ਤੁਰਕੀ ਵਿਚ 93 ਸਾਲਾਂ ਬਜ਼ੁਰਗ ਔਰਤ ਨੇ ਕੋਰੋਨਾ ਨੂੰ ਦਿੱਤੀ ਮਾਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਭਰ ਲਈ ਇਕ ਮੁਸਿਬਤ ਦਾ ਪਹਾੜ ਬਣ ਚੁੱਕਿਆ ਹੈ। ਵਿਸ਼ਵ ਭਰ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਭਰ ਲਈ ਇਕ ਮੁਸਿਬਤ ਦਾ ਪਹਾੜ ਬਣ ਚੁੱਕਿਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ ਅਤੇ ਹੁਣ ਤੱਕ 1 ਲੱਖ ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ ਪਰ ਇਨ੍ਹਾਂ ਸਭਨਾ ਵਿਚਾਲੇ ਇਕ ਚੰਗੀ ਖਬਰ ਵੀ ਸਾਹਮਣੇ ਆਈ ਹੈ ਦਰਅਸਲ ਤੁਰਕੀ ਵਿਚ ਇਕ 93 ਸਾਲਾਂ ਬਜ਼ੁਰਗ ਔਰਤ ਨੇ ਕੋਰੋਨਾ ਨੂੰ ਹਰਾ ਦਿੱਤਾ ਹੈ ਤੇ ਉਹ ਠੀਕ ਹੋ ਚੁੱਕੀ ਹੈ।

ਮੀਡੀਆ ਰਿਪੋਰਟਾਂ ਅਨੁਸਾਰ 93 ਸਾਲਾਂ ਕੋਰੋਨਾ ਪੀੜਤ ਐਲੀ ਗੁੰਦੁਜ ਨਾਮਕ ਬਜ਼ੁਰਗ ਔਰਤ ਨੂੰ ਰਾਜਧਾਨੀ ਇਸਤਾਂਬੁਲ ਦੇ ਜੋਰਾਪਾਸ਼ ਮੈਡੀਕਲ ਫੈਕਲਟੀ ਹਸਪਤਾਲ ਵਿਚ 31 ਮਾਰਚ ਨੂੰ ਦਾਖਲ ਕਰਵਾਇਆ ਗਿਆ ਸੀ ਅਤੇ ਡਾਕਟਰਾਂ ਦੁਆਰਾ ਉਸ ਦਾ 10 ਦਿਨ ਇਲਾਜ ਕੀਤਾ ਗਿਆ। ਪੂਰਾ ਇਲਾਜ ਕਰਨ ਤੋਂ ਬਾਅਦ ਉਸ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਰਿਪੋਰਟਾਂ ਮੁਤਾਬਕ ਐਲੀ ਨੇ ਘਰ ਜਾਂਦੇ ਸਮੇਂ ਨਰਸ ਨੂੰ ਆਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਫਿਕਰ ਨਾ ਕਰੋ ਇਕ ਦਿਨ ਸੱਭ ਠੀਕ ਹੋ ਜਾਵੇਗਾ। ਐਲੀ ਦੇ ਠੀਕ ਹੋਣ ਨੂੰ ਇਕ ਰਾਹਤ ਵਾਲੀ ਖਬਰ ਇਸ ਲਈ ਮੰਨਿਆ ਜਾ ਰਿਹਾ ਹੈ ਕਿਉਂਕਿ ਕੋਰੋਨਾ ਮਹਾਮਾਰੀ ਜਿਆਦਾਤਰ ਬਜ਼ੁਰਗ ਮਰੀਜਾਂ ਦੀ ਜਾਨ ਲੈ ਰਹੀ ਹੈ। ਰਿਪੋਰਟਾਂ ਦੀ ਮੰਨੀਏ ਤਾਂ 60 ਸਾਲ ਤੋਂ ਵੱਧ ਉਮਰ ਦੇ ਕੋਰੋਨਾ ਮਰੀਜ਼ ਦਾ ਬਚਣਾ ਬਹੁਤ ਮੁਸ਼ਕਿਲ ਹੁੰਦਾ ਹੈ ਜਿਸ ਦੇ ਪਿੱਛੇ ਉਸ ਨੂੰ ਲੱਗੀਆਂ ਹੋਰ ਬੀਮਾਰੀਆਂ ਵੀ ਮੌਤ ਦਾ ਕਾਰਨ ਬਣਦੀਆਂ ਹਨ ਪਰ 93 ਸਾਲਾਂ ਐਲੀ ਦੁਆਰਾ ਕੋਰੋਨਾ ਨੂੰ ਹਰਾ ਠੀਕ ਹੋਣਾ ਡਾਕਟਰਾਂ ਲਈ ਵੀ ਇਕ ਵੱਡੀ ਕਾਮਯਾਬੀ ਦੇ ਤੌਰ ਉੱਤੇ ਵੇਖਿਆ ਜਾ ਰਿਹਾ ਹੈ। ਦੱਸ ਦਈਏ ਕਿ ਤੁਰਕੀ ਵਿਚ ਇਸ ਵੇਲੇ ਕੋਰੋਨਾ ਦੇ ਕੇਸਾਂ ਦੀ ਸੰਖਿਆਂ ਵੱਧ ਕੇ 52,167 ਹੋ ਗਈ ਹੈ ਨਾਲ ਹੀ ਮਰਨ ਵਾਲਿਆਂ ਦਾ ਅੰਕੜਾਂ 1,101 ਹੋ ਗਿਆ ਹੈ।

 

 

Leave a Reply

Your email address will not be published. Required fields are marked *