ਨਵੀਂ ਦਿੱਲੀ : ਸਾਲ ਦਾ ਆਖਰੀ ਹਫਤਾ ਚੱਲ ਰਿਹਾ ਹੈ, ਲੋਕ ਅਜਿਹੇ ਵਿਚ 2021 ਦੇ ਸਾਰੇ ਚੰਗੇ ਬੁਰੇ ਤਜ਼ਰਬੇ ਅਤੇ ਯਾਦਾਂ ਸਾਂਝੀਆਂ ਕਰ ਰਹੇ ਹਨ। ਜਿਨ ਯਾਦਾਂ ਨੇ ਉਨ੍ਹਾਂ ਦੀਆਂ ਅੱਖਾਂ ਭਰ ਗਈਆਂ ਅਤੇ ਜਿਸ ਦੌਰਾਨ ਉਹ ਲੋਟ-ਪੋਟ ਹੋ ਕੇ ਹੱਸੇ ਹਨ। ਇਨ੍ਹਾਂ ਯਾਦਾਂ ਵਿਚਾਲੇ ਅਸੀਂ ਤੁਹਾਨੂੰ ਦੱਸਦੇ ਹਾਂ। ਇਸ ਸਾਲ ਸਾਹਮਣੇ ਆਏ ਤਲਾਕ (Divorce) ਦੇ ਅਜਿਹੇ ਅਟਪਟੇ ਮਾਮਲੇ, ਜਿਨ੍ਹਾਂ ਵਿਚੋਂ ਕੁਝ ਨੂੰ ਪੜ੍ਹ ਕੇ ਤੁਹਾਡੇ ਪੇਟ ਵਿਚ ਗੁਦਗੁਦੀ ਹੋਵੇਗੀ ਅਤੇ ਕੁਝ ਦੀ ਵਜ੍ਹਾ ਨਾਲ ਤੁਸੀਂ ਆਪਣਾ ਸਿਰ ਫੜ ਲਵੋਗੇ।
ਲੋਕ ਚਾਹੁੰਦੇ ਹਨ, ਘਰ-ਪਰਿਵਾਰ ਵਿਚ ਸ਼ਾਂਤੀ ਬਣੀ ਰਹੇ, ਪਰ ਇਸ ਸਥਿਤੀ ਨੂੰ ਕੀ ਕਿਹਾ ਜਾਵੇ ਜਿੱਥੇ ਸ਼ਾਂਤੀ ਦੀ ਵਜ੍ਹਾ ਨਾਲ ਪਤਨੀ, ਪਤੀ ਤੋਂ ਤਲਾਕ ਚਾਹੁੰਦੀ ਸੀ। ਉੱਤਰ ਪ੍ਰਦੇਸ਼ ਵਿਚ ਇਕ ਮਹਿਲਾ ਨੇ ਅਰਜ਼ੀ ਲਗਾਈ ਕਿ ਉਸ ਨੂੰ ਤਲਾਕ ਚਾਹੀਦਾ ਹੈ ਕਿਉਂਕਿ ਉਸ ਦਾ ਪਤੀ ਉਸ ਨੂੰ ਹੱਦ ਤੋਂ ਜ਼ਿਆਦਾ ਪਿਆਰ ਕਰਦਾ ਹੈ। ਜੇਕਰ ਉਹ ਕੋਈ ਗਲਤੀ ਕਰਦੀ ਹੈ ਤਾਂ ਵੀ ਪਤੀ ਉਸ ਨਾਲ ਲੜਣ ਦੀ ਬਜਾਏ ਉਸ ਨੂੰ ਮੁਆਫ ਕਰਕੇ ਉਸ ‘ਤੇ ਪਿਆਰ ਵਰ੍ਹਾਉਂਦਾ। Also Read : ਬੀ.ਜੇ.ਪੀ. ਵਰਕਰਾਂ ਦੀ ਮੰਚ ‘ਤੇ ਕੁਰਸੀ ਦੀ ਲੜਾਈ, ਇਕ-ਦੂਜੇ ਨੂੰ ਕੱਢੀਆਂ ਗਾਲ੍ਹਾਂ ਤੇ ਹੋਈ ਕੁੱਟਮਾਰ

