ਡੇਰਾ ਪ੍ਰੇਮੀ ਬਿੱਟੂ ਦੇ ਕਤਲ ਤੋਂ ਬਾਅਦ ਡੇਰਾ ਪ੍ਰੇਮਿਆਂ ਨੂੰ ਬੇਅਦਬੀ ਮਾਮਲਿਆਂ ਤੋਂ ਮਿਲੀ ਵੱਡੀ ਰਾਹਤ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਭਾ ਜੇਲ੍ਹ ਤ ਬੰਦ ਬੇਅਦਬੀ ਮਾਮਲਿਆਂ ਦੇ 5 ਮੁਲਜ਼ਮਾਂ ਨੂੰ ਜਮਾਨਤ ਮਿਲ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਬੇਅਦਬੀ ਮਾਮਲਿਆਂ ਦੇ ਮੁਲਜ਼ਮ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਭਾ ਜੇਲ੍ਹ ਤ ਬੰਦ ਬੇਅਦਬੀ ਮਾਮਲਿਆਂ ਦੇ 5 ਮੁਲਜ਼ਮਾਂ ਨੂੰ ਜਮਾਨਤ ਮਿਲ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਬੇਅਦਬੀ ਮਾਮਲਿਆਂ ਦੇ ਮੁਲਜ਼ਮ 5 ਡੇਰਾ ਪ੍ਰੇਮੀ ਨੂੰ ਜਮਾਨਤ ਮਿਲ ਗਈ ਹੈ ਜਦਕਿ 6ਵੇਂ ਮੁਲਜ਼ਮ ਮਹਿੰਦਰ ਕੁਮਾਰ ਨੂੰ ਜਮਾਨਤ ਨਹੀਂ ਮਿਲੀ ਹੈ। ਦਸਿਆ ਜਾ ਰਿਹਾ ਹੈ ਕਿ ਜਿਹਨਾਂ ਨੂੰ ਜਮਾਨਤ ਮਿਲੀ ਹੈ ਉਹ ਸਾਰੇ ਹੀ ਬੇਅਦਬੀ ਮਾਮਲਿਆਂ ਦੇ ਆਰੋਪੀ ਹਨ।

dera premi

ਤੁਹਾਨੂੰ ਦੱਸ ਦਈਏ ਕਿ ਨਾਭਾ ਜੇਲ੍ਹ ਚ ਦੋ ਕੈਦੀਆਂ ਵੱਲੋਂ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਕਤਲ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਇਹ ਮੰਗ ਕੀਤੀ ਜਾ ਰਹੀ ਸੀ ਕਿ ਡੇਰਾ ਪ੍ਰੇਮੀਆਂ ਤੇ ਲੱਗੇ ਬੇਅਦਬੀ ਦੇ ਮਾਮਲਿਆਂ ਨੂੰ ਹਟਾਇਆ ਜਾਵੇ।  ਉੱਥੇ ਹੀ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ  ਬੇਅਦਬੀ ਮਾਮਲਿਆਂ ਤੇ ਕੀਤੀ ਜਾਣ ਵਾਲੀ ਕਾਰਵਾਈ ਤੇ ਸਰਕਾਰ ਵੱਲੋਂ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣ ਦੀ ਗੱਲ ਆਖੀ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਇਸ ਤਰ੍ਹਾਂ ਬਅਦਬੀ ਦੇ ਮਾਮਲਿਆਂ ਦੇ ਮੁਲਜ਼ਮ ਨੂੰ ਮਿਲਣ ਵਾਲੀ ਜਮਾਨਤ ਵੱਡੇ ਸਵਾਲ ਖੜੇ ਕਰ ਰਹੀ ਹੈ।

 

 

Leave a Reply

Your email address will not be published. Required fields are marked *