ਨਵੀਂ ਦਿੱਲੀ (ਇੰਟ.)- ਦਿੱਲੀ ਸਰਕਾਰ ਨੇ ਅਹਿਮ ਫੈਸਲਾ ਲੈਂਦੇ ਹੋਏ 9ਵੀਂ ਅਤੇ 11ਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ 9ਵੀਂ ਅਤੇ 11ਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ ਜਿਨ੍ਹਾਂ ਪ੍ਰਾਈਵੇਟ ਸਕੂਲਾਂ ਨੇ ਆਪਣੇ ਮਿਡ ਟਰਮ ਅਤੇ ਐਨੁਅਲ ਐਗਜ਼ਾਮ ਪਹਿਲਾਂ ਹੀ ਕਰਵਾ ਲਏ ਸਨ, ਉਹ ਹੁਣ ਉਸੇ ਆਧਾਰ ‘ਤੇ ਆਪਣੇ ਵਿਦਆਰਥੀਆਂ ਦਾ ਨਤੀਜਾ ਐਲਾਨ ਸਕਦੇ ਹਨ ਪਰ ਜਿਨ੍ਹਾਂ ਸਕੂਲਾਂ ਵਿਚ ਸਿਰਫ ਮਿਡ ਟਰਮ ਪ੍ਰੀਖਿਆਵਾਂ ਹੀ ਹੋ ਸਕੀਆਂ ਸਨ ਅਤੇ ਸਾਨਾ ਪ੍ਰੀਖਿਆਵਾਂ ਨਹੀਂ ਹੋ ਸਕੀਆਂ ਸਨ, ਚਾਹੇ ਉਹ ਸਰਕਾਰੀ ਸਕੂਲ ਹੋਵੇ ਜਾਂ ਪ੍ਰਾਈਵੇਟ ਸਕੂਲ ਹੋਣ, ਉਹ ਸਾਰੇ ਸਕੂਲ ਆਪਣੇ ਮਿਡ ਟਰਮ ਐਗਜ਼ਾਮ ਦੇ ਆਧਾਰ ‘ਤੇ 9ਵੀਂ ਅਤੇ 11ਵੀਂ ਦਾ ਨਤੀਜਾ ਐਲਾਨ ਕਰਣਗੇ।
ਹਾਜ਼ੀਪੁਰ ਦੇ ਬੈਂਕ ਵਿਚ ਲੁਟੇਰਿਆਂ ਨੇ ਮਾਰਿਆ 1.9 ਕਰੋੜ ਦਾ ਡਾਕਾ, ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ
ਉਥੇ ਹੀ ਜਿਨ੍ਹਾਂ ਸਕੂਲਾਂ ਵਿਚ ਮਿਡ ਟਰਮ ਐਗਜ਼ਾਮ ਵੀ ਨਹੀਂ ਹੋ ਸਕੇ ਸਨ ਜਾਂ ਫਿਰ ਕੁਝ ਸਬਜੈਕਟਸ ਦੇ ਹੀ ਹੋਏ ਸਨ ਅਤੇ ਐਗਜ਼ਾਮ ਪੂਰੇ ਨਹੀਂ ਹੋਏ ਸਨ ਅਜਿਹੇ ਸਾਰੇ ਸਕੂਲਾਂ ਵਿਚ ਬੱਚਿਆਂ ਨੇ ਜਿਨ੍ਹਾਂ ਦੋ ਵਿਸ਼ਿਆਂ ਵਿਚ ਸਭ ਤੋਂ ਚੰਗਾ ਪ੍ਰਦਰਸ਼ਨ ਕੀਤਾ ਹੋਵੇਗਾ ਉਸੇ ਦੇ ਆਧਾਰ ‘ਤੇ ਉਨ੍ਹਾਂ ਨੂੰ ਅਗਲੀ ਜਮਾਤ ਵਿਚ ਪ੍ਰਮੋਟ ਕੀਤਾ ਜਾਵੇਗਾ ਅਤੇ ਬਾਕੀ ਵਿਸ਼ਿਆਂ ਵਿਚ ਵੀ ਅੰਕ ਦੇ ਕੇ ਮਾਰਕ ਸ਼ੀਟ ਤਿਆਰ ਕੀਤੀ ਜਾਵੇਗੀ। ਦਿੱਲੀ ਸਰਕਾਰ ਦੇ ਸਕੂਲਾਂ ਵਿਚ 9ਵੀਂ ਅਤੇ 11ਵੀਂ ਦਾ ਨਤੀਜਾ 22 ਜੂਨ ਨੂੰ ਐਲਾਨਿਆ ਜਾਵੇਗਾ। ਇਹ ਨਤੀਜਾ ਸਿੱਖਿਆ ਵਿਭਾਗ ਦੀ ਵੈੱਬਸਾਈਟ ‘ਤੇ ਦੇਖਿਆ ਜਾ ਸਕੇਗਾ ਪਰ ਕੋਈ ਵੀ ਸਕੂਲ ਵਿਦਿਆਰਥੀਆਂ ਨੂੰ ਸਕੂਲ ਨਹੀਂ ਬੁਲਾ ਸਕਦਾ ਹੈ।

