ਨੇਪਾਲ-ਸਿੰਧੂਪਾਲ ਚੋਕ (Sindhupal Chowk) ‘ਚ ਆਏ ਹੜ ਨੇ ਮਚਾਈ ਤਬਾਹੀ ਅਤੇ ਘੱਟੋ ਘੱਟ 7 ਦੀ ਮੌਤ ਹੋ ਗਈ ਅਤੇ ਕਈ ਲਾਪਤਾ (Missing) ਹਨ। ਮੇਲਾਮਚੀ ਕਸਬਾ ਚਿੱਕੜ ਅਤੇ ਪਾਣੀ ਦੀ ਇਕ ਸੰਘਣੀ ਪਰਤ ਵਿਚ ਡੁੱਬਿਆ ਹੋਇਆ ਹੈ ਅਧਿਕਾਰੀਆਂ ਅਨੁਸਾਰ ਕਸਬੇ ਵਿਚ ਲਗਭਗ 200 ਘਰਾਂ ਨੂੰ ਥੋੜ੍ਹਾ ਬਹੁਤ ਜਾਂ ਪੂਰੀ ਤਰ੍ਹਾਂ ਨੁਕਸਾਨ ਪਹੁੰਚਿਆ ਹੈ। ਸਿੰਧੂਪਾਲ ਚੋਕ ਦੇ ਜ਼ਿਲਾ ਪ੍ਰਸ਼ਾਸਨ ਦਫਤਰ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਹੜ੍ਹ ਵਿਚ ਹੁਣ ਤੱਕ 20 ਲੋਕ ਲਾਪਤਾ ਹੋਏ ਹਨ ਜਿਨ੍ਹਾਂ ਵਿਚ ਤਿੰਨ ਭਾਰਤੀ ਅਤੇ ਤਿੰਨ ਚੀਨੀ ਨਾਗਰਿਕ ਵੀ ਸ਼ਾਮਲ ਹਨ।
Nepal: Flash floods wreak havoc in Sindhupalchok, leaving at least 7 dead and several missing.
Melamchi town submerged in a thick layer of mud & water. As per officials, about 200 houses in the town have been partially or completely damaged. (16.06.2021) pic.twitter.com/0kLM0pfWge
— ANI (@ANI) June 17, 2021
ਇਹ ਵੀ ਪੜ੍ਹੋ- ਪੰਜਾਬ CM ਖਿਲਾਫ਼ ਆਗੂਆਂ ਨੂੰ ਭੜਕਾ ਰਿਹਾ ਨਕਲੀ ਪ੍ਰਸ਼ਾਂਤ ਕਿਸ਼ੌਰ
ਮੀਂਹ ਕਾਰਣ ਇਥੇ ਨਦੀਆਂ ਵਿਚ ਪਾਣੀ ਦਾ ਪੱਧਰ ਵੱਧ ਗਿਆ ਹੈ। ਕਲ ਜ਼ਿਲਾ ਪ੍ਰਸ਼ਾਸਨ ਨੇ ਖਦਸ਼ਾ ਜਤਾਇਆ ਸੀ ਕਿ ਹੜ੍ਹ ਮੇਲਮਚੀ ਅਤੇ ਇੰਦਰਾਵਤੀ ਨਦੀ ਦੇ ਮੁੱਖ ਸਰੋਤ ਤੋਂ ਪੈਦਾ ਹੋਈ ਹੈ। ਹੜ੍ਹ ਕਾਰਣ ਸਥਿਤੀ ਇੰਨੀ ਖਰਾਬ ਹੋ ਗਈ ਹੈ ਕਿ ਲੋਕਾਂ ਦੇ ਘਰਾਂ ਵਿਚ ਪਾਣੀ ਚਲਾ ਗਿਆ ਹੈ, ਬਿਜਲੀ ਦੇ ਖੰਬੇ ਟੁੱਟ ਕੇ ਹੇਠਾਂ ਡਿੱਗ ਗਏ ਹਨ ਅਤੇ ਇਸ ਤੋਂ ਇਲਾਵਾ ਲੋਕਾਂ ਨੂੰ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿਚ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮੇਲਮਚੀ ਵਿਚ ਪਾਣੀ ਅਤੇ ਚਿੱਕੜ ਦੀ ਮੋਟੀ ਲੇਅਰ ਬਣ ਗਈ ਹੈ, ਜਿਸ ਵਜ੍ਹਾ ਨਾਲ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਅਧਿਕਾਰੀਆਂ ਮੁਤਾਬਕ, ਤਕਰੀਬਨ 200 ਘਰ ਇਸ ਕਾਰਣ ਅੰਸ਼ਿਕ ਅਤੇ ਪੂਰਣ ਤੌਰ ‘ਤੇ ਨੁਕਸਾਨਿਆ ਜਾ ਚੁੱਕੇ ਹਨ।
Nepal: 3 Indians and 3 Chinese nationals, among 20 missing people, in Sindhupalchok flash floods, confirms the District Administration Office of Sindhupalchok. pic.twitter.com/oyZkIIOrNL
— ANI (@ANI) June 17, 2021
