ਕਾਂਗਰਸ ਹਾਈ ਕਮਾਨ ਦਾ ਜੋ ਵੀ ਹੁਕਮ ਹੋਵੇਗਾ, ਉਸ ਦੀ ਪਾਲਣਾ ਹੋਵੇਗੀ : ਜਾਖੜ

ਚੰਡੀਗੜ੍ਹ (ਇੰਟ.)- ਪੰਜਾਬ ਕਾਂਗਰਸ ਵਿਚ ਰੇੜਕਾ ਖਤਮ ਕਰਨ ਲਈ ਕਾਂਗਰਸ ਹਾਈ ਕਮਾਨ ਨੇ ਖੜਗੇ ਕਮੇਟੀ ਗਠਿਤ ਕੀਤੀ ਸੀ, ਜਿਸ ਦੀ ਰਿਪੋਰਟ ਹਾਈਕਮਾਨ ਨੂੰ ਖੜਗੇ ਕਮੇਟੀ…

ਚੰਡੀਗੜ੍ਹ (ਇੰਟ.)- ਪੰਜਾਬ ਕਾਂਗਰਸ ਵਿਚ ਰੇੜਕਾ ਖਤਮ ਕਰਨ ਲਈ ਕਾਂਗਰਸ ਹਾਈ ਕਮਾਨ ਨੇ ਖੜਗੇ ਕਮੇਟੀ ਗਠਿਤ ਕੀਤੀ ਸੀ, ਜਿਸ ਦੀ ਰਿਪੋਰਟ ਹਾਈਕਮਾਨ ਨੂੰ ਖੜਗੇ ਕਮੇਟੀ ਨੇ ਸੌਂਪ ਦਿੱਤੀ ਅਤੇ ਇਸ ਨੂੰ ਲੈ ਕੇ ਅਖਬਾਰਾਂ ਵਿਚ ਖਬਰਾਂ ਵੀ ਨਸ਼ਰ ਹੋਈਆਂ ਕਿ ਸਿੱਧੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਇਸ ਵਿਚ ਉਨ੍ਹਾਂ ਨੂੰ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਦੇਣ ਤੱਕ ਦੀ ਗੱਲ ਵੀ ਕਹੀ ਗਈ ਹੈ। ਇਹ ਵੀ ਖਬਰਾਂ ਹਨ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਰਹਿਣਗੇ ਅਤੇ ਅਗਲੀਆਂ ਚੋਣਾਂ ਵਿਚ ਪਾਰਟੀ ਦੀ ਅਗਵਾਈ ਕਰਨਗੇ। ਖੜਗੇ ਕਮੇਟੀ ਨੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦਾ ਫੈਸਲਾ ਭਾਵੇਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ‘ਤੇ ਛੱਡ ਦਿੱਤਾ ਹੈ ਪਰ ਉਸ ਨੂੰ ਢੁੱਕਵੀਂ ਥਾਂ ਦੇਣ ਦੀ ਗੱਲ ਜ਼ਰੂਰ ਆਖੀ ਗਈ ਹੈ।

Thermal Plants: Sunil Kumar Jakhar blows whistle against own govt | Cities  News,The Indian Express

ਕਾਂਗਰਸ ਨੇਤਾ ਦਿਗਵਿਜੈ ਸਣੇ 30 ਵਰਕਰਾਂ ਵਿਰੁੱਧ ਮਾਮਲਾ ਦਰਜ

ਇਸ ਦੇ ਨਾਲ ਹੀ ਸੂਬਾ ਪ੍ਰਧਾਨ ਬਦਲਣ ਦੀ ਵੀ ਚਰਚਾ ਹੈ। ਇਨ੍ਹਾਂ ਸਿਫਾਰਸ਼ਾਂ ਸਬੰਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ਼ੁੱਕਰਵਾਰ ਨੂੰ ਆਪਣਾ ਜਵਾਬ ਦਿੱਤਾ। ਨਵਜੋਤ ਸਿੱਧੂ ਨੂੰ ਸਤਿਕਾਰਤ ਅਹੁਦਾ ਦੇਣ ਦੇ ਪ੍ਰਸਤਾਵ ‘ਤੇ ਜਾਖੜ ਨੇ ਕਿਹਾ, “ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਸਾਰੇ ਨੇਤਾ ਪਹਿਲਾਂ ਹੀ ਮੰਨਦੇ ਹਨ ਕਿ ਨਵਜੋਤ ਸਿੱਧੂ ਨੂੰ ਉਨ੍ਹਾਂ ਦੇ ਅਹੁਦੇ ਮੁਤਾਬਕ ਪਾਰਟੀ ਵਿੱਚ ਥਾਂ ਮਿਲਣੀ ਚਾਹੀਦੀ ਹੈ। ਇਸ ਲਈ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨਾਲ ਗੱਲਬਾਤ ਕਰਕੇ ਕੋਸ਼ਿਸ਼ ਕੀਤੀ ਸੀ। ਅਜਿਹੀ ਸਥਿਤੀ ਵਿੱਚ ਹਾਈ ਕਮਾਨ ਦਾ ਜੋ ਵੀ ਹੁਕਮ ਹੋਵੇਗਾ, ਉਸ ਦੀ ਪਾਲਣ ਕੀਤਾ ਜਾਵੇਗੀ।

ਇਹ ਵੀ ਪੜੋ: ਚੰਡੀਗੜ੍ਹ ਵਿਚ ਲਾਕਡਾਊਨ ਨੂੰ ਲੈ ਕੇ ਜਾਰੀ ਹੋਈਆਂ ਨਵੀਆਂ ਗਾਈਡਲਾਈਨਜ਼

ਸੂਬਾ ਪ੍ਰਧਾਨ ਨੂੰ ਅਹੁਦੇ ਤੋਂ ਹਟਾਏ ਜਾਣ ਦੇ ਪ੍ਰਸਤਾਵ ‘ਤੇ ਸੁਨੀਲ ਜਾਖੜ ਨੇ ਕਿਹਾ ਕਿ ਜੇਕਰ ਮੇਰੇ ਅਸਤੀਫਾ ਦੇਣ ਤੋਂ ਪੰਜਾਬ ਵਿਚ ਪਾਰਟੀ ਮਜ਼ਬੂਤ ਹੁੰਦੀ ਹੈ ਅਤੇ ਕਾਂਗਰਸ ਹਾਈ ਕਮਾਨ ਨੂੰ ਲੱਗਦਾ ਹੈ ਕਿ ਮੇਰੇ ਸਿਵਾਏ ਹੋਰ ਕੋਈ ਨੇਤਾ ਪੰਜਾਬ ਕਾਂਗਰਸ ਨੂੰ ਮੇਰੇ ਤੋਂ ਬਿਹਤਰ ਚਲਾ ਸਕਦਾ ਹੈ ਤਾਂ ਮੈਂ ਉਸ ਦਾ ਸਵਾਗਤ ਕਰਾਂਗਾ ਅਤੇ ਖੁਦ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਲਈ ਤਿਆਰ ਹਾਂ। ਇਹ ਬਿਲਕੁਲ ਵੀ ਮੈਟਰ ਨਹੀਂ ਕਰਦਾ ਕਿ ਅਹੁਦੇ ‘ਤੇ ਕੌਣ ਹੈ, ਸਾਡੇ ਲਈ ਪਾਰਟੀ ਨੂੰ ਅੱਗੇ ਲਿਜਾਉਣਾ ਜ਼ਿਆਦਾ ਜ਼ਰੂਰੀ ਹੈ। 

Leave a Reply

Your email address will not be published. Required fields are marked *