ਲਾਹੌਰ : ਪਾਕਿਸਾਤਨ ਦੀ ਸੱਤਾਧਾਰੀ ਪਾਰਟੀ ਪੀ.ਟੀ.ਆਈ. ਦੇ ਸੰਸਦ ਮੈਂਬਰ ਆਮਿਰ ਲਿਆਕਤ ਹੁਸੈਨ (MP Amir Liaquat Hussain) ਦਾ ਤੀਜਾ ਵਿਆਹ ਪਾਕਿਸਤਾਨ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵਿਚਾਲੇ ਉਨ੍ਹਾਂ ਦੇ ਵਿਆਹ ‘ਤੇ ਉਨ੍ਹਾਂ ਦੀ ਧੀ ਦੁਆ ਆਮਿਰ (Dua Aamir) ਦਾ ਰਿਐਕਸ਼ਨ (Reaction) ਸਾਹਮਣੇ ਆਇਆ ਹੈ। ਦਰਅਸਲ ਲੋਕ ਦੁਆ ਦੇ 49 ਸਾਲਾ ਪਿਤਾ ਦਾ 18 ਸਾਲਾ ਲੜਕੀ ਨਾਲ ਵਿਆਹ ਨੂੰ ਲੈ ਕੇ ਉਨ੍ਹਾਂ ‘ਤੇ ਕੁਮੈਂਟ ਕਰ ਰਹੇ ਹਨ ਅਤੇ ਸਵਾਲ ਪੁੱਛ ਰਹੇ ਹਨ ਜਿਸ ਤੋਂ ਬਾਅਦ ਨਾਰਾਜ਼ਗੀ ਵਿਚ ਦੁਆ ਨੇ ਵਿਆਹ ਨੂੰ ਲੈ ਕੇ ਇਕ ਟਿੱਪਣੀ ਕੀਤੀ ਹੈ।ਦੁਆ ਆਮਿਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ (Instagram Story) ਵਿਚ ਲੋਕਾਂ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਪਰਿਵਾਰ ਨੂੰ ਲੈ ਕੇ ਉਨ੍ਹਾਂ ‘ਤੇ ਕੁਮੈਂਟ ਕਰਨਾ ਬੰਦ ਕਰੋ। ਆਪਣੀ ਸਟੋਰੀ ਵਿਚ ਦੁਆ ਨੇ ਲਿਖਿਆ ਪਲੀਜ਼ ਮੇਰੇ ਪਰਿਵਾਰ ਨੂੰ ਲੈ ਕੇ ਮੇਰੇ ‘ਤੇ ਕੁਮੈਂਟ ਕਰਕੇ ਪੋਸਟ ਵਿਚ ਮੈਨੂੰ ਮੈਂਸ਼ਨ ਕਰਨਾ ਬੰਦ ਕਰੋ। ਇਹ ਅਕਾਉਂਟ ਮੇਰੇ ਆਰਟ ਦੇ ਕੰਮ ਲਈ ਹੈ ਅਤੇ ਜੇਕਰ ਤੁਸੀਂ ਇਸ ਗੱਲ ਦੀ ਇੱਜ਼ਤ ਨਹੀਂ ਕਰ ਸਕਦੇ ਹੋ ਤਾਂ ਤੁਸੀਂ ਮੈਨੂੰ ਅਨਫੋਲੋ ਕਰ ਸਕਦੇ ਹੋ। ਦੁਆ ਨੇ ਆਪਣੀ ਸਟੋਰੀ ਵਿਚ ਅੱਗੇ ਲਿਖਿਆ ਮੈਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਿਸੇ ਵੀ ਕੁਮੈਂਟ ਜਾਂ ਮੈਸੇਜ ਦਾ ਜਵਾਬ ਨਹੀਂ ਦੇਣ ਵਾਲੀ। Also read : ਵੈਸਟਇੰਡੀਜ਼ ਨੂੰ ਭਾਰਤ ਨੇ ਦਿੱਤਾ 266 ਦੌੜਾਂ ਦਾ ਟੀਚਾ, ਟੌਪ ਆਰਡਰ ਹੋਇਆ ਬੁਰੀ ਤਰ੍ਹਾਂ ਫੇਲ
