LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵੈਸਟਇੰਡੀਜ਼ ਨੂੰ ਭਾਰਤ ਨੇ ਦਿੱਤਾ 266 ਦੌੜਾਂ ਦਾ ਟੀਚਾ, ਟੌਪ ਆਰਡਰ ਹੋਇਆ ਬੁਰੀ ਤਰ੍ਹਾਂ ਫੇਲ

11f ind wi

ਅਹਿਮਦਾਬਾਦ : ਭਾਰਤ ਅਤੇ ਵੈਸਟਇੰਡੀਜ਼ (India and the West Indies) ਵਿਚਾਲੇ ਖੇਡੇ ਜਾ ਰਹੇ ਤੀਜੇ ਅਤੇ ਆਖਰੀ ਵਨ ਡੇ ਮੈਚ (Last ODI match) ਵਿਚ ਟੀਮ ਇੰਡੀਆ (Team India) ਨੇ ਵੈਸਟਇੰਡੀਜ਼ (West Indies) ਸਾਹਮਣੇ 266 ਦੌੜਾਂ ਦਾ ਟੀਚਾ ਰੱਖਿਆ ਹੈ। ਟਾਸ ਜਿੱਤ ਕੇ ਪਹਿਲਾਂ ਖੇਡਦੇ ਹੋਏ ਭਾਰਤੀ ਟੀਮ 265 ਦੌੜਾਂ ਦੇ ਸਕੋਰ 'ਤੇ ਆਲ ਆਊਟ (All out) ਹੋਈ। ਸ਼੍ਰੇਅਸ ਅੱਯਰ (Shreyas Iyer) (80) ਟੌਪ ਸਕੋਰਰ (Top scorer) ਰਹੇ, ਜਦੋਂ ਕਿ ਰਿਸ਼ਭ ਪੰਤ (Rishabh Pant) ਨੇ ਵੀ ਵਧੀਆ 56 ਦੌੜਾਂ ਦੀ ਪਾਰੀ ਖੇਡੀ। ਵੈਸਟਇੰਡੀਜ਼ (West Indies) ਵਲੋਂ ਜੇਸਨ ਹੋਲਡਰ (Jason Holder) ਨੇ ਸਭ ਤੋਂ ਜ਼ਿਆਦਾ 4 ਵਿਕਟਾਂ ਹਾਸਲ ਕੀਤੀਆਂ, ਜਦੋਂ ਕਿ ਅਲਜ਼ਾਰੀ ਜੋਸੇਫ ਅਤੇ ਹੈਡਨ ਵਾਲਸ਼ ਨੇ ਦੋ-ਦੋ ਵਿਕਟਾਂ ਝਟਕਾਈਆਂ। ਅੰਤਿਮ ਪੰਜ ਓਵਰਾਂ ਵਿਚ ਟੀਮ ਇੰਡੀਆ (Team India) ਨੇ 4 ਵਿਕਟਾਂ ਗੁਆ ਕੇ ਸਿਰਫ 30 ਦੌੜਾਂ ਬਣਾਈਆਂ। Also Read : ਰਵੀਨਾ ਟੰਡਨ ਦੇ ਪਿਤਾ ਦਾ ਹੋਇਆ ਦੇਹਾਂਤ, ਅਭਿਨੇਤਰੀ ਨੇ ਭਾਵੁਕ ਪੋਸਟ ਕੀਤੀ ਸ਼ੇਅਰ

India vs West Indies, 3rd ODI: Twitter Reacts As Virat Kohli Gets Dismissed  For Two-Ball Duck In Ahmedabad | Cricket News
ਤਿੰਨ ਵਿਕਟਾਂ ਛੇਤੀ ਗਵਾਉਣ ਪਿੱਛੋਂ ਚੌਥੀ ਵਿਕਟ ਲਈ ਸ਼੍ਰੇਅਸ ਅੱਯਰ ਅਤੇ ਰਿਸ਼ਭ ਪੰਤ ਨੇ 124 ਗੇਂਦਾਂ 'ਤੇ 110 ਦੌੜਾਂ ਬਣਾਈਆਂ। ਇਸ ਪਾਰਟਨਰਸ਼ਿਪ ਨੇ ਟੀਮ ਇੰਡੀਆ ਨੂੰ ਫਿਰ ਮੈਚ ਵਿਚ ਲਿਆ ਖੜ੍ਹਾ ਕੀਤਾ। ਹੈਡਨ ਵਾਲਸ਼ ਨੇ ਪੰਤ (56) ਦੀ ਵਿਕਟ ਲੈ ਕੇ ਵੈਸਟਇੰਡੀਜ਼ ਨੂੰ ਚੌਥੀ ਸਫਲਤਾ ਦਿਵਾਈ। ਸੂਰਿਆ ਕੁਮਾਰ  ਯਾਦਵ ਇਸ ਵਾਰ ਕੁਝ ਖਾਸ ਕਮਾਲ ਨਹੀਂ ਦਿਖਾ ਸਕੇ ਅਤੇ 6 ਦੌੜਾਂ ਬਣਾ ਕੇ ਫੈਬੀਅਨ ਏਲਨ ਦੀ ਗੇਂਦ 'ਤੇ ਆਊਟ ਹੋਏ। ਵਧੀਆ ਬੱਲੇਬਾਜ਼ੀ ਕਰ ਰਹੇ ਸ਼੍ਰੇਅਸ ਅੱਯਰ 80 ਦੌੜਾਂ ਬਣਾ ਕੇ ਹੈਡਨ ਵਾਲਸ਼ ਦੀ ਗੇਂਦ 'ਤੇ ਆਪਣੀ ਵਿਕਟ ਗੁਆ ਬੈਠੇ। ਉਨ੍ਹਾਂ ਤੋਂ ਸੈਂਕੜੇ ਦੀ ਉਮੀਦ ਲਗਾਈ ਜਾ ਰਹੀ ਸੀ ਪਰ ਅਜਿਹਾ ਨਹੀਂ ਹੋ ਸਕਿਆ। ਦੀਪਕ ਚਾਹਰ ਨੇ ਬੱਲੇ ਨਾਲ ਵਧੀਆ ਯੋਗਦਾਨ ਦਿੱਤਾ ਅਤੇ 38 ਗੇਂਦਾਂ 'ਤੇ 38 ਦੌੜਾਂ ਦੀ ਪਾਰੀ ਖੇਡੀ।

In The Market