ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸੁਰ ‘ਚ ਸੀਆਈਏ ਪੁਲਿਸ ਨੇ 8 ਚੋਰਾਂ ਨੂੰ ਕਾਬੂ ਕਰਨ ਚ ਸਫਲਤਾ ਹਾਸਿਲ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤੇ ਗਏ ਇਹ 8 ਚੋਰ ਕਰਤਾਰਪੁਰ ਲਾਂਘੇ ਦੇ ਨਿਰਮਾਣ ਚ ਵਰਤਿਆ ਜਾ ਰਿਹਾ ਲੁੱਕ ਦੀ ਚੋਰੀ ਕਰ ਰਹੇ ਸੀ ਪਰ ਪੁਲਿਸ ਨੇ ਇਹਨਾਂ ਚੋਰਾਂ ਨੂੰ ਕਾਬੂ ਕਰ ਲਿਆ।
ਨਾਲ ਹੀ ਪੁਲਿਸ ਨੇ ਲੁੱਕ ਨਾਲ ਭਰੇ ਹੋਏ ਕਰੀਬ 4 ਟਰੱਕਾਂ ਨੂੰ ਬਰਾਮਦ ਕਰ ਲਿਆ ਹੈ। ਨਾਲ ਹੀ ਇਹਨਾਂ ਚੋਰਾਂ ਨੇ ਦੱਸਿਆ ਕਿ ਉਹ ਗੋਨਿਆਣਾ ਚ ਇਕ ਢਾਬੇ ਤੇ ਲੁੱਕ ਕੱਢਦੇ ਸੀ।
ਇਸ ਕੰਮ ਚ ਚੋਰਾਂ ਦੇ ਨਾਲ 4 ਟਰੱਕ ਡਰਾਈਵਰ, ਢਾਬਾ ਮਾਲਕ ਤੇ ਦੋ ਲਾਂਘਾ ਬਣਾਉਣ ਵਾਲੇ ਠੇਕੇਦਾਰ ਵੀ ਸ਼ਾਮਲ ਹਨ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।