ਇਸ ਮਾਮਲੇ ਵਿਚ ਵਕੀਲ ਵੀ ਸੋਚ ਵਿਚ ਪੈ ਗਏ ਹੋਣਗੇ ਕਿ ਜੱਜ ਸਾਬ੍ਹ ਦੇ ਸਾਹਮਣੇ ਦਲੀਲ ਕੀ ਰੱਖੀ ਜਾਵੇ, ਜਦੋਂ ਇਕ ਪਤੀ ਨੇ ਪਤਨੀ ਦੇ ਹਾਈਜੀਨ ਨਾ ਵਰਤਣ ਦੀ ਵਜ੍ਹਾ ਨਾਲ ਵੱਖ ਰਹਿਣ ਦੀ ਮੰਗ ਕੀਤੀ ਹੋਵੇ! ਉੱਤਰ ਪ੍ਰਦੇਸ਼ ਵਿਚ ਇਕ ਆਦਮੀ ਨੇ ਕਿਹਾ ਕਿ ਉਸ ਦੀ ਪਤਨੀ ਰੋਜ਼ ਨਹੀਂ ਨਹਾਉਂਦੀ, ਇਸ ਗੱਲ ਤੋਂ ਉਹ ਪ੍ਰੇਸ਼ਾਨ ਹੈ ਅਤੇ ਉਸ ਨੂੰ ਪਤਨੀ ਤੋਂ ਤਲਾਕ ਚਾਹੀਦਾ ਹੈ। ਗੁਜਰਾਤ ਦੀ 19 ਸਾਲਾ ਲੜਕੀ ਨੂੰ ਇਸ ਲਈ ਤਲਾਕ ਚਾਹੀਦਾ ਸੀ, ਕਿਉਂਕਿ ਉਸ ਦਾ ਪਤੀ ਉਸ ਨੂੰ ਜੀ ਭਰ ਕੇ ਪਬਜੀ ਖੇਡਣ ਤੋਂ ਰੋਕਦਾ ਸੀ। ਜਦੋਂ ਧੀ ਦੀ ਅਜਿਹੀ ਗੱਲ ਸਉਣ ਕੇ ਮਾਂ-ਪਿਓ ਨੇ ਧੀ ਨੂੰ ਫਟਕਾਰ ਲਗਾਈ, ਉਦੋਂ ਉਹ ਆਪਣੇ ਪਬਜੀ ਪਾਰਟਨਰ ਦੇ ਨਾਲ ਰਹਿਣ ਲੱਗੀ। ਇਸ ਫੀਮੇਲ ਪਾਰਟਨਰ ਨਾਲ ਉਸ ਦੀ ਦੋਸਤੀ ਪਬਜੀ ਖੇਡਣ ਦੌਰਾਨ ਹੀ ਹੋਈ ਸੀ।

ਗੁਜਰਾਤ ਵਿਚ ਇਕ ਵਿਅਕਤੀ ਨੇ ਵਿਆਹ ਦੇ ਤੁਰੰਤ ਬਾਅਦ ਤਲਾਕ ਦੀ ਇੱਛਾ ਜਤਾਈ। ਹੁਣ ਤੋਂ ਪਤਨੀ ਦੇ ਨਾਲ ਰਹਿਣਾ ਸ਼ੁਰੂ ਵੀ ਨਹੀਂ ਕੀਤਾ ਸੀ ਕਿ ਤਲਾਕ ਦਾ ਮੁੱਦਾ ਆ ਗਿਆ, ਇਸ ਦੀ ਵਜ੍ਹਾ ਪੁੱਛੇ ਜਾਣ ‘ਤੇ ਉਸ ਨੇ ਕਿਹਾ ਕਿ ਮੇਰੀ ਪਤਨੀ ਵਿਆਹ ਦੇ ਦਿਨ ਪੀਰੀਅਡਸ ਤੋਂ ਲੰਘ ਰਹੀ ਸੀ, ਜਿਸ ਦੀ ਜਾਣਕਾਰੀ ਮੈਨੂੰ ਨਹੀਂ ਸੀ। ਇਸ ਨਾਲ ਮੇਰੀ ਅਤੇ ਮੇਰੀ ਮਾਂ ਦੀਆਂ ਭਾਵਨਾਵਾਂ ਨੂੰ ਠੇਸ ਵੱਜੀ ਸੀ।