ਅੰਮ੍ਰਿਤਸਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ (Prakash Purab) ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਅੱਜ ਪਾਕਿਸਤਾਨ (Pakistan) ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਲਈ 855 ਸ਼ਰਧਾਲੂਆਂ (Devotees) ਦਾ ਜੱਥਾ ਰਵਾਨਾ ਕੀਤਾ।
Also Read: ਕੰਗਨਾ ਰਣੌਤ ਨੇ ਹੁਣ ਮਹਾਤਮਾ ਗਾਂਧੀ ਬਾਰੇ ਕੀਤੀ ਵਿਵਾਦਿਤ ਟਿੱਪਣੀ, ਜੈਪੁਰ ‘ਚ ਸ਼ਿਕਾਇਤ ਦਰਜ
ਇਸ ਬੈਚ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ (Jagir Kaur) ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਜਥਾ 26 ਨਵੰਬਰ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਭਾਰਤ (India) ਪਰਤੇਗਾ। ਦੱਸ ਦੇਈਏ ਕਿ ਪਾਕਿਸਤਾਨ ਦੂਤਘਰ ਨੇ ਕਰੀਬ 3000 ਸ਼ਰਧਾਲੂਆਂ ਨੂੰ ਵੀਜ਼ਾ (Visa) ਜਾਰੀ ਕੀਤਾ ਹੈ। ਇਹ ਸਾਰੇ ਸ਼ਰਧਾਲੂ ਸੜਕੀ ਰਸਤੇ ਪਾਕਿਸਤਾਨ ਲਈ ਰਵਾਨਾ ਹੋਣਗੇ।



