‘ਆਪਰੇਸ਼ਨ ਗੰਗਾ’ ਤਹਿਤ 240 ਭਾਰਤੀਆਂ ਨਾਲ ਯੂਕਰੇਨ ਤੋਂ ਭਾਰਤ ਪਹੁੰਚੀ 6ਵੀਂ ਫਲਾਈਟ

ਨਵੀਂ ਦਿੱਲੀ- ਆਪਰੇਸ਼ਨ ਗੰਗਾ ਦੇ ਤਹਿਤ ਸੋਮਵਾਰ ਨੂੰ 240 ਭਾਰਤੀ ਵਿਦਿਆਰਥੀਆਂ ਨੂੰ ਲੈ ਕੇ 6ਵੀਂ ਫਲਾਈਟ ਦਿੱਲੀ ਪਹੁੰਚੀ। ਇਹ ਫਲਾਈਟ ਬੁਡਾਪੇਸਟ ਤੋਂ ਆਈ ਹੈ। ਇਸ…

ਨਵੀਂ ਦਿੱਲੀ- ਆਪਰੇਸ਼ਨ ਗੰਗਾ ਦੇ ਤਹਿਤ ਸੋਮਵਾਰ ਨੂੰ 240 ਭਾਰਤੀ ਵਿਦਿਆਰਥੀਆਂ ਨੂੰ ਲੈ ਕੇ 6ਵੀਂ ਫਲਾਈਟ ਦਿੱਲੀ ਪਹੁੰਚੀ। ਇਹ ਫਲਾਈਟ ਬੁਡਾਪੇਸਟ ਤੋਂ ਆਈ ਹੈ। ਇਸ ਵਿਚਾਲੇ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਏਅਰ ਇੰਡੀਆ ਦੀ ਵਿਸ਼ੇਸ਼ ਫਲਾਈਟ ਰਾਹੀਂ ਯੂਕਰੇਨ ਤੋਂ ਪਰਤੇ ਭਾਰਤੀ ਨਾਗਰਿਕਾਂ ਦਾ ਦਿੱਲੀ ਹਵਾਈ ਅੱਡੇ ਉੱਤੇ ਸਵਾਗਤ ਕੀਤਾ।

Also Read: ਰੂਸ Vs ਯੂਕਰੇਨ: ਰੂਸ ਦੀ ਐਟਮੀ ਯੂਨਿਟ ਨੇ ਸ਼ੁਰੂ ਕੀਤੀ ਹਮਲੇ ਦੀ ਤਿਆਰੀ!

 

ਯੂਕਰੇਨ ਤੇ ਰੂਸ ਦੇ ਵਿਚਾਲੇ ਤਣਾਅ ਦਾ ਦੌਰ ਲਗਾਤਾਰ ਜਾਰੀ ਹੈ। ਅਜਿਹੇ ਵਿਚ ਭਾਰਤ ਸਰਕਾਰ ਯੂਕਰੇਨ ਵਿਚ ਫਸੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ। ਇਹੀ ਕਾਰਨ ਹੈ ਕਿ ਕੇਂਦਰ ਸਰਕਾਰ ਨੇ ਯੂਕਰੇਨ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਜੰਗੀ ਪੱਧਰ ਉੱਤੇ ਆਪਰੇਸ਼ਨ ਚਲਾਇਆ ਹੋਇਆ ਹੈ। ਸਰਕਾਰ ਨੇ ਇਸ ਮੁਹਿੰਮ ਨੂੰ ਆਪਰੇਸ਼ਨ ਗੰਗਾ ਨਾਮ ਦਿੱਤਾ ਹੈ। 

Also Read: Amul ਦੁੱਧ ਹੋਇਆ ਮਹਿੰਗਾ, 1 ਮਾਰਚ ਤੋਂ ਇੰਨੀ ਹੋਵੇਗੀ ਕੀਮਤ

Leave a Reply

Your email address will not be published. Required fields are marked *