ਉੱਤਰ ਪ੍ਰਦੇਸ਼ ਤੋਂ ਇਕ ਮਾਮਲਾ ਸਾਹਮਣੇ ਆਇਆ ਜਿਸ ਵਿਚ ਪਤਨੀ ਨੇ ਗੰਜੇ ਪਤੀ ਦੇ ਨਾਲ ਰਹਿਣ ਤੋਂ ਇਨਕਾਰ ਕਰਦੇ ਹੋਏ ਤਲਾਕ ਦੀ ਮੰਗ ਕੀਤੀ। ਪਤਨੀ ਦਾ ਦੋਸ਼ ਸੀ ਕਿ ਪਤੀ ਨੇ ਉਸ ਤੋਂ ਆਪਣੇ ਗੰਜੇਪਲ ਦੀ ਗੱਲ ਲੁਕਾਈ। ਹੁਣ ਜਦੋਂ ਉਸ ਨੂੰ ਗੰਜੇਪਨ ਦੀ ਗੱਲ ਦਾ ਪਤਾ ਲੱਗ ਗਿਆ ਹੈ, ਤਾਂ ਉਸ ਨੂੰ ਪਤੀ ਦੇ ਨਾਲ ਰਹਿਣ ਵਿਚ ਸ਼ਰਮ ਮਹਿਸੂਸ ਹੁੰਦੀ ਹੈ।
ਮੁੰਬਈ ਦੇ ਇਕ ਵਿਅਕਤੀ ਨੇ ਕੋਰਟ ਵਿਚ ਤਲਾਕ ਦੀ ਅਪੀਲ ਕੀਤੀ। ਮਾਮਲੇ ਦੀ ਸੁਣਵਾਈ ਵਿਚ ਪਤਾ ਲੱਗਾ ਕਿ ਮਹਿਲਾ ਸੈਕਸ ਤੋਂ ਅਸੰਤੁਸ਼ਟ ਰਹਿੰਦੀ ਹੈ। ਉਹ ਪਤੀ ਤੋਂ ਹਮੇਸ਼ਾ ਸੈਕਸ ਦੀ ਡਿਮਾਂਡ ਕਰਦੀ ਸੀ। ਪਤੀ ਨੇ ਪਤਨੀ ‘ਤੇ ਦੋਸ਼ ਲਗਾਇਆ ਕਿ ਉਹ ਬੀਮਾਰ ਸੀ। ਬਾਵਜੂਦ ਇਸ ਦੇ ਪਤਨੀ ਨੇ ਉਸ ਨਾਲ ਅਨ-ਨੈਚੁਰਲ ਸੈਕਸ ਕਰਨ ਨੂੰ ਕਿਹਾ। ਪਤੀ ਦਾ ਕਹਿਣਾ ਸੀ ਕਿ ਪਤਨੀ ਉਸ ਨੂੰ ਧਮਕਾਉਂਦੀ ਸੀ, ਜੇਕਰ ਉਸ ਨੇ ਸੈਕਸ ਦੀ ਮੰਗ ਪੂਰੀ ਨਹੀਂ ਕੀਤੀ, ਤਾਂ ਉਹ ਆਪਣੇ ਐਕਸ ਬੁਆਏਫ੍ਰੈਂਡ ਨਾਲ ਰਿਸ਼ਤਾ ਬਣਾਵਾਂਗੀ। ਸੋਸ਼ਲ ਮੀਡੀਆ ‘ਤੇ ਇਕ ਪੇਪਰ ਕਟਿੰਗ ਇਸੇ ਮਹੀਨੇ ਵਾਇਰਲ ਹੋਈ, ਜਿਸ ਵਿਚ ਪਤਨੀ ਨੇ ਪਤੀ ਤੋਂ ਲੁੱਕ ਕੇ ਨਾਨਵੈੱਜ ਖਾਣ ਨਾਲ ਖੁਦ ਨੂੰ ਦੁਖੀ ਦੱਸਿਆ ਹੈ। ਮਹਿਲਾ ਦਾ ਕਹਿਣਾ ਸੀ ਕਿ ਪਤੀ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਵਿਆਹ ਤੋਂ ਬਾਅਦ ਉਹ ਨਾਨ-ਵੈੱਜ ਨਹੀਂ ਖਾਏਗਾ, ਪਰ ਪਤੀ ਨੇ ਆਪਣਾ ਵਾਅਦਾ ਤੋੜਿਆ ਹੈ। ਉਹ ਝੂਠੇ ਆਦਮੀ ਨਾਲ ਨਹੀਂ ਰਹਿ ਸਕਦੀ। ਇਸ ਲਈ ਉਸ ਨੂੰ ਤਲਾਕ ਚਾਹੀਦਾ ਹੈ।

