LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

404

Page Not Found

Your search did not match any documents

Latest News
brother sis

ਮੋਬਾਈਲ ਫੋਨ ਚਲਾਉਣ ਤੋਂ ਮਨ੍ਹਾ ਕਰਨਾ ਇਕ ਭਰਾ ਨੂੰ ਮਹਿੰਗਾ ਪੈ ਗਿਆ। ਭੈਣ ਨੇ ਉਸ ਦੀ ਕੁਹਾੜੀ ਨਾਲ ਹਮਲਾ ਕਰ ਕੇ ਹੱਤਿਆ ਕਰ ਦਿੱਤੀ। ਇਹ ਮਾਮਲਾ ਛੱਤੀਸਗੜ੍ਹ ਦੇ ਖੈਰਾਗੜ੍ਹ-ਛੂਈਖਦਾਨ-ਗੰਦਈ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ।ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਛੁਈਖਦਾਨ ਥਾਣਾ ਖੇਤਰ ਦੇ ਅਮਲੀਡੀਹਕਲਾ ਪਿੰਡ 'ਚ ਹੋਈ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਲੜਕੀ ਨੂੰ ਹਿਰਾਸਤ 'ਚ ਲੈ ਲਿਆ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਕੁੜੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਭਰਾ ਦੇਵਪ੍ਰਸਾਦ ਵਰਮਾ (18) ਨਾਲ ਘਰ ਸੀ। ਪਰਿਵਾਰ ਦੇ ਹੋਰ ਮੈਂਬਰ ਕੰਮ 'ਤੇ ਗਏ ਹੋਏ ਸਨ, ਉਦੋਂ ਦੇਵਪ੍ਰਸਾਦ ਨੇ ਉਸ ਨੂੰ ਝਿੜਕਿਆ ਅਤੇ ਕਿਹਾ ਕਿ ਉਹ ਮੋਬਾਇਲ ਫੋਨ 'ਤੇ ਮੁੰਡਿਆਂ ਨਾਲ ਗੱਲ ਕਰਦੀ ਹੈ।ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੇਵਪ੍ਰਸਾਦ ਨੇ ਉਸ ਨੂੰ ਮੋਬਾਇਲ ਫ਼ੋਨ ਦਾ ਇਸਤੇਮਾਲ ਨਾ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਜਦੋਂ ਦੇਵਪ੍ਰਸਾਦ ਸੌਂ ਰਿਹਾ ਸੀ, ਉਦੋਂ ਛੋਟੀ ਭੈਣ ਨੇ ਆਪਣੇ ਭਰਾ ਦੇ ਗਲੇ 'ਤੇ ਕੁਹਾੜੀ ਨਾਲ ਵਾਰ ਕਰ ਦਿੱਤਾ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਲੜਕੀ ਨਹਾਉਣ ਚਲੀ ਗਈ ਅਤੇ ਆਪਣੇ ਕੱਪੜਿਆਂ 'ਤੇ ਲੱਗੇ ਖੂਨ ਦੇ ਦਾਗ਼ ਸਾਫ਼ ਕੀਤੇ, ਬਾਅਦ 'ਚ ਉਸ ਨੇ ਗੁਆਂਢੀਆਂ ਨੂੰ ਦੱਸਿਆ ਕਿ ਉਸ ਨੇ ਭਰਾ ਦਾ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵਲੋਂ ਸੂਚਨਾ ਦਿੱਤੇ ਜਾਣ 'ਤੇ ਪੁਲਿਸ ਦੀ ਇਕ ਟੀਮ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਲੜਕੀ ਤੋਂ ਪੁੱਛ-ਗਿੱਛ ਕੀਤੀ ਗਈ ਅਤੇ ਇਸ ਦੌਰਾਨ ਉਸ ਨੇ ਅਪਰਾਧ ਸਵੀਕਾਰ ਕਰ ਲਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।...

beautyqueen

ਸਾਬਕਾ ਮਿਸ ਇਕਵਾਡੋਰ ਮੁਕਾਬਲੇਬਾਜ਼ ਲੈਂਡੀ ਪਰਰਾਗਾ ਗੋਇਬੁਰੋ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਉਹ ਕਵੇਵੇਦੋ ਸ਼ਹਿਰ ਵਿੱਚ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਆਈ ਸੀ। ਇਸ ਹੱਤਿਆ ਕਾਂਡ ਨੇ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦੀ ਯਾਦ ਤਾਜ਼ਾ ਕਰਵਾ ਦਿੱਤੀ। ਜਿਵੇਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਤਾਬੜ ਤੋੜ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ ਸੀ। ਉਸੇ ਤਰ੍ਹਾਂ ਬਿਊਟੀ ਕੁਈਨ ਪਰਰਾਗਾ ਗੋਇਬੁਰੋ ਦੀ ਗੋਲ਼ੀਆਂ ਮਾਰ ਕੇ ਹੱਤਿਆ ਕੀਤੀ ਗਈ ਹੈ।ਗੋਲੀਬਾਰੀ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਗੋਯਾਬੁਰੋ ਇਕ ਰੈਸਟੋਰੈਂਟ 'ਚ ਬੈਠ ਕੇ ਇਕ ਆਦਮੀ ਨਾਲ ਗੱਲ ਕਰ ਰਹੀ ਹੈ। ਫਿਰ ਦੋ ਬੰਦੂਕਧਾਰੀ ਰੈਸਟੋਰੈਂਟ ਵਿਚ ਦਾਖਲ ਹੁੰਦੇ ਹਨ, ਜਿਨ੍ਹਾਂ ਵਿਚੋਂ ਇਕ ਗੇਟ 'ਤੇ ਖੜ੍ਹਾ ਹੋ ਜਾਂਦਾ ਹੈ ਜਦੋਂ ਕਿ ਦੂਜਾ ਬੰਦੂਕਧਾਰੀ ਗੋਇਬੁਰੋ ਵੱਲ ਭੱਜਦਾ ਹੈ ਅਤੇ ਉਸ ਨੂੰ ਗੋਲੀ ਮਾਰ ਦਿੰਦਾ ਹੈ। ਗੋਇਬੁਰੋ ਨੂੰ ਤਿੰਨ ਵਾਰ ਗੋਲੀ ਮਾਰੀ ਗਈ ਅਤੇ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਦੋਵੇਂ ਦੋਸ਼ੀ ਉਥੋਂ ਫਰਾਰ ਹੋ ਗਏ।ਦੱਸਿਆ ਜਾ ਰਿਹਾ ਹੈ ਕਿ ਗੋਇਬੁਰੋ ਨੇ ਰੈਸਟੋਰੈਂਟ ਪਹੁੰਚਦੇ ਹੀ ਆਪਣੇ ਫੋਨ ਦੀ ਲੋਕੇਸ਼ਨ ਆਨ ਕਰ ਦਿੱਤੀ ਸੀ ਅਤੇ ਇੱਥੋਂ ਉਸ ਨੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ। ਇਸ ਕਾਰਨ ਬਦਮਾਸ਼ਾਂ ਨੂੰ ਉਸ ਦੀ ਲੋਕੇਸ਼ਨ ਦਾ ਪਤਾ ਲੱਗ ਗਿਆ ਅਤੇ ਜਲਦੀ ਹੀ ਰੈਸਟੋਰੈਂਟ ਪਹੁੰਚ ਗਏ। ਬਦਮਾਸ਼ਾਂ ਨੇ ਬਿਊਟੀ ਕੁਈਨ ਦੀ ਮੌਕੇ 'ਤੇ ਹੀ ਹੱਤਿਆ ਕਰ ਦਿੱਤੀ ਹੈ।ਟੈਲੀਗ੍ਰਾਫ ਦੀ ਰਿਪੋਰਟ ਹੈ ਕਿ ਗੋਇਬੁਰੋ ਦਾ ਨਸ਼ਾ ਤਸਕਰ ਲਿਏਂਡਰੋ ਨੋਰੇਰੋ ਨਾਲ ਸਬੰਧ ਸੀ, ਜਿਸ ਦੀ ਇੱਕ ਸਾਲ ਤੋਂ ਵੱਧ ਸਮਾਂ ਪਹਿਲਾਂ ਜੇਲ੍ਹ ਵਿੱਚ ਦੰਗੇ ਦੌਰਾਨ ਮੌਤ ਹੋ ਗਈ ਸੀ। ਜਾਂਚਕਰਤਾਵਾਂ ਨੂੰ ਨੋਰੇਰੋ ਦੇ ਫੋਨ ਵਿੱਚ ਗੋਏਬਿਊਰੋ ਦੀਆਂ ਤਸਵੀਰਾਂ ਦੇ ਨਾਲ-ਨਾਲ ਕਾਰਾਂ ਸਮੇਤ ਸ਼ਾਨਦਾਰ ਤੋਹਫ਼ਿਆਂ ਦੇ ਸਬੂਤ ਮਿਲੇ ਹਨ, ਜੋ ਉਸ ਨੇ ਗੋਏਬਰੋ ਨੂੰ ਦਿੱਤਾ ਸੀ। ਗੋਇਬੁਰੋ ਦਸੰਬਰ 2023 ਵਿੱਚ ਉਸ ਸਮੇਂ ਸੁਰਖੀਆਂ ਵਿੱਚ ਆਈ ਜਦੋਂ ਉਸਦਾ ਨਾਮ ਨੋਰੇਰੋ ਅਤੇ ਉਸਦੇ ਲੇਖਾਕਾਰ ਹੈਲੀਵ ਐਂਗੁਲੋ ਵਿਚਕਾਰ ਇੱਕ ਚੈਟ ਵਿੱਚ ਸਾਹਮਣੇ ਆਇਆ ਸੀ।ਅਦਾਲਤੀ ਮੁਕੱਦਮੇ ਦੌਰਾਨ, ਸਰਕਾਰੀ ਵਕੀਲਾਂ ਨੇ ਖੁਲਾਸਾ ਕੀਤਾ ਕਿ ਮਾਰੇ ਗਏ ਡਰੱਗ ਤਸਕਰ ਨੇ ਅਕਾਊਂਟੈਂਟ ਨੂੰ ਬਿਊਟੀ ਕੁਈਨ ਨਾਲ ਆਪਣੇ ਸਬੰਧਾਂ ਦਾ ਖੁਲਾਸਾ ਨਾ ਕਰਨ ਦੀ ਬੇਨਤੀ ਕਰਦੇ ਹੋਏ ਕਿਹਾ, "ਜੇ ਮੇਰੀ ਪਤਨੀ ਨੂੰ ਉਸ (ਗੋਇਬਰੋ) ਬਾਰੇ ਕੁਝ ਪਤਾ ਲੱਗ ਜਾਂਦਾ ਹੈ, ਤਾਂ ਮੈਂ ਬਰਬਾਦ ਹੋ ਜਾਵਾਂਗਾ।" ਇਸ ਹਮਲੇ ਦੇ ਪਿੱਛੇ ਕੀ ਮਕਸਦ ਸੀ, ਇਸ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ। ਫਿਲਹਾਲ ਪੁਲਿਸ ਗੋਇਬੁਰੋ ਦੇ ਕਤਲ ਦੀ ਜਾਂਚ ਵਿੱਚ ਜੁਟੀ ਹੋਈ ਹੈ। ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।

