ਓਮੀਕ੍ਰੋਨ ਦੇ ਖਤਰੇ ਵਿਚਾਲੇ ਲੰਡਨ ਤੋਂ ਦਿੱਲੀ ਪਹੁੰਚੇ 4 ਯਾਤਰੀ ਨਿਕਲੇ ਕੋਰੋਨਾ ਪਾਜ਼ੇਟਿਵ 

ਨਵੀਂ ਦਿੱਲੀ: ਲੰਡਨ (London) ਅਤੇ ਐਮਸਟਰਡਮ ਤੋਂ ਆਈ ਫਲਾਈਟ (Flight) ਰਾਹੀਂ ਦਿੱਲੀ ਪਹੁੰਚੇ ਚਾਰ ਯਾਤਰੀ ਕੋਰੋਨਾ ਪਾਜ਼ੇਟਿਵ (Corona Positive) ਪਾਏ ਗਏ ਹਨ। ਓਮੀਕ੍ਰੋਨ (Omicron) ਦੇ…

ਨਵੀਂ ਦਿੱਲੀ: ਲੰਡਨ (London) ਅਤੇ ਐਮਸਟਰਡਮ ਤੋਂ ਆਈ ਫਲਾਈਟ (Flight) ਰਾਹੀਂ ਦਿੱਲੀ ਪਹੁੰਚੇ ਚਾਰ ਯਾਤਰੀ ਕੋਰੋਨਾ ਪਾਜ਼ੇਟਿਵ (Corona Positive) ਪਾਏ ਗਏ ਹਨ। ਓਮੀਕ੍ਰੋਨ (Omicron) ਦੇ ਖਤਰੇ ਵਿਚਾਲੇ ਇਨ੍ਹਾਂ ਯਾਤਰੀਆਂ ਦੇ ਪਾਜ਼ੇਟਿਵ (Positive) ਮਿਲਣ ਤੋਂ ਬਾਅਦ ਤਰਥੱਲੀ ਮਚ ਗਈ। ਓਮੀਕ੍ਰੋਨ (Omicron) ਦੇ ਖਤਰੇ ਨੂੰ ਦੇਖਦਿਆਂ ਸਾਰੇ ਯਾਤਰੀਆਂ ਦੇ ਸੈਂਪਲ (Sample) ਨੂੰ ਜੀਨੋਮ ਸਿਕਵੈਂਸਿੰਗ (Genome sequencing) ਲਈ ਭੇਜ ਦਿੱਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਦਿੱਲੀ ਏਅਰਪੋਰਟ ‘ਤੇ ਲੰਡਨ ਅਤੇ ਐਮਸਟਰਡਮ ਤੋਂ ਆਏ ਯਾਤਰੀਆਂ ਵਿਚ ਉਹ ਚਾਰ ਯਾਤਰੀ ਕੋਰੋਨਾ ਪਾਜ਼ੇਟਿਵ ਮਿਲੇ। ਆਰ.ਟੀ.ਪੀ.ਸੀ.ਆਰ. ਟੈਸਟ ਵਿਚ ਇਨ੍ਹਾਂ ਯਾਤਰੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਅਜਿਹੇ ਵਿਚ ਇਨ੍ਹਾਂ ਦੇ ਸੈਂਪਲ ਜੀਨੋਮ ਸਿਕਵੈਂਸਿੰਗ ਲਈ ਭੇਜੇ ਗਏ ਹਨ। ਇਨ੍ਹਾਂ ਦੀ ਰਿਪੋਰਟ ਤਿੰਨ ਦਿਨ ਵਿਚ ਆਏਗੀ। ਅਜੇ ਇਨ੍ਹਾਂ ਯਾਤਰੀਆਂ ਨੂੰ ਐੱਲ.ਐੱਨ.ਜੇ.ਪੀ. ਹਸਪਤਾਲ ਵਿਚ ਆਈਸੋਲੇਸ਼ਨ ਵਿਚ ਰੱਖਿਆ ਗਿਆ ਹੈ।
ਜੇਨਿਸਟ੍ਰਿੰਗਸ ਡਾਇਗਨੋਸਟਿਕ ਦੀ ਫਾਊਂਡਰ ਡਾ. ਗੌਰੀ ਅਗਰਵਾਲ ਨੇ ਕਿਹਾ ਕਿ ਅਸੀਂ ਲੰਡਨ ਅਤੇ ਐਮਸਟਰਡਮ ਤੋਂ ਆਏ ਯਾਤਰੀਆਂ ਦੀ ਜੀਨੋਮ ਸਿਕਵੈਂਸਿੰਗ ਦੀ ਰਿਪੋਰਟ ਦੀ ਉਡੀਕ ਕਰ ਰਹੇ ਹਾਂ। ਦੋ ਦਿਨ ਵਿਚ ਏਅਰਪੋਰਟ ‘ਤੇ 5 ਇਨਫੈਕਟਿਡ ਮਿਲ ਚੁੱਕੇ ਹਨ। ਦਿੱਲੀ ਏਅਰਪੋਰਟ ‘ਤੇ ਹਰ ਰੋਜ਼ ਤਕਰੀਬਨ 2000 ਟੈਸਟ ਹੋ ਰਹੇ ਹਨ।

Also Read : ਅੰਦੋਲਨ ਵਿਚ ਕਿਸਾਨਾਂ ਦੀ ਮੌਤ ‘ਤੇ ਤੋਮਰ ਦਾ ਵਿਵਾਦਤ ਬਿਆਨ, ਕਿਹਾ-‘ਸਾਡੇ ਕੋਲ ਨਹੀਂ ਕੋਈ ਡਾਟਾ’

ਕੋਰੋਨਾ ਵਾਇਰਸ ਦਾ ਓਮੀਕ੍ਰੋਨ ਵੈਰੀਅੰਟ ਕਾਫੀ ਖਤਰਨਾਕ ਦੱਸਿਆ ਜਾ ਰਿਹਾ ਹੈ। ਇਹ ਦੱਖਣੀ ਅਫਰੀਕਾ, ਯੂਰਪੀ ਦੇਸ਼ਾਂ, ਬ੍ਰਿਟੇਨ, ਨੀਦਰਲੈਂਡ, ਲੈਟਿਨ ਅਮਰੀਕਾ ਸਮੇਤ 14 ਤੋਂ ਜ਼ਿਆਦਾ ਦੇਸ਼ਾਂ ਵਿਚ ਫੈਲ ਚੁੱਕਾ ਹੈ। ਨੀਦਰਲੈਂਡ ਦੀ ਰਾਜਧਾਨੀ ਐਮਸਟਰਡਮ ਵਿਚ ਵੀ ਓਮੀਕ੍ਰੋਨ ਵੈਰੀਅੰਟ ਦੇ ਕੇਸ ਮਿਲੇ ਹਨ। ਅਜਿਹੇ ਵਿਚ ਇਨ੍ਹਾਂ ਯਾਤਰੀਆਂ ਨੂੰ ਲੈ ਕੇ ਵਧੇਰੇ ਸਾਵਧਾਨੀ ਵਰਤੀ ਜਾ ਰਹੀ ਹੈ।

ਕੇਂਦਰ ਸਰਕਾਰ ਨੇ ਐਟ ਰਿਸਕ ਦੇਸ਼ਾਂ ਦੀ ਲਿਸਟ ਜਾਰੀ ਕੀਤੀ ਹੈ। ਇਸ ਲਿਸਟ ਵਿਚ ਯੂਰਪੀ ਦੇਸ਼ਾਂ, ਬ੍ਰਿਟੇਨ, ਦ. ਅਫਰੀਕਾ, ਬ੍ਰਾਜ਼ੀਲ, ਬੋਤਸਵਾਨਾ, ਚੀਨ, ਮਾਰੀਸ਼ਸ , ਨਿਊਜ਼ੀਲੈਂਡ, ਜ਼ਿੰਬਾਬਵੇ, ਸਿੰਗਾਪੁਰ, ਹਾਂਗਕਾਂਗ ਅਤੇ ਇਜ਼ਰਾਇਲ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਨਾਗਰਿਕਾਂ ਦੀ ਹਰ ਦੂਜੇ, ਚੌਥੇ ਅਤੇ 7ਵੇਂ ਦਿਨ ਆਰ.ਟੀ-ਪੀ.ਸੀ.ਆਰ ਜਾਂਚ ਹੋਵੇਗੀ। ਜੇਕਰ ਕੋਈ ਨਾਗਰਿਕ ਪਾਜ਼ੇਟਿਵ ਆਉਂਦਾ ਹੈ, ਤਾਂ ਉਸ ਨੂੰ ਹਸਪਤਾਲ ਭੇਜਿਆ ਜਾਵੇਗਾ। ਉਥੇ ਹੀ ਨੈਗੇਟਿਵ ਯਾਤਰੀਆਂ ਨੂੰ 7 ਦਿਨ ਹੋਮ ਕੁਆਰੰਟੀਨ ਰਹਿਣਾ ਹੋਵੇਗਾ।

Leave a Reply

Your email address will not be published. Required fields are marked *