ਹਨੀਮੂਨ ਕਪਲ ਨੂੰ ਜ਼ਿੰਦਗੀ ਭਰ ਦੀਆਂ ਯਾਦਾਂ ਦਿੰਦਾ ਹੈ, ਪਰ ਇਕ ਕਪਲ ਅਜਿਹਾ ਵੀ ਰਿਹਾ, ਜਿਸ ਦੇ ਲਈ ਇਸ ਦਾ ਐਕਸਪੀਰੀਅੰਸ ਦਿਲ ਤੋੜਣ ਵਾਲਾ ਸੀ। ਹਨੀਮੂਨ ‘ਤੇ ਜਾਣ ਤੋਂ ਬਾਅਦ ਪਤੀ ਦੇ ਚਿਹਰੇ ‘ਤੇ ਉਭਰੇ ਮੁਹਾਂਸਿਆਂ ਦਾ ਪਲਾ ਲੱਗਣ ਤੋਂ ਦੁਖੀ ਪੁਰਸ਼ ਨੇ ਤਲਾਕ ਦੀ ਮੰਗ ਕਰ ਦਿੱਤੀ। ਉਸ ਨੇ ਦਲੀਲ ਦਿੱਤੀ ਕਿ ਉਸ ਨੂੰ ਪਤਨੀ ਦੇ ਚਿਹਰੇ ‘ਤੇ ਮੁਹਾਂਸੇ ਹੋਣ ਦੀ ਜਾਣਕਾਰੀ ਨਹੀਂ ਸੀ। ਆਦਮੀ ਨੂੰ ਪਤਨੀ ਦਾ ਟ੍ਰਾਊਜ਼ਰ ਪਹਿਨਣਾ ਪਸੰਦ ਨਹੀਂ ਆਇਆ ਜਿਸ ਕਾਰਣ ਉਸ ਨੇ ਤਲਾਕ ਲੈਣ ਦਾ ਫੈਸਲਾ ਕਰ ਲਿਆ। ਪਤਨੀ ਨੇ ਪਤੀ ਦੀ ਗੱਲ ਮੰਨਦੇ ਹੋਏ ਰਸਮੀ ਕੱਪੜੇ ਪਹਿਨਣੇ ਸ਼ੁਰੂ ਕਰ ਦਿੱਤੇ, ਪਰ ਗੱਲ ਅੱਗੇ ਨਿਕਲ ਚੁੱਕੀ ਸੀ। ਹਾਲਾਂਕਿ ਮੁੰਬਈ ਦੀ ਇਸ ਘਟਨਾ ‘ਤੇ ਕੋਰਟ ਨੇ ਪਤੀ ਨੂੰ ਫਟਕਾਰ ਲਗਾਈ ਅਤੇ ਤਰਾਕ ਮਨਜ਼ੂਰ ਕਰਨ ਤੋਂ ਇਨਕਾਰ ਕਰ ਦਿੱਤਾ।

ਇਕ ਪੁਰਸ਼ ਨੇ ਇਸ ਦੇ ਲਈ ਤਲਾਕ ਲੈਣ ਦੀ ਗੱਲ ਕਬੂਲੀ, ਕਿਉਂਕਿ ਉਸ ਦੀ ਪਤਨੀ ਨੇ ਉਸ ਦੇ ਲਈ ਚਾਹ ਬਣਾਉਣ ਤੋਂ ਇਨਕਾਰ ਕਰ ਦਿੱਤਾ। ਪਤੀ ਆਪਣੇ ਦੋਸਤਾਂ ਨਾਲ ਬੈਠਾ ਸੀ, ਜਦੋਂ ਉਸ ਨੇ ਪਤਨੀ ਨੂੰ ਚਾਹ ਬਣਾਉਣ ਲਈ ਕਿਹਾ। ਪਤਨੀ ਨੇ ਚਾਹ ਬਣਾਉਣ ਤੋਂ ਇਨਕਾਰ ਕਰਨਾ ਉਸ ਨੂੰ ਰਾਸ ਨਹੀਂ ਆਇਆ। ਇਸ ਲਈ ਉਸ ਨੇ ਤਲਾਕ ਦੀ ਅਰਜ਼ੀ ਪਾ ਦਿੱਤੀ। ਪਤੀ ਦਾ ਇਹ ਵੀ ਦੋਸ਼ ਸੀ ਕਿ ਪਤਨੀ ਕਦੇ-ਕਦੇ ਹੀ ਉਸ ਦੇ ਲਈ ਚਾਹ ਬਣਾਉਂਦੀ ਹੈ ਅਤੇ ਉਹ ਵੀ ਚੰਗੀ ਨਹੀਂ ਹੁੰਦੀ।





