ਜੰਮੂ (ਇੰਟ.)- ਜੰਮੂ-ਕਸ਼ਮੀਰ (jammu-kashmir) ਦੇ ਕਿਸ਼ਤਵਾੜ (kishtwar) ਜ਼ਿਲੇ ਦੇ ਡੱਚਨ ਇਲਾਕੇ ਵਿਚ ਬੱਦਲ ਫੱਟਣ (Cloudburst) ਦੀ ਘਟਨਾ ਵਾਪਰੀ ਹੈ। ਬੱਦਲ ਫੱਟਣ ਤੋਂ ਬਾਅਦ ਕਿਸ਼ਤਵਾੜ ਜ਼ਿਲੇ ਦੇ ਪੱਦਾਰ ਇਲਾਕੇ ਵਿਚ ਫਲੈਸ਼ ਫਲੱਡ (Flash flood) ਆ ਗਿਆ। ਮਲਬੇ ਦੇ ਨਾਲ ਪਾਣੀ ਦਾ ਵਹਾਅ ਬਹੁਤ ਤੇਜ਼ ਹੈ। ਫਲੈਸ਼ ਫਲੱਡ ਵਿਚ ਹੁਣ ਤੱਕ ਚਾਰ ਲੋਕਾਂ ਦੀ ਮੌਤ ਦੀ ਖਬਰ ਹੈ। ਤਕਰੀਬਨ 43 ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ। ਭਾਰੀ ਮੀਂਹ (Heavy Raining) ਕਾਰਣ ਰਾਹਤ ਮੁਲਾਜ਼ਮਾਂ ਦਾ ਉਥੋਂ ਤੱਕ ਪਹੁੰਚਣਾ ਮੁਸ਼ਕਲ ਹੋ ਰਿਹਾ ਹੈ, ਜਿਸ ਇਲਾਕੇ ਵਿਚ ਇਹ ਐਮਰਜੈਂਸੀ ਆਈ ਹੈ। ਉਥੇ ਸੜਕ ਸੰਪਰਕ ਫਿਲਹਾਲ ਨਹੀਂ ਹੈ। ਫੌਜ ਅਤੇ ਪੁਲਿਸ ਦੀ ਟੀਮ ਨੂੰ ਉਥੇ ਭੇਜਿਆ ਗਿਆ ਹੈ।
read this- ਗੁਰਦਵਾਰੇ ‘ਚ ਗੁੰਡਾਗਰਦੀ ਦੀਆਂ ਤਸਵੀਰਾਂ ਹੋਇਆ CCTV ‘ਚ ਕੈਦ, ਅਗਵਾ ਕੀਤੇ ਲਾੜਾ- ਲਾੜੀ
ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਮੁਤਾਬਕ ਬਚਾਅ ਮੁਹਿੰਮ ਵਿੱਢ ਦਿੱਤੀ ਗਈ ਹੈ ਅਤੇ ਐੱਸ.ਡੀ.ਆਰ.ਐੱਫ. ਦੀ ਟੀਮ ਵੀ ਇਸ ਕੰਮ ਵਿਚ ਲੱਗੀ ਹੋਈ ਹੈ। ਬੱਦਲ ਫਟਣ ਕਾਰਨ ਕਿਸ਼ਤਵਾੜ ਵਿੱਚ ਤਕਰੀਬਨ 9 ਘਰ ਨੁਕਸਾਨੇ ਗਏ ਹਨ। ਹੁਣ ਤੱਕ ਚਾਰ ਲਾਸ਼ਾਂ ਬਰਾਮਦ ਹੋਈਆਂ ਹਨ। ਬਾਕੀਆਂ ਦੀ ਭਾਲ ਜਾਰੀ ਹੈ। ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਇੱਥੇ ਡੀਐਮ ਅਸ਼ੋਕ ਸ਼ਰਮਾ ਨਾਲ ਗੱਲਬਾਤ ਕੀਤੀ ਤੇ ਸਥਿਤੀ ਦਾ ਜਾਇਜ਼ਾ ਲਿਆ। ਜੰਮੂ ਵਿੱਚ ਜੁਲਾਈ ਦੇ ਅੰਤ ਤੱਕ ਹੋਰ ਬਾਰਸ਼ ਹੋਣ ਦੀ ਸੰਭਾਵਨਾ ਹੈ ਜਿਸ ਕਾਰਨ ਕਿਸ਼ਤਵਾੜ ਦੇ ਅਧਿਕਾਰੀਆਂ ਨੇ ਜਲ ਭੰਡਾਰਾਂ ਦੇ ਨੇੜੇ ਰਹਿਣ ਵਾਲੇ ਤੇ ਖਿਸਕਦੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ।
Read this- SC ਨੇ ਭਿਖਾਰੀਆਂ ਤੇ ਬੇਸਹਾਰਾ ਲੋਕਾਂ ਦੇ ਮੁੜਵਸੇਬੇ ਤੇ ਵੈਕਸੀਨੇਸ਼ਨ ਲਈ ਦਾਇਰ ਪਟੀਸ਼ਨ ‘ਤੇ ਕੇਂਦਰ ਤੋਂ ਮੰਗਿਆ ਜਵਾਬ
ਮੰਗਲਵਾਰ ਰਾਤ ਨੂੰ ਜਾਰੀ ਇੱਕ ਸਲਾਹਕਾਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ, “ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਭਾਰੀ ਬਾਰਸ਼ ਹੋ ਸਕਦੀ ਹੈ, ਜਿਸ ਨਾਲ ਦਰਿਆਵਾਂ ਤੇ ਨਦੀਆਂ ਵਿੱਚ ਪਾਣੀ ਦਾ ਪੱਧਰ ਵਧ ਸਕਦਾ ਹੈ ਤੇ ਆਸ-ਪਾਸ ਦੇ ਲੋਕਾਂ ਨੂੰ ਖਤਰਾ ਹੋ ਸਕਦਾ ਹੈ।” ਇਨ੍ਹੀਂ ਦਿਨੀਂ ਦੇਸ਼ ਦੇ ਕਈ ਰਾਜਾਂ ਵਿੱਚ ਮੀਂਹ ਦਾ ਕਹਿਰ ਜਾਰੀ ਹੈ। ਉੱਤਰ-ਪੱਛਮੀ ਭਾਰਤ ਵਿੱਚ ਦਿੱਲੀ-ਐਨਸੀਆਰ ਅਤੇ ਪੱਛਮੀ ਹਿਮਾਲਿਆ ਰਾਜਾਂ ਸਮੇਤ ਬਹੁਤ ਭਾਰੀ ਤੋਂ ਬਹੁਤ ਭਾਰੀ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ (ਆਈਐਮਡੀ) ਨੇ ਇਲਾਕੇ ਵਿੱਚ ਇੱਕ ਦਿਨ ਹੋਰ ਭਾਰੀ ਬਾਰਸ਼ ਦੀ ਪੇਸ਼ਿਨਗੋਈ ਕੀਤੀ ਹੈ। ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ, ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਬੁੱਧਵਾਰ ਤੱਕ ਭਾਰੀ ਤੋਂ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ ਤੇ ਉਸ ਤੋਂ ਬਾਅਦ ਇਸ ਵਿੱਚ ਕਮੀ ਆਵੇਗੀ।





