ਰਾਹੁਲ ਗਾਂਧੀ ਨੂੰ ਮਿਲਣ ਪੁੱਜੇ ਸੁਖਪਾਲ ਖਹਿਰਾ, ਜਗਦੇਵ ਸਿੰਘ ਤੇ ਪਿਰਮਲ ਸਿੰਘ

ਤਪਾ ਮੰਡੀ (ਬਿਊਰੋ)- ਪੰਜਾਬ ਵਿਧਾਨ ਸਭਾ (Punjab vidhan Sabha) ਵਿਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ (Sukhpal Singh khaira) ਅਤੇ ਦੋ ਹੋਰ ਵਿਧਾਇਕਾਂ…

ਤਪਾ ਮੰਡੀ (ਬਿਊਰੋ)- ਪੰਜਾਬ ਵਿਧਾਨ ਸਭਾ (Punjab vidhan Sabha) ਵਿਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ (Sukhpal Singh khaira) ਅਤੇ ਦੋ ਹੋਰ ਵਿਧਾਇਕਾਂ ਨੇ ਅੱਜ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ (Congress pardhan Rahul gandhi) ਨਾਲ ਮੁਲਾਕਾਤ ਕੀਤੀ ਅਤੇ ਆਪਣੀ ਪਾਰਟੀ ‘ਪੰਜਾਬ ਏਕਤਾ ਪਾਰਟੀ’ ਨੂੰ ਕਾਂਗਰਸ ਵਿਚ ਰਲਾਉਣ ਦਾ ਐਲਾਨ ਕੀਤਾ। ਖਹਿਰਾ ਅਤੇ ਦੋ ਹੋਰ ਵਿਧਾਇਕਾਂ ਜਗਦੇਵ ਸਿੰਘ (Jagdev Singh) ਅਤੇ ਪਿਰਮਲ ਸਿੰਘ (Pirmal Singh) ਨੇ ਰਾਹੁਲ ਗਾਂਧੀ (Rahul Gandhi) ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ।

Sukhpal Khaira seeks meeting with Arun Jaitley to demand ED, I-T probe  against Rana Gurjit | India News,The Indian Express

Read this- ਟਿਕਰੀ ਬਾਰਡਰ : ਪੈਟਰੋਲ ਛਿੜਕ ਕਿਸਾਨ ਅੰਦੋਲਨਕਾਰੀ ਨੂੰ ਲਾਈ ਅੱਗ, ਹਸਪਤਾਲ ‘ਚ ਹੋਈ ਮੌਤ

ਇਸ ਮੌਕੇ ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਵੀ ਮੌਜੂਦ ਸਨ। ਖਹਿਰਾ ਅਤੇ ਇਹ ਦੋਵੇਂ ਵਿਧਾਇਕ ਮੁੱਖ ਮੰਤਰੀ ਅਮਰਿੰਦਰ ਦੀ ਮੌਜੂਦਗੀ ਵਿੱਚ 3 ਜੂਨ ਨੂੰ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਰਾਹੁਲ ਗਾਂਧੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਸੁਖਪਾਲ ਖਹਿਰਾ ਅਤੇ ਪਿਰਮਲ ਸਿੰਘ ਖ਼ਾਲਸਾ ਨੇ ਮੁਲਾਕਾਤ ਕੀਤੀ। ਵਿਧਾਇਕ ਪਿਰਮਲ ਸਿੰਘ ਖ਼ਾਲਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਹਲਕਾ ਭਦੌੜ ਤੋਂ ਹੀ ਕਾਂਗਰਸ ਦੀ ਟਿਕਟ ‘ਤੇ ਚੋਣ ਲੜਨਗੇ।

Read this- ਪੋਸਟ ਮਾਰਟਮ ਦੀ ਮੰਗ ਰੱਦ ਹੋਣ ਤੋਂ ਬਾਅਦ ਜੈਪਾਲ ਭੁੱਲਰ ਦਾ ਪਰਿਵਾਰ ਹੁਣ ਜਾਏਗਾ ਸੁਪਰੀਮ ਕੋਰਟ 
ਦੱਸਣਯੋਗ ਹੈ ਕਿ ਆਪ ਦੇ ਤਿੰਨੋ ਵਿਧਾਇਕਾਂ ਨੂੰ 3 ਜੂਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਵਿਚ ਸ਼ਾਮਲ ਕੀਤਾ ਸੀ। 2015 ਵਿਚ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦਾ ਝਾੜੂ ਫੜਣ ਵਾਲੇ ਸੁਖਪਾਲ ਖਹਿਰਾ ਦੀ ਵਾਪਸ ਕਾਂਗਰਸ ਵਿਚ ਐਂਟਰੀ ਵੀ ਰਣਦੀਪ ਸਿੰਘ ਸੁਰਜੇਵਾਲਾ ਰਾਹੀਂ ਹੀ ਹੋਈ ਸੀ। ਇਹੀ ਕਾਰਣ ਹੈ ਕਿ ਖਹਿਰਾ ਅਤੇ ਉਨ੍ਹਾਂ ਦੇ ਨਾਲ ਹੋਰ ਦੋ ਵਿਧਾਇਕਾਂ ਨੂੰ ਰਾਹੁਲ ਗਾਂਧੀ ਨਾਲ ਮਿਲਵਾਉਣ ਲਈ ਸੁਰਜੇਵਾਲਾ ਹੀ ਲੈ ਕੇ ਆਏ।

Leave a Reply

Your email address will not be published. Required fields are marked *