ਇਲੈਕਟ੍ਰੋਨਿਕਸ ਦੀ ਦੁਕਾਨ ‘ਤੇ ਚੋਰਾਂ ਦਾ ਧਾਵਾ; ਸ਼ਟਰ ਤੋੜ ਕੇ ਹਜ਼ਾਰਾਂ ਦੀ ਨਗਦੀ ਤੇ ਸਾਮਾਨ ਪਾਰ, ਸੀਸੀਟੀਵੀ ‘ਚ ਕੈਦ ਹੋਈ ਕਰਤੂਤ

ਅਬੋਹਰ, 7 ਅਪ੍ਰੈਲ: ਸਰਹੱਦੀ ਸ਼ਹਿਰ ਅਬੋਹਰ ਵਿੱਚ ਸ਼ਰਾਰਤੀ ਅਨਸਰਾਂ ਅਤੇ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ। ਤਾਜ਼ਾ ਮਾਮਲਾ ਸੇਠੀ ਪੈਲੇਸ ਦੇ ਸਾਹਮਣੇ…

ਸਰਹੱਦੀ ਸ਼ਹਿਰ ਅਬੋਹਰ ਵਿੱਚ ਸ਼ਰਾਰਤੀ ਅਨਸਰਾਂ ਅਤੇ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ। ਤਾਜ਼ਾ ਮਾਮਲਾ ਸੇਠੀ ਪੈਲੇਸ ਦੇ ਸਾਹਮਣੇ ਸਥਿਤ

ਅਬੋਹਰ, 7 ਅਪ੍ਰੈਲ: ਸਰਹੱਦੀ ਸ਼ਹਿਰ ਅਬੋਹਰ ਵਿੱਚ ਸ਼ਰਾਰਤੀ ਅਨਸਰਾਂ ਅਤੇ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ। ਤਾਜ਼ਾ ਮਾਮਲਾ ਸੇਠੀ ਪੈਲੇਸ ਦੇ ਸਾਹਮਣੇ ਸਥਿਤ ਅਗਰਸੈਨ ਮਾਰਕੀਟ ਤੋਂ ਸਾਹਮਣੇ ਆਇਆ ਹੈ, ਜਿੱਥੇ ਬੀਤੀ ਦੇਰ ਰਾਤ ਅਣਪਛਾਤੇ ਚੋਰਾਂ ਨੇ ਇੱਕ ਇਲੈਕਟ੍ਰੋਨਿਕਸ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਚੋਰ ਦੁਕਾਨ ਦੇ ਸ਼ਟਰ ਅਤੇ ਅੰਦਰਲੇ ਗੇਟ ਤੋੜ ਕੇ ਹਜ਼ਾਰਾਂ ਦੀ ਨਗਦੀ ਸਮੇਤ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਗਏ।

ਰਾਤ 3 ਵਜੇ ਮੋਬਾਈਲ ਤੇ ਆਇਆ ਨੋਟੀਫਿਕੇਸ਼ਨ, ਤਾਂ ਖੁੱਲ੍ਹਿਆ ਭੇਦ

ਜਾਣਕਾਰੀ ਅਨੁਸਾਰ ਹੈਪੀ ਬਾਂਸਲ ਦੀ ‘ਸ਼੍ਰੀ ਬਾਲਾ ਜੀ ਟ੍ਰੇਡਰਸ’ ਨਾਮਕ ਦੁਕਾਨ ‘ਤੇ ਇਹ ਵਾਰਦਾਤ ਵਾਪਰੀ। ਦੁਕਾਨ ਮਾਲਕ ਨੇ ਦੱਸਿਆ ਕਿ ਰਾਤ ਕਰੀਬ 3 ਵਜੇ ਉਨ੍ਹਾਂ ਦੇ ਮੋਬਾਈਲ ‘ਤੇ ਸੀਸੀਟੀਵੀ ਕੈਮਰਿਆਂ ਦਾ ਨੋਟੀਫਿਕੇਸ਼ਨ ਆਇਆ। ਜਦੋਂ ਉਹ ਤੁਰੰਤ ਮੌਕੇ ‘ਤੇ ਪਹੁੰਚੇ ਤਾਂ ਦੇਖਿਆ ਕਿ ਮੁੱਖ ਸ਼ਟਰ ਦੇ ਤਾਲੇ ਟੁੱਟੇ ਹੋਏ ਸਨ। ਅੰਦਰਲਾ ਸ਼ੀਸ਼ੇ ਦਾ ਗੇਟ ਅਤੇ ਲੋਹੇ ਦੀ ਕੈਂਚੀ ਵਾਲੀ ਗਰਿੱਲ ਦੇ ਤਾਲੇ ਵੀ ਚੋਰਾਂ ਨੇ ਤੋੜ ਦਿੱਤੇ ਸਨ। ਚੋਰ ਦੁਕਾਨ ਦੇ ਅੰਦਰੋਂ ਕਰੀਬ 20 ਹਜ਼ਾਰ ਰੁਪਏ ਦੀ ਨਗਦੀ, ਐਲ.ਈ.ਡੀ. ਅਤੇ ਲੈਪਟਾਪ ਚੋਰੀ ਕਰਕੇ ਲੈ ਗਏ।

ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਾਂਚ ਸ਼ੁਰੂ

ਘਟਨਾ ਦੀ ਸੂਚਨਾ ਮਿਲਦੇ ਹੀ ਸਿਟੀ ਵਨ ਪੁਲਿਸ ਦੇ ਏ.ਐਸ.ਆਈ. ਅਮਨਦੀਪ ਨੇ ਮੌਕੇ ‘ਤੇ ਪਹੁੰਚ ਕੇ ਜਾਇਜ਼ਾ ਲਿਆ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿੱਚ ਦੋ ਨੌਜਵਾਨ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਾਫ਼ ਨਜ਼ਰ ਆ ਰਹੇ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫੁਟੇਜ ਦੇ ਆਧਾਰ ‘ਤੇ ਚੋਰਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਵਪਾਰੀਆਂ ਵਿੱਚ ਭਾਰੀ ਰੋਸ, ਪੁਲਿਸ ਪ੍ਰਸ਼ਾਸਨ ਤੇ ਖੜ੍ਹੇ ਕੀਤੇ ਸਵਾਲ

ਇਸ ਵਾਰਦਾਤ ਤੋਂ ਬਾਅਦ ਸਥਾਨਕ ਵਪਾਰੀਆਂ ਸੰਜੇ ਸਿੰਗਲਾ, ਲਾਲਾ ਨਾਗੌਰੀ, ਕੌਂਸਲਰ ਪੁਨੀਤ ਅਰੋੜਾ ਅਤੇ ਹੋਰਾਂ ਵਿੱਚ ਭਾਰੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਵਪਾਰੀਆਂ ਨੇ ਦੱਸਿਆ ਕਿ ਪਿਛਲੇ ਇੱਕ ਹਫ਼ਤੇ ਵਿੱਚ ਇਸੇ ਮਾਰਕੀਟ ਵਿੱਚ ਇਹ ਤੀਜੀ ਚੋਰੀ ਹੈ। ਇੱਕ ਹਫ਼ਤਾ ਪਹਿਲਾਂ ਸੰਜੇ ਸਿੰਗਲਾ ਦੀ ਦੁਕਾਨ ਤੋਂ ਦੋ ਕੰਪ੍ਰੈਸ਼ਰ ਚੋਰੀ ਹੋਏ ਸਨ ਅਤੇ ਤਿੰਨ ਦਿਨ ਪਹਿਲਾਂ ਵੀ ਇੱਕ ਹੋਰ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਵਪਾਰੀ ਵਰਗ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਗਸ਼ਤ ਵਧਾਈ ਜਾਵੇ ਅਤੇ ਚੋਰਾਂ ਨੂੰ ਤੁਰੰਤ ਨੱਥ ਪਾਈ ਜਾਵੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਗੈਸ ਦੀ ਕਿੱਲਤ ਕਾਰਨ ਭੜਕਿਆ ਲੋਕਾਂ ਦਾ ਗੁੱਸਾ, ਏਜੰਸੀ ਦੇ ਬਾਹਰ ਲਾਇਆ ਧਰਨਾ; ਮਾਲਕ ਨੇ ਪੁਲਿਸ ਬੁਲਾਈ ਤਾਂ ਖੁੱਲ੍ਹੇ ਹੋਰ ਵੀ ਕਈ ਭੇਦ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *