SSR Death Anniversary: ਸੁਸ਼ਾਂਤ ਸਿੰਘ ਨੂੰ ਯਾਦ ਕਰਦਿਆਂ ਰਿਆ ਚੱਕਰਵਰਤੀ ਨੇ ਭਾਵੁਕ ਪੋਸਟ ਕੀਤੀ ਸਾਂਝਾ

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ (Sushant Singh Rajput) ਸੁਸ਼ਾਂਤ ਸਿੰਘ ਰਾਜਪੂਤ ਦੀ ਅੱਜ ਪਹਿਲੀ ਬਰਸੀ ਹੈ। ਦੱਸ ਦੇਈਏ ਕਿ ਪਿਛਲੇ 14 ਜੂਨ ਨੂੰ ਹੀ ਅੱਜ…

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ (Sushant Singh Rajput) ਸੁਸ਼ਾਂਤ ਸਿੰਘ ਰਾਜਪੂਤ ਦੀ ਅੱਜ ਪਹਿਲੀ ਬਰਸੀ ਹੈ। ਦੱਸ ਦੇਈਏ ਕਿ ਪਿਛਲੇ 14 ਜੂਨ ਨੂੰ ਹੀ ਅੱਜ ਦੇ ਦਿਨ ਹੀ ਉਨ੍ਹਾਂ ਦੀ ਲਾਸ਼ ਮੁੰਬਈ ਦੇ ਬਾਂਦਰਾ ਸਥਿਤ ਘਰ ਵਿਚ ਫਾਹੇ ਨਾਲ ਲਟਕਦੀ ਮਿਲੀ ਸੀ। ਇਸ ਮੌਕੇ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਦੋਸਤ ਉਨ੍ਹਾਂ ਨੂੰ ਯਾਦ ਕਰ ਰਹੇ ਹਨ।

ਇਸ ਵਿਚਕਾਰ ਅੱਜ ਬਾਲੀਵੁੱਡ ਅਦਾਕਾਰਾ (Riya Chakraborty) ਰਿਆ ਚੱਕਰਵਰਤੀ ਨੇ (Sushant Singh Rajput) ਸੁਸ਼ਾਂਤ ਸਿੰਘ ਰਾਜਪੂਤ ਦੀ ਪਹਿਲੀ ਡੈਥ ਐਨਵਰਸਰੀ ‘ਤੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਅੱਜ ਦੇ ਦਿਨ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਹੋਈ ਸੀ। 

ਰਿਆ ਚੱਕਰਵਰਤੀ ਦੀ  ਭਾਵੁਕ ਪੋਸਟ
ਸੁਸ਼ਾਂਤ (Sushant Singh Rajput) ਨੂੰ ਯਾਦ ਕਰਦਿਆਂ ਰਿਆ (Riya Chakraborty)ਨੇ ਕਿਹਾ, “ਅਜਿਹਾ ਕੋਈ ਪਲ ਨਹੀਂ ਜਦੋਂ ਮੈਂ ਵਿਸ਼ਵਾਸ ਨਹੀਂ ਕਰ ਸਕੀ ਕਿ ਤੁਸੀਂ ਹੁਣ ਇੱਥੇ ਨਹੀਂ ਹੋ। ਕਹਿੰਦੇ ਹਨ ਕਿ ਸਮੇਂ ਨਾਲ ਸਭ ਕੁਝ ਠੀਕ ਹੋ ਜਾਂਦਾ ਹੈ ਪਰ ਤੁਸੀਂ ਹੀ ਮੇਰਾ ਸਮਾਂ ਤੇ ਮੇਰਾ ਸਭ ਕੁਝ ਸੀ।

 
 
 
 
 
View this post on Instagram
 
 
 
 
 
 
 
 
 
 
 

A post shared by Rhea Chakraborty (@rhea_chakraborty)

 

 

ਮੈਨੂੰ ਪਤਾ ਹੈ ਕਿ ਹੁਣ ਤੁਸੀਂ ਮੇਰੇ ਸ਼ੁਭਚਿੰਤਕ ਬਣ ਕੇ ਮੈਨੂੰ ਚੰਦਰਮਾ ਤੋਂ ਆਪਣੇ ਟੈਲੀਸਕੋਪ ਨਾਲ ਦੇਖ ਰਹੇ ਹੋ ਤੇ ਮੈਨੂੰ ਪ੍ਰੋਟੈਕਟ ਕਰ ਰਹੇ ਹੋ। ਮੈਨੂੰ ਹਰ ਰੋਜ਼ ਤੁਹਾਡੀ ਉਡੀਕ ਰਹਿੰਦੀ ਹੈ, ਮੈਂ ਤੁਹਾਨੂੰ ਹਰ ਜਗ੍ਹਾ ਲੱਭਦੀ ਹਾਂ- ਮੈਨੂੰ ਪਤਾ ਹੈ ਕਿ ਤੁਸੀਂ ਮੇਰੇ ਨਾਲ ਹੀ ਹੋ।”

 

Leave a Reply

Your email address will not be published. Required fields are marked *