ਹਾਈਕੋਰਟ ਪੁੱਜਾ ਗੈਂਗਸਟਰ ਜੈਪਾਲ ਭੁੱਲਰ ਦਾ ਪਰਿਵਾਰ, ਅਸਲੀਅਤ ਸਾਹਮਣੇ ਲਿਆਉਣ ਦੀ ਕੀਤੀ ਮੰਗ 

ਫਿਰੋਜ਼ਪੁਰ (ਇੰਟ.)-ਕੋਲਕਾਤਾ ਵਿਖੇ ਪੁਲਿਸ ਮੁਕਾਬਲੇ ‘ਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ ਪਰਿਵਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜਾ ਖੜਕਾਇਆ ਹੈ। ਇਨ੍ਹਾਂ ਵਲੋਂ ਇਸ…

ਫਿਰੋਜ਼ਪੁਰ (ਇੰਟ.)-ਕੋਲਕਾਤਾ ਵਿਖੇ ਪੁਲਿਸ ਮੁਕਾਬਲੇ ‘ਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ ਪਰਿਵਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜਾ ਖੜਕਾਇਆ ਹੈ। ਇਨ੍ਹਾਂ ਵਲੋਂ ਇਸ ਪੁਲਿਸ ਮੁਕਾਬਲੇ ਦੀ ਪੜਤਾਲ ਦੀ ਮੰਗ ਕੀਤੀ ਜਾ ਰਹੀ ਹੈ। ਕੋਲਕਾਤਾ ਵਿਚ ਪੁਲਿਸ ਨਾਲ ਮੁਕਾਬਲੇ ਵਿਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੀ ਪੂਰੀ ਤਰ੍ਹਾਂ ਤਿਆਰੀ ਹੋਣ ਦੇ ਬਾਵਜੂਦ ਐਤਵਾਰ ਨੂੰ ਸੰਸਕਾਰ ਨਹੀਂ ਹੋ ਸਕਿਆ। ਪਰਿਵਾਰ ਨੇ ਦੋਸ਼ ਲਗਾਇਆ ਕਿ ਜਦੋਂ ਅੰਤਿਮ ਸੰਸਕਾਰ ਲਈ ਜੈਪਾਲ ਦੀ ਲਾਸ਼ ਦਾ ਇਸ਼ਨਾਨ ਕਰਵਾਇਆ ਤਾਂ ਉਸ ਦੇ ਸਰੀਰ ‘ਤੇ ਕਈ ਥਾਈਂ ਫ੍ਰੈਕਚਰ ਦੇ ਨਿਸ਼ਾਨ ਨਜ਼ਰ ਆਏ। ਇਸ ਤੋਂ ਬਾਅਦ ਪਰਿਵਾਰ ਨੇ ਜ਼ਿਲਾ ਪ੍ਰਸ਼ਾਸਨ ਸਣੇ ਪੁਲਿਸ ਅਧਿਕਾਰੀਆਂ ਤੋਂ ਦੁਬਾਰਾ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਫਿਰੋਜ਼ਪੁਰ ਸ਼ਹਿਰ ਦੇ ਸ਼ਮਸ਼ਾਨਘਾਟ ਵਿਚ ਭੁੱਲਰ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਸਖ਼ਤ ਸੁਰੱਖਿਆ ਵਿਚਾਲੇ ਉਸ ਦਾ ਭਰਾ ਅੰਮ੍ਰਿਤਪਾਲ ਵੀ ਬਖਤਰਬੰਦ ਗੱਡੀ ਵਿਚ ਉਥੇ ਪਹੁੰਚ ਚੁੱਕਾ ਸੀ, ਪਰ ਅਚਾਨਕ ਸੰਦੇਸ਼ ਮਿਲਿਆ ਕਿ ਭੁੱਲਰ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।

