ਗੈਸ ਦੀ ਕਿੱਲਤ ਕਾਰਨ ਭੜਕਿਆ ਲੋਕਾਂ ਦਾ ਗੁੱਸਾ, ਏਜੰਸੀ ਦੇ ਬਾਹਰ ਲਾਇਆ ਧਰਨਾ; ਮਾਲਕ ਨੇ ਪੁਲਿਸ ਬੁਲਾਈ ਤਾਂ ਖੁੱਲ੍ਹੇ ਹੋਰ ਵੀ ਕਈ ਭੇਦ

ਜਲਾਲਾਬਾਦ: ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਹੁਣ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਗੈਸ ਦੀ ਭਾਰੀ…

ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਹੁਣ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਗੈਸ ਦੀ ਭਾਰੀ ਕਿੱਲਤ

ਜਲਾਲਾਬਾਦ: ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਹੁਣ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਗੈਸ ਦੀ ਭਾਰੀ ਕਿੱਲਤ ਦੇ ਚਲਦਿਆਂ ਅੱਜ ਜਲਾਲਾਬਾਦ ਦੀ ਸ਼ਿਵ ਸ਼ੰਕਰ ਗੈਸ ਏਜੰਸੀ ਦੇ ਬਾਹਰ ਹਾਲਾਤ ਉਸ ਸਮੇਂ ਤਣਾਅਪੂਰਨ ਹੋ ਗਏ, ਜਦੋਂ ਸਿਲੰਡਰ ਨਾ ਮਿਲਣ ਕਾਰਨ ਅੱਕੇ ਹੋਏ ਖਪਤਕਾਰਾਂ ਨੇ ਏਜੰਸੀ ਦੇ ਬਾਹਰ ਧਰਨਾ ਲਗਾ ਦਿੱਤਾ। ਇਸ ਦੌਰਾਨ ਏਜੰਸੀ ਮਾਲਕ ਵੱਲੋਂ ਪੁਲਿਸ ਬੁਲਾਉਣ ‘ਤੇ ਮਾਹੌਲ ਹੋਰ ਵੀ ਭਖ ਗਿਆ।

ਸਿਲੰਡਰ ਮਿਲਣ ਦੇ ਮੈਸੇਜ ਆਏ ਪਰ ਹੱਥ ਰਿਹਾ ਖਾਲੀ

ਧਰਨਾਕਾਰੀ ਲੋਕਾਂ ਨੇ ਏਜੰਸੀ ਸੰਚਾਲਕ ‘ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਮੋਬਾਈਲਾਂ ‘ਤੇ ਸਿਲੰਡਰ ਡਿਲੀਵਰ ਹੋਣ ਦੇ ਮੈਸੇਜ ਤਾਂ ਆ ਚੁੱਕੇ ਹਨ, ਪਰ ਅਸਲ ਵਿੱਚ ਉਨ੍ਹਾਂ ਨੂੰ ਗੈਸ ਨਹੀਂ ਮਿਲੀ। ਖਪਤਕਾਰਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਆਪਣੇ ਕੰਮ-ਕਾਰ ਛੱਡ ਕੇ ਗੇੜੇ ਮਾਰ ਰਹੇ ਹਨ। ਏਜੰਸੀ ਮਾਲਕ ਨੇ ਅੱਜ ਮੰਗਲਵਾਰ ਸਵੇਰੇ 10 ਵਜੇ ਗੈਸ ਦੇਣ ਦਾ ਸਮਾਂ ਦਿੱਤਾ ਸੀ, ਪਰ ਜਦੋਂ ਲੋਕ ਪਹੁੰਚੇ ਤਾਂ ਏਜੰਸੀ ਹੀ ਨਹੀਂ ਖੁੱਲ੍ਹੀ ਸੀ, ਜਿਸ ਤੋਂ ਬਾਅਦ ਲੋਕਾਂ ਦਾ ਸਬਰ ਟੁੱਟ ਗਿਆ।

ਏਜੰਸੀ ਮਾਲਕ ਨੇ 112 ‘ਤੇ ਕੀਤੀ ਸ਼ਿਕਾਇਤ

ਹੰਗਾਮਾ ਵਧਦਾ ਦੇਖ ਏਜੰਸੀ ਮਾਲਕ ਨੇ 112 ਨੰਬਰ ‘ਤੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਕਿ ਏਜੰਸੀ ਦੇ ਬਾਹਰ ਟ੍ਰੈਫਿਕ ਜਾਮ ਲੱਗ ਗਿਆ ਹੈ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਮਾਮਲਾ ਕੁਝ ਹੋਰ ਹੀ ਨਿਕਲਿਆ। ਪੁਲਿਸ ਅਧਿਕਾਰੀਆਂ ਨੇ ਦੇਖਿਆ ਕਿ ਟ੍ਰੈਫਿਕ ਜਾਮ ਨਹੀਂ, ਸਗੋਂ ਏਜੰਸੀ ਦੀ ਕਾਰਜਪ੍ਰਣਾਲੀ ਤੋਂ ਦੁਖੀ ਲੋਕ ਇਨਸਾਫ਼ ਦੀ ਮੰਗ ਕਰ ਰਹੇ ਸਨ। ਪੁਲਿਸ ਦੀ ਮੌਜੂਦਗੀ ਵਿੱਚ ਲੋਕਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ।

ਖ਼ੁਰਾਕ ਸਪਲਾਈ ਵਿਭਾਗ ਵੱਲੋਂ ਜਾਂਚ ਸ਼ੁਰੂ

ਮਾਮਲਾ ਭਖਦਾ ਦੇਖ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ। ਵਿਭਾਗ ਦੇ ਅਧਿਕਾਰੀ AFSO ਚਰਨਜੀਤ ਸਿੰਘ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਰਿਕਾਰਡ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਏਜੰਸੀ ਸੰਚਾਲਕ ਵੱਲੋਂ ਕੋਈ ਬੇਨਿਯਮੀ ਜਾਂ ਗੈਸ ਦੀ ਕਾਲਾਬਾਜ਼ਾਰੀ ਪਾਈ ਗਈ, ਤਾਂ ਏਜੰਸੀ ਦਾ ਲਾਇਸੰਸ ਤੁਰੰਤ ਪ੍ਰਭਾਵ ਨਾਲ ਸਸਪੈਂਡ (ਰੱਦ) ਕਰ ਦਿੱਤਾ ਜਾਵੇਗਾ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Jalandhar bank robbery case solved: ਸਾਬਕਾ DSP ਦਾ ਪੁੱਤਰ ਨਿਕਲਿਆ ਮੁੱਖ ਮੁਲਜ਼ਮ, ਨਸ਼ੇ ਦੀ ਪੂਰਤੀ ਲਈ ਗਨ ਪੁਆਇੰਟ ‘ਤੇ ਲੁੱਟਿਆ ਸੀ ਬੈਂਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *