ਹਰਿਆਣਾ ਦੇ ਨਾਰਨੌਲ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਬੱਚਿਆਂ ਨੂੰ ਸਕੂਲ ਛੱਡਣ ਜਾ ਰਹੀ ਬੱਸ ਪਲਟ ਗਈ। ਇਸ ਦਰਦਨਾਕ ਹਾਦਸੇ ਵਿਚ 5 ਮਾਸੂਮ ਬੱਚਿਆਂ ਦੀ ਮੌ.ਤ ਹੋ ਗਈ ਹੈ। ਜਦਕਿ 15 ਬੱਚੇ ਜ਼ਖਮੀ ਹੋਏ ਹਨ। ਜਾਣਕਾਰੀ ਅਨੁਸਾਰ ਬੱਸ ਵਿਚ 30-35 ਬੱਚੇ ਸਵਾਰ ਸਨ। ਜ਼ਖ਼ਮੀਆਂ ਨੂੰ ਤੁਰੰਤ ਨਿੱਜੀ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ। ਸੂਚਨਾ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਹਨ। ਜ਼ਿਕਰਯੋਗ ਹੈ ਕਿ ਬੱਸ ਇਕ ਨਿੱਜੀ ਸਕੂਲ ਦੀ ਸੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਸਕੂਲ ਖੋਲ੍ਹਿਆ ਗਿਆ।ਹਾਦਸੇ ਦਾ ਕਾਰਨ ਓਵਰਟੇਕ ਕਰਨਾ ਦਸਿਆ ਜਾ ਰਿਹਾ ਹੈ।ਉਧਰ, ਕਈਆਂ ਨੇ ਡਰਾਈਵਰ ਵੱਲੋਂ ਸ਼ਰਾਬ ਪੀਤੀ ਹੋਣ ਦੇ ਦੋਸ਼ ਵੀ ਲਾਏ ਹਨ।
ਦਰਅਸਲ, ਮਹਿੰਦਰਗੜ੍ਹ ਦੇ ਕਨੀਨਾ ਕਸਬੇ ਸਥਿਤ ਜੀਆਰਐਲ ਸਕੂਲ ਦੀ ਬੱਸ ਵੀਰਵਾਰ ਸਵੇਰੇ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ। ਪਿੰਡ ਉਨਹਾਨੀ ਨੇੜੇ ਓਵਰਟੇਕ ਕਰਦੇ ਸਮੇਂ ਸਕੂਲੀ ਬੱਸ ਅਚਾਨਕ ਪਲਟ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਜ਼ਬਰਦਸਤ ਧਮਾਕਾ ਹੋਇਆ ਅਤੇ ਚੀਕ-ਚਿਹਾੜਾ ਪੈ ਗਿਆ। ਬੱਸ ‘ਚ ਸਵਾਰ 5 ਬੱਚਿਆਂ ਦੀ ਮੌ.ਤ ਹੋਣ ਦੀ ਸੂਚਨਾ ਹੈ। ਇਸ ਦੇ ਨਾਲ ਹੀ 15 ਬੱਚੇ ਜ਼ਖਮੀ ਹੋਏ ਹਨ।
ਤੜਕੇ ਵਾਪਰਿਆ ਭਿਆਨਕ ਹਾਦਸਾ, ਧਮਾਕੇ ਮਗਰੋਂ ਪੈ ਗਿਆ ਚੀਕ-ਚਿਹਾੜਾ, ਓਵਰਟੇਕ ਕਰਦਿਆਂ ਪਲਟੀ ਸਕੂਲੀ ਬੱਸ, ਪੰਜ ਬੱਚਿਆਂ ਦੀ ਹੋ ਗਈ ਮੌ.ਤ
ਹਰਿਆਣਾ ਦੇ ਨਾਰਨੌਲ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਬੱਚਿਆਂ ਨੂੰ ਸਕੂਲ ਛੱਡਣ ਜਾ ਰਹੀ ਬੱਸ ਪਲਟ ਗਈ। ਇਸ ਦਰਦਨਾਕ ਹਾਦਸੇ ਵਿਚ 5 ਮਾਸੂਮ…
