Jalandhar bank robbery case solved: ਸਾਬਕਾ DSP ਦਾ ਪੁੱਤਰ ਨਿਕਲਿਆ ਮੁੱਖ ਮੁਲਜ਼ਮ, ਨਸ਼ੇ ਦੀ ਪੂਰਤੀ ਲਈ ਗਨ ਪੁਆਇੰਟ ‘ਤੇ ਲੁੱਟਿਆ ਸੀ ਬੈਂਕ

ਜਲੰਧਰ: ਜਲੰਧਰ ਪੁਲਿਸ ਨੇ ਖੁਰਲਾ ਕਿੰਗਰਾ ਦੇ ਕੁੱਕੀ ਢਾਬ ਰੋਡ ‘ਤੇ ਸਥਿਤ ਪੰਜਾਬ ਨੈਸ਼ਨਲ ਬੈਂਕ (PNB) ਦੀ ਸ਼ਾਖਾ ਵਿੱਚ ਹੋਈ ਦਿਨ-ਦਿਹਾੜੇ ਡਕੈਤੀ ਦੀ ਗੁੱਥੀ ਨੂੰ…

ਜਲੰਧਰ ਪੁਲਿਸ ਨੇ ਖੁਰਲਾ ਕਿੰਗਰਾ ਦੇ ਕੁੱਕੀ ਢਾਬ ਰੋਡ 'ਤੇ ਸਥਿਤ ਪੰਜਾਬ ਨੈਸ਼ਨਲ ਬੈਂਕ (PNB) ਦੀ ਸ਼ਾਖਾ ਵਿੱਚ ਹੋਈ ਦਿਨ-ਦਿਹਾੜੇ ਡਕੈਤੀ ਦੀ ਗੁੱਥੀ ਨੂੰ 24 ਘੰਟਿਆਂ ਦੇ ਅੰਦਰ ਸੁਲਝਾ ਲਿਆ ਹੈ।

ਜਲੰਧਰ: ਜਲੰਧਰ ਪੁਲਿਸ ਨੇ ਖੁਰਲਾ ਕਿੰਗਰਾ ਦੇ ਕੁੱਕੀ ਢਾਬ ਰੋਡ ‘ਤੇ ਸਥਿਤ ਪੰਜਾਬ ਨੈਸ਼ਨਲ ਬੈਂਕ (PNB) ਦੀ ਸ਼ਾਖਾ ਵਿੱਚ ਹੋਈ ਦਿਨ-ਦਿਹਾੜੇ ਡਕੈਤੀ ਦੀ ਗੁੱਥੀ ਨੂੰ 24 ਘੰਟਿਆਂ ਦੇ ਅੰਦਰ ਸੁਲਝਾ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਪੁਲਿਸ ਦੇ ਇੱਕ ਸਾਬਕਾ ਡੀ.ਐਸ.ਪੀ. ਦਾ ਪੁੱਤਰ ਨਿਕਲਿਆ ਹੈ। ਮੁਲਜ਼ਮ ਨੇ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਸੀਸੀਟੀਵੀ ਫੁਟੇਜ ਨੇ ਖੋਲ੍ਹੀ ਮੁਲਜ਼ਮ ਦੀ ਪੋਲ

ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਪੁਲਿਸ ਟੀਮਾਂ ਨੇ ਇਲਾਕੇ ਦੇ 50 ਤੋਂ ਵੱਧ ਸੀਸੀਟੀਵੀ ਕੈਮਰਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ। ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਵਾਰਦਾਤ ਤੋਂ ਬਾਅਦ ਪੁਲਿਸ ਨੂੰ ਗੁੰਮਰਾਹ ਕਰਨ ਲਈ ਖਾਂਬੜਾ ਵੱਲ ਗਏ ਅਤੇ ਉੱਥੇ ਕੱਪੜੇ ਬਦਲ ਕੇ ਦੂਜੇ ਰਸਤੇ ਰਾਹੀਂ ਵਾਪਸ ਪਰਤੇ। ਪੁਲਿਸ ਨੇ ਤਕਨੀਕੀ ਮਦਦ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਮੁੱਖ ਮੁਲਜ਼ਮ ਨੂੰ ਦਬੋਚ ਲਿਆ।

ਸਾਬਕਾ ਡੀ.ਐਸ.ਪੀ. ਦਾ ਪੁੱਤਰ ਹੈ ਮੁਲਜ਼ਮ ਸਿਮਰਜੀਤ

ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸਿਮਰਜੀਤ ਸਿੰਘ ਉਰਫ਼ ਅਮਰੀਕ ਸਿੰਘ ਵਜੋਂ ਹੋਈ ਹੈ, ਜੋ ਕਿ ਗ੍ਰੀਨ ਮਾਡਲ ਟਾਊਨ ਦਾ ਰਹਿਣ ਵਾਲਾ ਹੈ। ਪੁਲਿਸ ਅਨੁਸਾਰ ਸਿਮਰਜੀਤ ਸਾਬਕਾ ਡੀ.ਐਸ.ਪੀ. ਹਰਭਜਨ ਸਿੰਘ ਦਾ ਪੁੱਤਰ ਹੈ। ਪੁਲਿਸ ਨੇ ਉਸ ਦੇ ਕਬਜ਼ੇ ਵਿੱਚੋਂ ਇੱਕ ਰਿਵਾਲਵਰ, 3 ਜ਼ਿੰਦਾ ਕਾਰਤੂਸ ਅਤੇ ਲੁੱਟੀ ਗਈ ਕੁਝ ਨਗਦੀ ਵੀ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸਿਮਰਜੀਤ ‘ਤੇ ਪਹਿਲਾਂ ਵੀ ਨਸ਼ਾ ਤਸਕਰੀ (NDPS Act) ਸਮੇਤ ਦੋ ਹੋਰ ਅਪਰਾਧਿਕ ਮਾਮਲੇ ਦਰਜ ਹਨ।

ਨਸ਼ੇ ਲਈ ਦਿੱਤਾ ਵਾਰਦਾਤ ਨੂੰ ਅੰਜਾਮ, ਦੂਜੇ ਸਾਥੀ ਦੀ ਭਾਲ ਜਾਰੀ

ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਨਸ਼ੇ ਦਾ ਆਦੀ ਹੈ ਅਤੇ ਨਸ਼ੇ ਦੇ ਪੈਸਿਆਂ ਦਾ ਜੁਗਾੜ ਕਰਨ ਲਈ ਉਸ ਨੇ ਬੈਂਕ ਨੂੰ ਨਿਸ਼ਾਨਾ ਬਣਾਇਆ। ਥਾਣਾ ਡਿਵੀਜ਼ਨ ਨੰਬਰ 7 ਵਿੱਚ ਮੁਲਜ਼ਮਾਂ ਖ਼ਿਲਾਫ਼ ਬੀ.ਐਨ.ਐਸ. ਦੀਆਂ ਧਾਰਾਵਾਂ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੂਜੇ ਫਰਾਰ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ। ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਮੁਲਜ਼ਮ ਤੋਂ ਬਾਕੀ ਦੀ ਰਕਮ ਬਰਾਮਦ ਕਰਨ ਲਈ ਪੁੱਛਗਿੱਛ ਕੀਤੀ ਜਾਵੇਗੀ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਮਿਲਾਵਟਖੋਰਾਂ ਖ਼ਿਲਾਫ਼ ਸਖ਼ਤੀ, ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ‘ਮੋਬਾਈਲ ਫੂਡ ਟੈਸਟਿੰਗ ਲੈਬ’ ਨੂੰ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *