ਲੁਧਿਆਣਾ ਵਿਖੇ ਸਰਕਾਰੀ ਬੱਸ ਦੀਆਂ ਬਰੇਕਾਂ ਹੋਈਆਂ ਫੇਲ੍ਹ, ਪੈ ਗਿਆ ਭੜਥੂ, ਇਕ ਵਿਅਕਤੀ ਦਰੜਿਆ ਗਿਆ, ਲੋਕਾਂ ਨੇ ਘੇਰਿਆ ਡਰਾਈਵਰ

ਲੁਧਿਆਣਾ ਵਿੱਚ ਬੱਸ ਸਟੈਂਡ ਬਾਹਰ ਸਰਕਾਰੀ ਬੱਸ ਦੀਆਂ ਬਰੇਕਾਂ ਫੇਲ੍ਹ ਕਾਰਨ ਭੜਥੂ ਪੈ ਗਿਆ। ਇਕ ਵਿਅਕਤੀ ਕੁਚਲਿਆ ਗਿਆ। ਇਹ ਦਰਦਨਾਕ ਹਾਦਸਾ ਦੇਰ ਰਾਤ ਵਾਪਰਿਆ ਹੈ।…

ਲੁਧਿਆਣਾ ਵਿੱਚ ਬੱਸ ਸਟੈਂਡ ਬਾਹਰ ਸਰਕਾਰੀ ਬੱਸ ਦੀਆਂ ਬਰੇਕਾਂ ਫੇਲ੍ਹ ਕਾਰਨ ਭੜਥੂ ਪੈ ਗਿਆ। ਇਕ ਵਿਅਕਤੀ ਕੁਚਲਿਆ ਗਿਆ। ਇਹ ਦਰਦਨਾਕ ਹਾਦਸਾ ਦੇਰ ਰਾਤ ਵਾਪਰਿਆ ਹੈ। ਬੱਸ ਸਟੈਂਡ ਦੇ ਬਾਹਰ ਸਰਕਾਰੀ ਬੱਸ ਦੀਆਂ ਬਰੇਕਾਂ ਫੇਲ੍ਹ ਹੋ ਗਈਆਂ ਅਤੇ ਬੱਸ ਇੱਕ ਵਿਅਕਤੀ ‘ਤੇ ਚੜ੍ਹ ਗਈ। ਹਾਦਸੇ ਵਿੱਚ ਵਿਅਕਤੀ ਨੂੰ ਬੁਰੀ ਤਰ੍ਹਾਂ ਦੇ ਨਾਲ ਕੁਚਲ ਦਿੱਤਾ ਗਿਆ। ਹਾਦਸੇ ਮਗਰੋਂ ਉਥੇ ਮੌਜੂਦ ਲੋਕਾਂ ਨੇ ਕਾਫ਼ੀ ਹੰਗਾਮਾ ਕੀਤਾ। ਬੱਸ ਡਰਾਈਵਰ ਨੂੰ ਲੋਕਾਂ ਨੇ ਕਾਬੂ ਕਰ ਲਿਆ, ਜਦਕਿ ਕੰਡਕਟਰ ਫਰਾਰ ਹੋ ਗਿਆ। ਬੱਸ ਦੀ ਲਪੇਟ ਵਿੱਚ ਆਏ ਵਿਅਕਤੀ ਨੂੰ ਲੋਕਾਂ ਦੀ ਮਦਦ ਨਾਲ ਤੁਰੰਤ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਾਲੇ ਉਸ ਦੀ ਪਛਾਣ ਨਹੀਂ ਹੋ ਸਕੀ ਹੈ।
PUNBUS ਦੇ ਡਰਾਈਵਰ ਜਸਬੀਰ ਸਿੰਘ ਨੇ ਦੱਸਿਆ ਕਿ ਉਹ ਚੰਡੀਗੜ੍ਹ ਤੋਂ ਜਗਰਾਓਂ ਰੂਟ ’ਤੇ ਬੱਸ ਚਲਾਉਂਦਾ ਹੈ। ਉਹ ਜਗਰਾਉਂ ਡਿਪੂ ਦਾ ਡਰਾਈਵਰ ਹੈ। ਅੱਜ ਅਚਾਨਕ ਜਦੋਂ PUNBUS ਬੱਸ ਸਟੈਂਡ ਪੁਲ ‘ਤੇ ਉਤਰੀ ਤਾਂ ਪ੍ਰੈਸ਼ਰ ਲੀਕ ਹੋਣ ਕਾਰਨ ਬਰੇਕ ਫੇਲ੍ਹ ਹੋ ਗਈ ਤੇ ਹੇਠਾਂ ਉਤਰ ਗਈ। ਇਸ ਕਾਰਨ ਬੱਸ ਨੂੰ ਰੋਕਣਾ ਅਸੰਭਵ ਹੋ ਗਿਆ। ਜਸਬੀਰ ਨੇ ਕਿਹਾ ਕਿ ਉਸ ਨੇ ਵੀ ਰੌਲਾ ਪਾਇਆ। ਬੱਸ ਦੀ ਸਪੀਡ ਘੱਟ ਕਰਨ ਲਈ ਉਸ ਨੇ ਇੱਕ ਆਟੋ ਨੂੰ ਵੀ ਟੱਕਰ ਮਾਰੀ ਪਰ ਸਪੀਡ ਘੱਟ ਨਹੀਂ ਹੋਈ। ਬੱਸ ਸਟੈਂਡ ਚੌਕ ਦੇ ਵਿਚਕਾਰ ਇੱਕ ਵਿਅਕਤੀ ਖੜ੍ਹਾ ਸੀ ਜਿਸ ਨੂੰ ਬੱਸ ਨੇ ਟੱਕਰ ਮਾਰ ਦਿੱਤੀ। ਜਸਬੀਰ ਨੇ ਦੱਸਿਆ ਕਿ ਭੀੜ ਨੇ ਉਸ ਨੂੰ ਚਾਰੋਂ ਪਾਸਿਓਂ ਘੇਰ ਲਿਆ। ਕੁਝ ਸ਼ਰਾਰਤੀ ਅਨਸਰਾਂ ਨੇ ਉਸ ਦਾ ਮੋਬਾਈਲ ਅਤੇ ਪਰਸ ਵੀ ਚੋਰੀ ਕਰ ਲਿਆ। ਘਟਨਾ ਵਾਲੀ ਥਾਂ ’ਤੇ ਮੌਜੂਦ ਕੁਝ ਲੋਕਾਂ ਨੇ ਡਰਾਈਵਰ ’ਤੇ ਸ਼ਰਾਬ ਪੀਣ ਦੇ ਗੰਭੀਰ ਦੋਸ਼ ਵੀ ਲਾਏ। ਲੋਕਾਂ ਨੇ ਮੌਕੇ ’ਤੇ ਬੱਸ ਸਟੈਂਡ ਪੁਲਿਸ ਚੌਕੀ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ। ਡਰਾਈਵਰ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *