ਸੁਖਬੀਰ ਬਾਦਲ ਨੇ ਲਗਵਾਈ ਆਪਣੀ ਪਹਿਲੀ ਵੈਕਸੀਨ, ਲੋਕਾਂ ਨੂੰ ਕੀਤੀ ਇਹ ਅਪੀਲ

ਚੰਡੀਗੜ੍ਹ (ਬਿਊਰੋ)- ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਅਤੇ ਸਾਬਾਕ ਉਪ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Sukhbir Singh badal) ਨੇ ਲੋਕਾਂ ਨੂੰ ਅਪੀਲ ਕੀਤੀ ਕਿ…

ਚੰਡੀਗੜ੍ਹ (ਬਿਊਰੋ)- ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਅਤੇ ਸਾਬਾਕ ਉਪ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Sukhbir Singh badal) ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਛੇਤੀ ਤੋਂ ਛੇਤੀ ਵੈਕਸੀਨ (Vaccine) ਲਗਾਉਣ ਅਤੇ ਇਸ ਕੋਰੋਨਾ ਵਾਇਰਸ (Corona Virus) ਵਰਗੀ ਬੀਮਾਰੀ ਨੂੰ ਹਰਾਉਣ ਵਿਚ ਮੁਲਕ ਦਾ ਸਾਥ ਦੇਣ। ਸੁਖਬੀਰ ਸਿੰਘ ਬਾਦਲ (Sukhbir Singh badal) ਨੇ ਆਪਣੇ ਟਵਿੱਟਰ ਅਕਾਉਂਟ ‘ਤੇ ਟਵੀਟ ਕਰਦੇ ਹੋਏ ਲਿਖਿਆ ਕਿ ਕੋਰੋਨਾ ਵਾਇਰਸ (Corona Virus) ਦੀ ਲਪੇਟ ਵਿਚ ਆਉਣ ਤੋਂ ਬਾਅਦ ਪੂਰੇ ਨਿਯਮਾਂ ਮੁਤਾਬਕ ਅੱਜ ਉਨ੍ਹਾਂ ਨੂੰ ਪਹਿਲੀ ਵੈਕਸੀਨ ਲੱਗ ਗਈ ਹੈ ਅਤੇ ਉਹ ਇਸ ਦੌਰਾਨ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਵੀ ਛੇਤੀ ਤੋਂ ਛੇਤੀ ਵੈਕਸੀਨ (Vaccine) ਲਗਵਾਉਣ।

Read this- ਪੰਜਾਬ ਹਰਿਆਣਾ ਹਾਈ ਕੋਰਟ ਦਾ ਹੁਕਮ ਗੈਂਗਸਟਰ ਜੈਪਾਲ ਭੁੱਲਰ ਦੀ ਕਰਵਾਈ ਜਾਵੇ ਪੋਸਟ ਮਾਰਟਮ 

ਇਸ ਬੀਮਾਰੀ ਨੂੰ ਹਰਾਉਣ ਲਈ ਵੈਕਸੀਨ ਹੀ ਇਕ ਹਥਿਆਰ ਹੈ, ਜਿਸ ਨਾਲ ਇਸ ਬੀਮਾਰੀ ਨੂੰ ਹਰਾਇਆ ਜਾ ਸਕਦਾ ਹੈ। ਤੁਹਾਨੂੰ ਦੱਸ ਦਈੇਏ ਕਿ ਸੁਖਬੀਰ ਬਾਦਲ ਦੀ ਮਾਰਚ ਮਹੀਨੇ ਵਿਚ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਟਵਿੱਟਰ ‘ਤੇ ਸਾਂਝੀ ਕੀਤੀ ਸੀ।


ਡਾਕਟਰ ਦੱਸਦੇ ਹਨ ਕਿ ਜਦੋਂ ਮਰੀਜ਼ ਕੋਰੋਨਾ ਤੋਂ ਠੀਕ ਹੋ ਜਾਂਦੇ ਹਨ ਤਾਂ ਉਨ੍ਹਾਂ ਦੇ ਸਰੀਰ ਵਿਚ ਐਂਟੀਬਾਡੀ ਬਣਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ, ਵੈਕਸੀਨ ਵੀ ਸਰੀਰ ਵਿਚ ਜਾ ਕੇ ਐਂਟੀਬਾਡੀ ਹੀ ਬਣਾਉਂਦੀ ਹੈ, ਪਰ ਜੇਕਰ ਸਰੀਰ ਵਿਚ ਪਹਿਲਾਂ ਤੋਂ ਹੀ ਉਹ ਪ੍ਰਕਿਰਿਆ ਚੱਲ ਰਹੀ ਹੋਵੇਗੀ ਤਾਂ ਦਿੱਕਤ ਆ ਸਕਦੀ ਹੈ। ਇਸ ਲਈ ਤੁਹਾਨੂੰ 6 ਹਫਤਿਆਂ ਦੀ ਉਡੀਕ ਕਰਨੀ ਚਾਹੀਦੀ ਹੈ।

Leave a Reply

Your email address will not be published. Required fields are marked *