![]()
ਦੁਆ ਆਮਿਰ ਦੇ ਪਿਤਾ ਨੇ 18 ਸਾਲ ਦੀ ਲੜਕੀ ਸਈਦਾ ਦਾਨੀਆ ਸ਼ਾਹ ਨਾਲ ਵਿਆਹ ਕਰ ਲਿਆ ਹੈ। ਦੁਆ ਦੇ ਪਿਤਾ ਦਾ ਇਹ ਵਿਆਹ ਬੁੱਧਵਾਰ ਨੂੰ ਹੋਇਆ। ਬੁੱਧਵਾਰ ਨੂੰ ਹੀ ਉਨ੍ਹਾਂ ਦੀ ਦੂਜੀ ਪਤਨੀ ਪਾਕਿਸਤਾਨੀ ਅਭਿਨੇਤਰੀ ਟੂਬਾ ਆਮਿਰ ਨੇ ਤਲਾਕ ਦੀ ਜਾਣਕਾਰੀ ਦਿੱਤੀ ਅਤੇ ਉਸੇ ਦਿਨ ਆਮਿਰ ਨੇ ਤੀਜਾ ਵਿਆਹ ਕਰ ਲਿਆ। ਉਨ੍ਹਾਂ ਦੀ ਤੀਜੀ ਪਤਨੀ ਅਤੇ ਉਨ੍ਹਾਂ ਦੀ ਉਮਰ ਵਿਚਾਲੇ ਫਰਕ ਨੂੰ ਦੇਖਦੇ ਹੋਏ ਪਾਕਿਸਤਾਨੀ ਲੋਕ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ ਅਤੇ ਮੀਮ ਸ਼ੇਅਰ ਕਰ ਚੁੱਟਕੀ ਲੈ ਰਹੇ ਹਨ। ਉਥੇ ਹੀ ਵਿਆਹ ਤੋਂ ਬਾਅਦ ਦੋਹਾਂ ਨਾਲ ਮਿਲ ਕੇ ਪਾਕਿਸਤਾਨੀ ਪੌਡਕਾਸਟਰ ਨਾਦਿਰ ਅਲੀ ਨੂੰ ਇਕ ਇੰਟਰਵਿਊ ਵੀ ਦਿੱਤਾ ਹੈ ਜਿਸ ਵਿਚ ਦੋਵੇਂ ਇਕ-ਦੂਜੇ ਦਾ ਹੱਥ ਫੜੀ ਨਜ਼ਰ ਆ ਰਹੇ ਹਨ। ਸਈਦਾ ਤੋਂ ਜਦੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਆਮਿਰ ਨਾਲ ਕਦੋਂ ਪਿਆਰ ਹੋਇਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ, ਬਚਪਨ ਵਿਚ ਮੈਂ ਇਨ੍ਹਾਂ ਨੂੰ ਟੀ.ਵੀ. ‘ਤੇ ਦੇਖਦੀ ਸੀ। ਜਦੋਂ ਮੈਂ ਰੋਂਦੀ ਸੀ ਤਾਂ ਮੇਰੇ ਅੰਮੀ-ਅੱਬੂ ਟੀ.ਵੀ. ਵਿਚ ਇਨ੍ਹਾਂ ਨੂੰ ਦਿਖਾ ਦਿੰਦੇ ਸਨ।
ਸਈਦਾ ਤੋਂ ਐਂਕਰ ਨੇ ਪੁੱਛਿਆ ਕਿ ਜਦੋਂ ਉਹ ਆਮਿਰ ਨੂੰ ਟੀ.ਵੀ. ‘ਤੇ ਦੇਖਦੀ ਸੀ ਤਾਂ ਕਦੇ ਉਨ੍ਹਾਂ ਦੇ ਮਨ ਵਿਚ ਇਹ ਗੱਲ ਆਈ ਕਿ ਉਹ ਇਕ ਦਿਨ ਇਨ੍ਹਾਂ ਨਾਲ ਵਿਆਹ ਕਰ ਲਵੇਗੀ। ਜਵਾਬ ਵਿਚ ਸਈਦਾ ਨੇ ਕਿਹਾ ਕਿ ਜਦੋਂ ਮੇਰਾ ਨਿਕਾਹ ਹੋ ਗਿਆ ਸੀ ਤਾਂ ਉਦੋਂ ਵੀ ਮੈਨੂੰ ਯਕੀਨ ਨਹੀਂ ਹੋਇਆ ਸੀ। ਹੁਣ ਮੈਨੂੰ ਲੱਗ ਰਿਹਾ ਹੈ ਕਿ ਆਮਿਰ ਲਿਆਕਤ ਮੇਰੇ ਹੋ ਚੁੱਕੇ ਹਨ।
