰਬਰ ਦੇ ਸਾਂਢੂ ਦਾ ਹੁਸੈਨਪੁਰੀ ਉਪਰ ਇਲਜ਼ਾਮ ਹੈ ਕਿ ਉਹ ਸਾਨੂੰ ਧਮਕੀਆਂ ਦੇ ਰਿਹਾ ਹੈ ਕਿ ਸਾਡੀਆਂ ਵੀਡੀਓ ਕੱਟ ਦਿਓ। ਹਾਲਾਂਕਿ ਮਹਿਲਾ ਕਮਿਸ਼ਨ ਵਲੋਂ ਲਹਿੰਬਰ ਅਤੇ ਉਸਦੀ ਪਤਨੀ ਤੇ ਪਰਿਵਾਰ ਦਾ ਦੁਬਾਰਾ ਮੇਲ-ਮਿਲਾਪ ਕਰਾ ਦਿੱਤਾ ਗਿਆ ਸੀ ਨਾਲ ਹੀ ਮਹਿਲਾ ਕਮਿਸ਼ਨ ਦੇ ਚੇਅਰਮੈਨ ਮਨੀਸ਼ਾ ਗੁਲਾਟੀ ਨੇ ਉਸਦੀ ਸਾਲੀ ਨੂੰ ਕਿਹਾ ਸੀ ਕਿ ਤੁਸੀਂ ਹੁਣ ਲਹਿੰਬਰ ਅਤੇ ਉਸਦੇ ਪਰਿਵਾਰ ਵਿਚ ਕੋਈ ਵੀ ਦਖ਼ਲ ਨਹੀਂ ਦੇਣਾ ਪਰ ਉਨ੍ਹਾਂ ਦੇ ਕਹਿਣ ਤੋਂ ਬਾਅਦ ਸਾਂਢੂ ਅਤੇ ਸਾਲੀ ਫਿਰ ਦਖ਼ਲ ਦੇ ਰਹੇ ਹਨ।
 

Read this- ਅਕਸ਼ੈ ਕੁਮਾਰ ਸ਼ੁਰੂ ਕਰਨਗੇ ‘ਫੇਕ ਨਿਊਜ਼ ਬਸਟਿੰਗ ਬਿਜ਼ਨੈੱਸ’, ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਪੋਸਟ

ਲਹਿੰਬਰ ਹੁਸੈਨਪੁਰੀ ਦੀ ਸਾਲੀ ਰਜਨੀ ਨੇ ਇਲਜ਼ਾਮ ਲਗਾਉਂਦਿਆ ਕਿਹਾ ਕਿ ਉਨ੍ਹਾਂ ਨੂੰ ਤੇ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਆ ਰਹੀਆਂ ਹਨ, ਜਿਸ ਲਈ ਉਹ ਚੁੱਪ ਨਹੀਂ ਬੈਠਣਗੇ ਜੇ ਲੋੜ ਪਈ ਤਾਂ ਉਹ ਕੋਰਟ ਦਾ ਦਰਵਾਜ਼ਾ ਵੀ ਖਟਖਟਾ ਸਕਦੇ ਹਨ। ਇਹੀਂ ਨਹੀਂ ਇਹਨਾਂ ਨੇ ਇਕ ਹੋਰ ਵੀਡੀਓ ਵੀ ਦਿਖਾਈ ਜਿਸ ਵਿਚ ਇਕ ਹੋਰ ਗਾਇਕ ਵੀ ਆਪਣੇ ਬੱਚਿਆਂ ਨੂੰ ਕੁੱਟ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਕਲਾਕਾਰ ਲਹਿੰਬਰ ਹੁਸੈਨਪੁਰੀ ਦਾ ਸਹਿਯੋਗ ਕਰ ਰਿਹਾ ਹੈ।

Leave a Reply

Your email address will not be published. Required fields are marked *