PM Modi’s Chandigarh visit: ਚੰਡੀਗੜ੍ਹ ਤੇ ਪੰਜਾਬ ਲਈ ਖੋਲ੍ਹੇ ਖ਼ਜ਼ਾਨੇ, ਚੰਡੀਗੜ੍ਹ PGIMER ਨੂੰ ਮਿਲੇਗੀ ਸੁਪਰ-ਸਪੈਸ਼ਲਿਸਟ ਸਿਹਤ ਸਹੂਲਤਾਂ ਦੀ ਸੌਗਾਤ

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਰੇਲਵੇ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਜੋੜਦਿਆਂ ਜੀਂਦ (ਹਰਿਆਣਾ) ਤੋਂ ਦੇਸ਼ ਦੀ ਪਹਿਲੀ ‘ਹਾਈਡ੍ਰੋਜਨ ਟ੍ਰੇਨ’ ਨੂੰ ਹਰੀ…

जालंधर

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਰੇਲਵੇ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਜੋੜਦਿਆਂ ਜੀਂਦ (ਹਰਿਆਣਾ) ਤੋਂ ਦੇਸ਼ ਦੀ ਪਹਿਲੀ ‘ਹਾਈਡ੍ਰੋਜਨ ਟ੍ਰੇਨ’ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਇਤਿਹਾਸਕ ਪਲ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਹਰਿਆਣਾ ਵਾਸੀਆਂ ਨੂੰ ਵੱਡੀ ਸੌਗਾਤ ਦਿੰਦਿਆਂ 14,700 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ, ਜਿਸ ਨਾਲ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ।

ਚੰਡੀਗੜ੍ਹ PGIMER ਨੂੰ ਮਿਲੇਗੀ ਸੁਪਰ-ਸਪੈਸ਼ਲਿਸਟ ਸਿਹਤ ਸਹੂਲਤਾਂ ਦੀ ਸੌਗਾਤ

ਹਰਿਆਣਾ ਦੇ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਚੰਡੀਗੜ੍ਹ ਲਈ ਰਵਾਨਾ ਹੋਏ, ਜਿੱਥੇ ਉਹ 6,600 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨਗੇ। ਸਿਹਤ ਖੇਤਰ ਵਿੱਚ ਵੱਡਾ ਕਦਮ ਚੁੱਕਦਿਆਂ ਪੀਐੱਮ ਮੋਦੀ ਚੰਡੀਗੜ੍ਹ ਦੇ ਪ੍ਰਸਿੱਧ ਮੈਡੀਕਲ ਸੰਸਥਾਨ ਪੀਜੀਆਈਐੱਮਈਆਰ (PGIMER) ਵਿਖੇ ‘ਐਡਵਾਂਸਡ ਮਦਰ ਐਂਡ ਚਾਈਲਡ ਸੈਂਟਰ’ ਅਤੇ ‘ਐਡਵਾਂਸਡ ਨਿਊਰੋਸਾਇੰਸਿਜ਼ ਸੈਂਟਰ’ ਦਾ ਉਦਘਾਟਨ ਕਰਨਗੇ। ਇਨ੍ਹਾਂ ਦੋਵਾਂ ਹਾਈ-ਟੈਕ ਸੈਂਟਰਾਂ ਦੇ ਸ਼ੁਰੂ ਹੋਣ ਨਾਲ ਪੰਜਾਬ, ਹਰਿਆਣਾ ਅਤੇ ਹਿਮਾਚਲ ਸਮੇਤ ਪੂਰੇ ਖੇਤਰ ਦੇ ਮਰੀਜ਼ਾਂ ਨੂੰ ਵਿਸ਼ਵ ਪੱਧਰੀ ਇਲਾਜ ਸਹੂਲਤਾਂ ਮਿਲਣਗੀਆਂ।

ਜਲੰਧਰ ‘ਚ ਰੇਲ ਤੇ ਸੜਕ ਨੈੱਟਵਰਕ ਦਾ ਹੋਵੇਗਾ ਕਾਇਆਕਲਪ

ਆਪਣੇ ਇਸ ਰੂਟ ਦੇ ਆਖਰੀ ਪੜਾਅ ਵਿੱਚ ਪ੍ਰਧਾਨ ਮੰਤਰੀ ਪੰਜਾਬ ਦੇ ਜਲੰਧਰ ਪਹੁੰਚਣਗੇ। ਇੱਥੇ ਪੰਜਾਬ ਵਾਸੀਆਂ ਲਈ ਵਿਕਾਸ ਦੇ ਨਵੇਂ ਦੁਆਰ ਖੋਲ੍ਹਦਿਆਂ ਉਹ 5,470 ਕਰੋੜ ਰੁਪਏ ਤੋਂ ਵੱਧ ਦੇ ਰੇਲ ਅਤੇ ਸੜਕੀ ਬੁਨਿਆਦੀ ਢਾਂਚੇ ਨਾਲ ਸਬੰਧਤ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਸ਼ਿਲਾਨਿਆਸ ਕਰਨਗੇ। ਇਨ੍ਹਾਂ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ ਪੰਜਾਬ ਵਿੱਚ ਆਵਾਜਾਈ ਹੋਰ ਸੁਖਾਲੀ ਹੋਵੇਗੀ ਅਤੇ ਵਪਾਰ ਨੂੰ ਹੁਲਾਰਾ ਮਿਲੇਗਾ।

ਦੇਸ਼ ਦੇ 20 ਸੂਬਿਆਂ ਨੂੰ ਮਿਲੇ 75 ਹਾਈ-ਟੈਕ ਰੇਲਵੇ ਸਟੇਸ਼ਨ

ਇਸੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਭਰ ਵਿੱਚ ਰੇਲਵੇ ਦੇ ਆਧੁਨਿਕੀਕਰਨ ਨੂੰ ਲੈ ਕੇ ਇੱਕ ਵੱਡੀ ਯੋਜਨਾ ਦਾ ਉਦਘਾਟਨ ਵੀ ਕੀਤਾ ਜਾਵੇਗਾ। ਉਹ ਦੇਸ਼ ਦੇ 20 ਵੱਖ-ਵੱਖ ਰਾਜਾਂ ਵਿੱਚ ਨਵੇਂ ਸਿਰੇ ਤੋਂ ਅਤਿ-ਆਧੁਨਿਕ ਤਰੀਕੇ ਨਾਲ ਵਿਕਸਿਤ ਕੀਤੇ ਗਏ 75 ‘ਅੰਮ੍ਰਿਤ ਭਾਰਤ ਰੇਲਵੇ ਸਟੇਸ਼ਨਾਂ’ ਨੂੰ ਜਨਤਾ ਨੂੰ ਸਮਰਪਿਤ ਕਰਨਗੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

 

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *