ਦੁਬੱਈ ਵਿਚ ਇਕ ਹੀ ਦਿਨ ਵਿਚ ਪੈ ਗਿਆ ਸਾਲ ਜਿੰਨਾ ਮੀਂਹ, ਹਵਾਈ ਅੱਡਾ ਬਣਿਆ ਸਮੁੰਦਰ, ਵੀਡੀਓਜ਼ ਵਿਚ ਵੇਖੋ ਡਰਾਉਣ ਵਾਲਾ ਮੰਜ਼ਰ

ਸੰਯੁਕਤ ਅਰਬ ਅਮੀਰਾਤ ਦੇ ਵੱਖ-ਵੱਖ ਹਿੱਸਿਆਂ ਵਿਚ ਸੋਮਵਾਰ ਦੇਰ ਤੋਂ ਮੂਹਲੇਧਾਰ ਮੀਂਹ ਪੈ ਰਿਹਾ ਹੈ। ਇਥੇ ਦੁਬੱਈ ਵਿਚ ਮੰਗਲਵਾਰ ਨੂੰ ਇੱਕ ਹੀ ਦਿਨ ਵਿਚ ਸਾਲ…

ਸੰਯੁਕਤ ਅਰਬ ਅਮੀਰਾਤ ਦੇ ਵੱਖ-ਵੱਖ ਹਿੱਸਿਆਂ ਵਿਚ ਸੋਮਵਾਰ ਦੇਰ ਤੋਂ ਮੂਹਲੇਧਾਰ ਮੀਂਹ ਪੈ ਰਿਹਾ ਹੈ। ਇਥੇ ਦੁਬੱਈ ਵਿਚ ਮੰਗਲਵਾਰ ਨੂੰ ਇੱਕ ਹੀ ਦਿਨ ਵਿਚ ਸਾਲ ਭਰ ਦੇ ਬਰਾਬਰ ਮੀਂਹ ਹੋਇਆ। ਇਸ ਕਾਰਨ ਪੂਰੇ ਸ਼ਹਿਰ ਵਿਚ ਭਾਰੀ ਹੜ੍ਹ ਆ ਗਿਆ। ਸੜਕਾਂ ਉਤੇ ਪਾਣੀ ਹੀ ਪਾਣੀ ਹੋ ਗਿਆ। ਲੋਕਾਂ ਦੇ ਘਰਾਂ ਵਿਚ ਪਾਣੀ ਭਰ ਗਿਆ। ਮੂਹਲੇਧਾਰ ਮੀਂਹ ਕਾਰਨ ਦੁਬੱਈ ਅੰਤਰਰਾਸ਼ਟਰੀ ਏਅਰਪੋਰਟ ਦਾ ਰਨਵੇ ਤੱਕ ਡੁੱਬ ਗਿਆ, ਜਿਸ ਨਾਲ ਇਹ ਸਮੁੰਦਰ ਵਰਗਾ ਦਿਸਣ ਲੱਗਾ। ਇਸ ਕਾਰਨ ਏਅਰਪੋਰਟ ਉਤੇ ਲਗਪਗ ਅੱਧੇ ਘੰਟੇ ਤਕ ਉਡਾਣਾਂ ਦਾ ਸੰਚਾਲਨ ਰੋਕਣਾ ਪਿਆ। 

ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਮੰਗਲਵਾਰ ਸਵੇਰੇ ਦੁਬਈ, ਆਬੂ ਧਾਬੀ ਅਤੇ ਸ਼ਾਰਜਾਹ ਸਮੇਤ ਦੇਸ਼ ਦੇ ਵੱਡੇ ਹਿੱਸਿਆਂ ਲਈ ਮੌਸਮ ਦੀ ਚਿਤਾਵਨੀ ਜਾਰੀ ਕੀਤੀ। ਦੁਬਈ ਪੁਲਿਸ ਨੇ ਅਚਾਨਕ ਹੜ੍ਹਾਂ ਕਾਰਨ ਸ਼ਹਿਰ ਦੀਆਂ ਕੁਝ ਸੜਕਾਂ ਤੋਂ ਬਚਣ ਲਈ ਸਲਾਹ ਵੀ ਜਾਰੀ ਕੀਤੀ ਹੈ। ਇਸ ਦੌਰਾਨ ਖੇਤਰ ਦੇ ਹੋਰ ਦੇਸ਼ਾਂ ਵਿੱਚ ਵੀ ਭਾਰੀ ਬਾਰਸ਼ ਅਤੇ ਉਸ ਤੋਂ ਬਾਅਦ ਹੜ੍ਹ ਆਏ। ਗੁਆਂਢੀ ਦੇਸ਼ ਓਮਾਨ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਵਿੱਚ ਘੱਟੋ-ਘੱਟ 18 ਲੋਕਾਂ ਦੀ ਮੌ.ਤ ਹੋ ਗਈ।

Leave a Reply

Your email address will not be published. Required fields are marked *