ਮੁੱਖ ਜੰਗਲੀ ਜੀਵ ਵਾਰਡਨ ਬਸੰਤਾ ਰਾਜਕੁਮਾਰ ਨੂੰ ਸਰਬਸੰਮਤੀ ਨਾਲ ਆਈਐਫਐਸ ਐਸੋਸੀਏਸ਼ਨ, ਪੰਜਾਬ ਚੈਪਟਰ ਦਾ ਪ੍ਰਧਾਨ ਚੁਣਿਆ ਗਿਆ

ਚੰਡੀਗੜ੍ਹ, 9 ਮਾਰਚ: ਪੰਜਾਬ ਦੇ ਭਾਰਤੀ ਜੰਗਲਾਤ ਸੇਵਾ ਅਧਿਕਾਰੀਆਂ ਦੀ ਜਨਰਲ ਬਾਡੀ ਮੀਟਿੰਗ ਵਿੱਚ ਅੱਜ ਬਸੰਤਾ ਰਾਜਕੁਮਾਰ ਆਈਐਫਐਸ ਨੂੰ ਸਰਬਸੰਮਤੀ ਨਾਲ ਆਈਐਫਐਸ ਐਸੋਸੀਏਸ਼ਨ, ਪੰਜਾਬ ਚੈਪਟਰ…

CHIEF WILDLIFE WARDEN BASANTA RAJKUMAR UNANIMOUSLY ELECTED PRESIDENT OF IFS ASSOCIATION, PUNJAB CHAPTER

ਚੰਡੀਗੜ੍ਹ, 9 ਮਾਰਚ:

ਪੰਜਾਬ ਦੇ ਭਾਰਤੀ ਜੰਗਲਾਤ ਸੇਵਾ ਅਧਿਕਾਰੀਆਂ ਦੀ ਜਨਰਲ ਬਾਡੀ ਮੀਟਿੰਗ ਵਿੱਚ ਅੱਜ ਬਸੰਤਾ ਰਾਜਕੁਮਾਰ ਆਈਐਫਐਸ ਨੂੰ ਸਰਬਸੰਮਤੀ ਨਾਲ ਆਈਐਫਐਸ ਐਸੋਸੀਏਸ਼ਨ, ਪੰਜਾਬ ਚੈਪਟਰ ਦਾ ਪ੍ਰਧਾਨ ਚੁਣਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਸ੍ਰੀ ਬਸੰਤਾ ਰਾਜਕੁਮਾਰ ਪੰਜਾਬ ਦੇ ਸਭ ਤੋਂ ਸੀਨੀਅਰ ਆਈਐਫਐਸ ਅਧਿਕਾਰੀਆਂ ਵਿੱਚੋਂ ਇੱਕ ਹਨ ਅਤੇ ਇਸ ਸਮੇਂ ਪੰਜਾਬ ਦੇ ਮੁੱਖ ਜੰਗਲੀ ਜੀਵ ਵਾਰਡਨ ਵਜੋਂ ਸੇਵਾ ਨਿਭਾਉਣ ਦੇ ਨਾਲ-ਨਾਲ ਪੰਜਾਬ ਰਾਜ ਜੰਗਲਾਤ ਵਿਕਾਸ ਨਿਗਮ ਦੇ ਐਮਡੀ ਦਾ ਚਾਰਜ ਵੀ ਸੰਭਾਲ ਰਹੇ ਹਨ।

ਆਈਐਫਐਸ ਐਸੋਸੀਏਸ਼ਨ ਪੰਜਾਬ ਦੇ ਚੁਣੇ ਗਏ ਹੋਰ ਕਾਰਜਕਾਰੀ ਮੈਂਬਰਾਂ ਵਿੱਚ ਐਸ.ਪੀ. ਆਨੰਦ ਆਈਐਫਐਸ, ਐਸ.ਕੇ. ਸਾਗਰ ਆਈਐਫਐਸ, ਧਰਮਵੀਰ ਦੈਰੂ ਆਈਐਫਐਸ, ਅਮਨੀਤ ਸਿੰਘ ਆਈਐਫਐਸ, ਹਰਪ੍ਰੀਤ ਕੌਰ ਆਈਐਫਐਸ ਅਤੇ ਹਰਭਜਨ ਸਿੰਘ ਆਈਐਫਐਸ ਸ਼ਾਮਿਲ ਹਨ।

ਹੋਰ ਜਾਣੋ:

Ludhiana Bomb Therat: लुधियाना और गुरुग्राम के स्कूलों को बम से उड़ने की धमकी भरे मेल आने से मची हंड़कंप, सर्च ऑरेशन शुरू

ਹੋਰ ਅਪਡੇਟਸ ਲਈ LIVING INDIA NEWS 24/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *