ਨਵੀਂ ਦਿੱਲੀ (ਇੰਟ.)- ਦੇਸ਼ ਨੂੰ ਤੀਜੀ ਕੋਰੋਨਾ ਵੈਕਸੀਨ (Corona Vaccine) ਸਪੁਤਨਿਕ-ਵੀ (Sputnik-v) ਮਿਲ ਗਈ ਹੈ। ਭਾਰਤ ਵਿਚ ਇਸ ਨਾਲ ਟੀਕਾਕਰਣ (Vaccination) ਦੀ ਸ਼ੁਰੂਆਤ ਹੋ ਗਈ ਹੈ। ਦੇਸ਼ ਵਿਚ ਇਸ ਦਾ ਉਤਪਾਦਨ ਕਰ ਰਹੀ ਦਵਾਈ ਕੰਪਨੀ ਡਾ. ਰੇਡੀਜ਼ ਲੈਬ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।ਪਹਿਲਾਂ ਇਸ ਨੂੰ ਹੈਦਰਾਬਾਦ ਵਿਚ ਲਾਂਚ ਕੀਤਾ ਗਿਆ ਸੀ। ਹੁਣ ਇਹ ਬੈਂਗਲੁਰੂ (Banglore) , ਮੁੰਬਈ (Mumbai) , ਕੋਲਕਾਤਾ (calcutta) , ਦਿੱਲੀ, ਚੇਨਈ, ਬੱਦੀ, ਮਰਿਯਾਲਾਗੁਡਾ ਅਤੇ ਕੋਲਹਾਪੁਰ ਅਤੇ ਹੋਰ ਸ਼ਹਿਰਾਂ ਵਿਚ ਵੀ ਮੁਹੱਈਆ ਕਰਵਾਈ ਜਾਣ ਲੱਗੀ ਹੈ। ਡਾ. ਰੇੱਡੀਜ਼ ਲੈਬ ਨੇ ਕਿਹਾ ਹੈ ਕਿ ਕੋਵਿਨ ਐਪ ‘ਤੇ ਜਨਤਾ ਲਈ ਇਸ ਦੀ ਰਜਿਸਟ੍ਰੇਸ਼ਨ ਅਜੇ ਸ਼ੁਰੂ ਨਹੀਂ ਕੀਤੀ ਗਈ ਹੈ। ਇਸ ਦੇ ਵਪਾਰਕ ਤੌਰ ‘ਤੇ ਲਾਂਚ ਹੋਣ ‘ਤੇ ਇਹ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ। ਅਜੇ ਇਸ ਵੈਕਸੀਨ ਦਾ ਸ਼ੁਰੂਆਤੀ ਪੜਾਅ ਚੱਲ ਰਿਹਾ ਹੈ। ਇਸ ਪੜਾਅ ਵਿਚ ਕੰਪਨੀ ਆਪਣੀ ਕੋਲਡ ਸਟੋਰੇਜ ਸਮਰੱਥਾ ਦਾ ਪ੍ਰੀਖਣ ਕਰ ਰਹੀ ਹੈ। ਇਸ ਵੈਕਸੀਨ ਨੂੰ ਮਾਈਨਸ 18 ਡਿਗਰੀ ਤਾਪਮਾਨ ‘ਤੇ ਰੱਖਣਾ ਹੁੰਦਾ ਹੈ। ਕੰਪਨੀ ਟੀਕੇ ਨੂੰ ਵਪਾਰਕ ਰੂਪ ਨਾਲ ਪੇਸ਼ ਕਰਨ ਤੋਂ ਪਹਿਲਾਂ ਆਪਣੇ ਲਾਜਿਸਟਿਕ ਸੰਸਾਧਨਾਂ ਨੂੰ ਵੀ ਤਿਆਰ ਕਰ ਰਹੀ ਹੈ।
“The Sputnik V vaccine will be available in 9 more cities across India, including Bengaluru, Mumbai, Chennai, Visakhapatnam, Baddi, Kolhapur and Miryalaguda,” Sputnik V tweets.#COVID19
— ANI (@ANI) June 17, 2021
ਨੇਪਾਲ ਵਿਚ ਆਏ ਭਿਆਨਕ ਹੜ੍ਹ ਕਾਰਣ 7 ਲੋਕਾਂ ਦੀ ਮੌਤ
ਪਾਇਲਟ ਪ੍ਰੋਜੈਕਟ ਸੁਚਾਰੂ ਰੂਪ ਨਾਲ ਚੱਲ ਰਿਹਾ ਹੈ। ਵੈਕਸੀਨ ਦੇ ਕਮਰਸ਼ੀਅਲ ਲਾਂਚ ਦੇ ਮੌਕੇ ‘ਤੇ ਕੰਪਨੀ ਆਪਣੇ ਸਾਰੇ ਸਹਿਯੋਗੀ ਹਸਪਤਾਲਾਂ ਤੱਕ ਵੈਕਸੀਨ ਨੂੰ ਪਹੁੰਚਾਏਗੀ। ਇਸ ਦੇ ਲਈ ਸਾਰੇ ਜ਼ਰੂਰੀ ਸਪਲਾਈ ਇੰਤਜ਼ਾਮ ਕੀਤੇ ਜਾ ਰਹੇ ਹਨ, ਤਾਂ ਜੋ ਢੁੱਕਵੀਂ ਮਾਤਰਾ ਵਿਚ ਢੁੱਕਵੇਂ ਸਮੇਂ ‘ਤੇ ਸਪੁਤਨਿਕ-ਵੀ ਨੂੰ ਪਹੁੰਚਾਇਆ ਜਾ ਸਕੇ। ਸ਼ੁਰੂਆਤੀ ਪੜਾਅ ਜਾਂ ਪਾਇਲਟ ਪ੍ਰੋਜੈਕਟ ਪੂਰਾ ਹੋਣ ‘ਤੇ ਡਾ. ਰੈੱਡੀਜ਼ ਲੈਬ ਇਸ ਨੂੰ ਵਪਾਰਕ ਇਸਤੇਮਾਲ ਲਈ ਜਾਰੀ ਕਰੇਗੀ।
ਇਹ ਵੀ ਪੜ੍ਹੋ- ਪੰਜਾਬ CM ਖਿਲਾਫ਼ ਆਗੂਆਂ ਨੂੰ ਭੜਕਾ ਰਿਹਾ ਨਕਲੀ ਪ੍ਰਸ਼ਾਂਤ ਕਿਸ਼ੌਰ
ਦੱਸ ਦਈਏ ਕਿ ਰੂਸ ਦੇ ਗਮਲੇਯਾ ਸੈਂਟਰ ਵਲੋਂ ਤਿਆਰ ਕੀਤੀ ਗਈ ਸਪੁਤਨਿਕ-ਵੀ ਕੋਰੋਨਾ ਵਾਇਰਸ ਦੇ ਖਿਲਾਫ 92 ਫੀਸਦੀ ਤੋਂ ਜ਼ਿਆਦਾ ਪ੍ਰਭਾਵੀ ਹੈ। ਗਮਲੇਯਾ ਸੈਂਟਰ ਵਲੋਂ ਇਕ ਕੌਮਾਂਤਰੀ ਪੀਅਰ-ਰੀਵਿਊ ਜਨਰਲ ਵਿਚ ਪ੍ਰਕਾਸ਼ਨ ਲਈ ਪੇਸ਼ ਇਕ ਅਧਿਐਨ ਮੁਤਾਬਕ, ਹੁਣ ਤੱਕ ਦੁਨੀਆ ਭਰ ਵਿਚ ਮੌਜੂਦ ਕੋਰੋਨਾ ਦੀਆਂ ਵੱਖ-ਵੱਖ ਵੈਕਸੀਨਾਂ ਦੇ ਮੁਕਾਬਲੇ ਗਮਾਲੇਯਾ ਦੀ ਸਪੁਤਨਿਕ ਵੀ ਵੈਕਸੀਨ ਕੋਰੋਨਾ ਵਾਇਰਸ ਦੇ ਡੈਲਟਾ ਵਾਇਰਸ ਸਟ੍ਰੇਨ ਦੇ ਖਿਲਾਫ ਜ਼ਿਆਦਾ ਪ੍ਰਭਾਵੀ ਹੈ।




