ਬਹਾਦੁਰਗੜ੍ਹ (ਇੰਟ.)- ਤਿੰਨ ਕਾਨੂੰਨਾਂ (3 Agriculture law) ਦੇ ਵਿਰੋਧ ਵਿਚ ਚੱਲ ਰਹੇ ਅੰਦੋਲਨ (Andolan) ਵਿਚ ਇਕ ਵੱਡੀ ਘਟਨਾ ਸਾਹਮਣੇ ਆਈ ਹੈ। ਇਕ ਅੰਦੋਲਨਕਾਰੀ (Protesters) ਨੂੰ ਅੱਗ ਲਗਾ ਕੇ ਮਾਰਨ ਦਾ ਮਾਮਲਾ ਦਰਜ ਹੈ। ਮ੍ਰਿਤਕ ਨੇ ਸੜਣ ਤੋਂ ਪਹਿਲਾਂ ਅੰਦੋਲਨ ਨੂੰ ਲੈ ਕੇ ਜਾਤੀ ਟਿੱਪਣੀ ਕੀਤੀ ਸੀ, ਜਿਸ ਪਿੱਛੋਂ ਉਸ ਨੂੰ ਸਾੜਣ ਦੀ ਗੱਲ ਕਹੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਅੰਦੋਲਨ ਫਿਰ ਤੋਂ ਸਵਾਲਾਂ ਦੇ ਘੇਰੇ ਵਿਚ ਹੈ।
Read this- ਪੋਸਟ ਮਾਰਟਮ ਦੀ ਮੰਗ ਰੱਦ ਹੋਣ ਤੋਂ ਬਾਅਦ ਜੈਪਾਲ ਭੁੱਲਰ ਦਾ ਪਰਿਵਾਰ ਹੁਣ ਜਾਏਗਾ ਸੁਪਰੀਮ ਕੋਰਟ
ਬਹਾਦੁਰਗੜ੍ਹ ਬਾਈਪਾਸ ‘ਤੇ ਪਿੰਡ ਕਸਾਰ ਨੇੜੇ ਅੰਦੋਲਨ ਵਿਚ ਗਏ ਪਿੰਡ ਕਸਾਰ ਦੇ ਹੀ ਇਕ ਵਿਅਕਤੀ ਨੂੰ ਤੇਲ ਛਿੜਕ ਕੇ ਅੱਗ ਲਗਾ ਦਿੱਤੀ ਗਈ। ਗੰਭੀਰ ਰੂਪ ਨਾਲ ਝੁਲਸੇ ਵਿਅਕਤੀ ਦੀ ਕੁਝ ਘੰਟਿਆਂ ਬਾਅਦ ਇਲਾਜ ਦੌਰਾਨ ਮੌਤ ਹੋ ਗਈ। ਜੀਂਦ ਦੇ ਇਕ ਅੰਦੋਲਨਕਾਰੀ ‘ਤੇ ਤੇਲ ਛਿੜਕ ਕੇ ਅੱਗ ਲਗਾਉਣ ਦਾ ਦੋਸ਼ ਹੈ। ਘਟਨਾ ਵਾਲੀ ਥਾਂ ‘ਤੇ ਮੁਲਜ਼ਮ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ। ਉਹ ਜਾਤੀਗਤ ਟਿੱਪਣੀ ਕਰ ਰਿਹਾ ਹੈ। ਅੰਦੋਲਨ ਵਿਚ ਸ਼ਹੀਦ ਹੋਣ ਦਾ ਨਾਂ ਦੇ ਕੇ ਕਸਾਰ ਵਾਸੀ ਮੁਕੇਸ਼ ‘ਤੇ ਤੇਲ ਛਿੜਕਿਆ ਗਿਆ ਅਤੇ ਫਿਰ ਅੱਗ ਲਗਾਈ ਗਈ।
Read this- ਦੇਸ਼ ਨੂੰ ਮਿਲੀ ਤੀਜੀ ਕੋਰੋਨਾ ਵੈਕਸੀਨ ਸਪੁਤਨਿਕ-ਵੀ, ਹੁਣ ਨਹੀਂ ਆਵੇਗੀ ਕਮੀ
ਇਸ ਤੋਂ ਪਹਿਲਾਂ ਉਸ ਨੂੰ ਸ਼ਰਾਬ ਵੀ ਪਿਆਈ ਗਈ। ਮ੍ਰਿਤਕ ਦੇ ਭਰਾ ਦੇ ਬਿਆਨ ‘ਤੇ ਪੁਲਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਕਤਲ ਦੇ ਮੁਲਜ਼ਮ ਅਜੇ ਫਰਾਰ ਹਨ। ਪੁਲਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਕਤਲ ਦੇ ਕਾਰਣਾਂ ਦਾ ਸਪੱਸ਼ਟ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪਿੰਡ ਕਸਾਰ ਵਾਸੀ ਮਦਨ ਲਾਲ ਪੁੱਤਰ ਜਗਦੀਸ਼ ਨੇ ਦੱਸਿਆ ਕਿ ਮੇਰਾ ਭਰਾ ਮੁਕੇਸ਼ ਬੁੱਧਵਾਰ ਸ਼ਾਮ ਲਗਭਗ 5 ਵਜੇ ਸ਼ਾਮ ਨੂੰ ਘਰੋਂ ਘੁੰਮਣ ਲਈ ਨਿਕਲਿਆ ਸੀ, ਜੋ ਕਿ ਕਿਸਾਨ ਅੰਦੋਲਨਕਾਰੀਆਂ ਕੋਲ ਪਹੁੰਚ ਗਿਆ। ਮੈਨੂੰ ਟੈਲੀਫੋਨ ਰਾਹੀਂ ਪਤਾ ਲੱਗਾ ਕਿ ਤੁਹਾਡੇ ਭਰਾ ‘ਤੇ ਅੰਦੋਲਨਕਾਰੀਆਂ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਤੇਲ ਛਿੜਕ ਕੇ ਅੱਗ ਲਗਾ ਦਿੱਤੀ। ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਕੇ ਗਏ ਜਿੱਥੇ ਉਸ ਦੀ ਮੌਤ ਹੋ ਗਈ।