How Jaipal Bhullar became Punjab's most wanted gangster - Hindustan Times

ਇਹ ਵੀ ਪੜ੍ਹੋ- ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ

ਉਥੇ ਹੀ ਜ਼ਿਲਾ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਕ ਵਾਰ ਪੋਸਟਮਾਰਟਮ ਹੋ ਜਾਣ ਤੋਂ ਬਾਅਦ ਦੁਬਾਰਾ ਪੋਸਟਮਾਰਟਮ ਨਹੀਂ ਨਹੀਂ ਹੋ ਸਕਦਾ। ਇਸ ਤੋਂ ਬਾਅਦ ਪਰਿਵਾਰ ਦੇ ਨਾਲ ਐੱਸ.ਡੀ.ਐੱਮ. ਅਮਿਤ ਗੁਪਤਾ ਅਤੇ ਐੱਸ.ਪੀ. ਡਿਟੈਕਟਿਵ ਦੇ ਨਾਲ ਚੱਲੀ ਬੰਦ ਕਮਰੇ ਵਿਚ ਹੋਈ ਮੀਟਿੰਗ ਤੋਂ ਬਾਅਦ ਪਰਿਵਾਰ ਨੇ ਕਿਹਾ ਕਿ ਉਹ ਪੰਜਾਬ ਐਂਡ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖਟਖਟਾ ਕੇ ਦੁਬਾਰਾ ਪੋਸਟਮਾਰਟਮ ਕਰਵਾਉਣ ਦੀ ਮੰਗ ਕਰਣਗੇ। ਅੰਮ੍ਰਿਤਸਰ ਵਿਚ 30 ਕਿਲੋ ਸੋਨੇ ਦੀ ਲੁੱਟ ਵਿਚ ਫੜਿਆ ਗਿਆ ਅੰਮ੍ਰਿਤਪਾਲ ਇਨ੍ਹੀਂ ਦਿਨੀਂ ਬਠਿੰਡਾ ਜੇਲ ਵਿਚ ਬੰਦ ਹੈ ਅਤੇ ਉਥੋਂ ਉਸ ਨੂੰ ਸਖ਼ਤ ਸੁਰੱਖਿਆ ਹੇਠ ਲਿਆਂਦਾ ਗਿਆ ਸੀ। ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਦੇ ਪੁੱਤਰ ਨਾਲ ਕੁੱਟਮਾਰ ਕੀਤੀ ਹੈ, ਜਦੋਂ ਉਹ ਕੋਲਕਾਤਾ ਵਿਚ ਲਾਸ਼ ਲੈਣ ਪਹੁੰਚੇ ਸਨ ਤਾਂ ਉਨ੍ਹਾਂਦੇ ਪੁੱਤਰ ਦਾ ਚਿਹਰਾ ਦਿਖਾਉਣ ਦੀ ਬਜਾਏ ਉਨ੍ਹਾਂ ਨੂੰ ਤਾਬੂਤ ਵਿਚ ਪੈਕ ਕਰ ਕੇ ਜੈਪਾਲ ਦੀ ਲਾਸ਼ ਦੇ ਦਿੱਤੀ ਗਈ।

Gangster Jaipal Singh Bhullar, accomplice killed in Kolkata encounter |  Ludhiana News - Times of India

ਇਹ ਵੀ ਪੜੋ: ਕੀ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ‘ਚ ਦਿੱਤੀ ਜਾ ਸਕਦੀ ਹੈ ਵੱਡੀ ਜ਼ਿੰਮੇਵਾਰੀ?

ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਪੂਰੀ ਬਾਡੀ ਨੂੰ ਦੇਖਿਆ ਤਾਂ ਜੈਪਾਲ ਦੇ ਮੋਢੇ ਸਣੇ ਕਈ ਥਾਈਂ ਫ੍ਰੈਕਚਰ ਦੇ ਨਿਸ਼ਾਨ ਸਨ। ਉਨ੍ਹਾਂ ਨੇ ਡੀ.ਸੀ.ਗੁਰਪਾਲ ਸਿੰਘ ਚਾਹਲ ਕੋਲੋਂ ਪੋਸਟਮਾਰਟਮ ਦੁਬਾਰਾ ਕਰਵਾਉਣ ਦੀ ਗੁਜ਼ਾਰਿਸ਼ ਕੀਤੀ ਤਾਂ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਲਈ ਸਹਾਇਕ ਕਮਿਸ਼ਨਰ ਰਵਿੰਦਰ ਸਿੰਘ ਅਰੋੜਾ ਦੀ ਡਿਊਟੀ ਲਗਾਈ।
ਪੁਲਿਸ ਨੇ ਜੈਪਾਲ ਭੁੱਲਰ ਦੇ ਘਰ ਵਾਲੀ ਸੜਕ ਦਸ਼ਮੇਸ਼ ਨਗਰ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਹੈ। ਇਸ ਦੌਰਾਨ ਪੁਲਿਸ ਨੇ ਇਕ ਨੌਜਵਾਨ ਕੋਲੋਂ ਪਿਸਟਲ ਵੀ ਬਰਾਮਦ ਕੀਤੀ ਹੈ ਜਿਸ ਦੀ ਉਹ ਜਾਂਚ ਕਰ ਰਹੀ ਹੈ। ਇਹੀ ਨਹੀਂ ਉਥੇ ਬਲੈਕ ਸਕ੍ਰੀਨ ਵਾਲੀ ਇਕ ਕਾਰ ਨੂੰ ਵੀ ਫੜਿਆ ਗਿਆ, ਜਿਸ ਨੂੰ ਇਕ ਪੁਲਿਸ ਮੁਲਾਜ਼ਮ ਦਾ ਪੁੱਤਰ ਚਲਾ ਰਿਹਾ ਸੀਅਤੇ ਗੱਡੀ ‘ਤੇ ਪੰਜਾਬ ਪੁਲਿਸ ਦਾ ਸਟੀਕਰ ਲਗਾਇਆ ਗਿਆ ਸੀ।

Leave a Reply

Your email address will not be published. Required fields are marked *