ਵਿਆਹੁਤਾ ਨੂੰ ਪਿਆਰ ਕਰਨ ਲਈ ਕਰਦਾ ਸੀ ਮਜਬੂਰ, ਘਰ ਬਰਬਾਦ ਕਰਨ ਲਈ ਪਤੀ ਨੂੰ ਮਾਰੀਆਂ ਗੋ.ਲ਼ੀਆਂ, ਗ੍ਰਿਫ਼.ਤਾਰ

ਅੰਮ੍ਰਿਤਸਰ-ਪ੍ਰੇਮਿਕਾ ਰਹਿ ਚੁੱਕੀ ਵਿਆਹੁਤਾ ਨੂੰ ਨੌਜਵਾਨ ਤੰਗ ਕਰਦਾ ਆ ਰਿਹਾ ਸੀ। ਉਸ ਨੂੰ ਫਿਰ ਪ੍ਰੇਮ ਕਰਨ ਲਈ ਮਜਬੂਰ ਕਰ ਰਿਹਾ ਸੀ। ਵਿਆਹੁਤਾ ਨੇ ਮਨ੍ਹਾ ਕੀਤਾ…

ਅੰਮ੍ਰਿਤਸਰ-ਪ੍ਰੇਮਿਕਾ ਰਹਿ ਚੁੱਕੀ ਵਿਆਹੁਤਾ ਨੂੰ ਨੌਜਵਾਨ ਤੰਗ ਕਰਦਾ ਆ ਰਿਹਾ ਸੀ। ਉਸ ਨੂੰ ਫਿਰ ਪ੍ਰੇਮ ਕਰਨ ਲਈ ਮਜਬੂਰ ਕਰ ਰਿਹਾ ਸੀ। ਵਿਆਹੁਤਾ ਨੇ ਮਨ੍ਹਾ ਕੀਤਾ ਤਾਂ ਉਸ ਦਾ ਘਰ ਬਰਬਾਦ ਕਰਨ ਲਈ ਉਸ ਦੇ ਪਤੀ ਉਤੇ ਗੋ.ਲ਼ੀਆਂ ਚਲਾ ਦਿੱਤੀਆਂ। ਪੁਲਿਸ ਨੇ ਸਿਰਫਿਰੇ ਆਸ਼ਕ ਨੂੰ ਕਾਬੂ ਕਰ ਲਿਆ ਗਿਆ ਹੈ। ਪੁਲਿਸ ਨੇ ਵਾਰਦਾਤ ਲਈ ਵਰਤਿਆ ਗਿਆ ਪਿਸਤੌਲ ਤੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ | ਏਡੀਸੀਪੀ-1 ਡਾ. ਦਰਪਨ ਆਹਲੂਵਾਲੀਆ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਨੌਜਵਾਨ ਦੀ ਸ਼ਨਾਖਤ ਨਵਪ੍ਰੀਤ ਸਿੰਘ ਉਰਫ ਲਵ ਵਾਸੀ ਗਲੀ ਨੰਬਰ-3 ਕੋਟ ਖ਼ਾਲਸਾ ਵਜੋਂ ਹੋਈ ਹੈ ਅਤੇ ਉਸ ਪਾਸੋਂ ਬਰਾਮਦ ਕੀਤਾ ਗਿਆ ਪਿਸਤੌਲ ਵੀ ਲਾਇਸੈਂਸੀ ਹੈ | ਉਨ੍ਹਾਂ ਦੱਸਿਆ ਕਿ ਬੀਤੀ 29 ਫਰਵਰੀ ਨੂੰ ਇਹ ਮਾਮਲਾ ਥਾਣਾ ਇਸਲਾਮਾਬਾਦ ਵਿਖੇ ਦਰਜ ਕੀਤਾ ਗਿਆ ਸੀ ਜਦੋਂ ਕਿ ਇਸਲਾਮਾਬਾਦ ਦੇ ਰਹਿਣ ਵਾਲੇ ਇਕ ਟੈਕਸੀ ਡਰਾਈਵਰ ਨੇ ਮਾਮਲਾ ਦਰਜ ਕਰਵਾਇਆ ਸੀ। ਉਸ ਨੇ ਦੱਸਿਆ ਸੀ ਕਿ  ਉਸ ਦਾ ਵਿਆਹ ਸਤੰਬਰ-2023 ਨੂੰ ਹੋਇਆ ਸੀ | ਵਿਆਹ ਤੋਂ ਪਹਿਲਾਂ ਉਸ ਦੀ ਪਤਨੀ ਦਾ ਉਕਤ ਵਿਅਕਤੀ ਨਾਲ ਪ੍ਰੇਮ ਸੰਬੰਧ ਸਨ ਅਤੇ ਉਹ ਵਿਆਹ ਤੋਂ ਬਾਅਦ ਵੀ ਆਉਂਦੇ-ਜਾਂਦੇ ਉਸ ਦੀ ਪਤਨੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਆਪਣੇ ਨਾਲ ਫਿਰ ਪ੍ਰੇਮ ਕਰਨ ਲਈ ਮਜਬੂਰ ਕਰਦਾ ਸੀ, ਵਾਰਦਾਤ ਵਾਲੇ ਦਿਨ ਜਦੋਂ ਉਹ ਆਪਣੇ ਰਿਸ਼ਤੇਦਾਰ ਜੋ ਕਿ ਟੀਬੀ ਹਸਪਤਾਲ, ਅੰਮਿ੍ਤਸਰ ਵਿਖੇ ਦਾਖ਼ਲ ਸੀ, ਨੂੰ ਖਾਣਾ ਦੇਣ ਲਈ ਘਰੋਂ ਨਿਕਲੇ ਤੇ ਜਦੋਂ ਉਹ ਘਰ ਦੇ ਬਾਹਰ ਗਲੀ ਵਿਚ ਪੁੱਜੇ ਤਾਂ ਉਕਤ ਵਿਅਕਤੀ ਲਵ ਜੋ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਇਆ ਅਤੇ ਆਉਂਦੇ ਹੀ ਉਸ ਨੇ ਆਪਣੇ ਡੱਬ ਵਿਚੋਂ ਪਿਸਤੌਲ ਕੱਢ ਕੇ ਜਾਨੋਂ ਮਾਰਨ ਦੀ ਨੀਅਤ ਨਾਲ ਗੋ.ਲੀਆਂ ਚਲਾ ਦਿੱਤੀਆਂ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਮੌਕੇ ਤੋਂ ਭੱਜ ਗਿਆ | ਇਸੇ ਤਰ੍ਹਾਂ ਹਨੀਟਰੈਪ ਦੇ ਮਾਮਲੇ ‘ਚ ਇਕ ਜੁਗਰਾਜ ਸਿੰਘ ਉਰਫ ਸ਼ੂਟਰ ਵਾਸੀ ਭਿਖੀਵਿੰਡ ਨੂੰ ਵੀ ਕਾਬੂ ਕੀਤਾ ਗਿਆ ਹੈ |

Leave a Reply

Your email address will not be published. Required fields are marked *