sandeep nangle ambia

ਪੰਜਾਬ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਮਾਮਲੇ ਵਿੱਚ ਜਲੰਧਰ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਸਵਰਨਦੀਪ ਸਿੰਘ ਵਾਸੀ ਪ੍ਰੀਤਮ ਐਨਕਲੇਵ, ਗੋਲਡਨ ਗੇਟ ਨੂੰ ਗ੍ਰਿਫ਼ਤਾਰ ਕੀਤਾ ਹੈ। ਸੰਦੀਪ ਦੇ ਕਤਲ ਤੋਂ ਬਾਅਦ ਮੁਲਜ਼ਮ ਫਰਾਰ ਸੀ। ਕਤਲ ਦੇ ਛੇ ਮਹੀਨੇ ਬਾਅਦ ਅਦਾਲਤ ਨੇ ਉਸ ਨੂੰ ਭਗੌੜਾ ਐਲਾਨ ਦਿੱਤਾ।ਜਾਣਕਾਰੀ ਅਨੁਸਾਰ ਸਵਰਨਦੀਪ ਸਿੰਘ ਨੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਮਾਮਲੇ ਵਿੱਚ ਵਿਚ ਸ਼ਾਮਿਲ ਸ਼ੂਟਰਾਂ ਨੂੰ ਰਹਾਇਸ਼ ਮੁਹੱਈਆ ਕਰਵਾਇਆ ਸੀ। ਕਤਲ ਤੋਂ ਬਾਅਦ ਤੋਂ ਹੀ ਉਹ ਫਰਾਰ ਸੀ, ਜਿਸ ਤੋਂ ਬਾਅਦ ਹੁਣ ਪੁਲਿਸ ਨੇ ਉਸ ਨੂੰ ਅੰਮ੍ਰਿਤਸਰ ਨੇੜਿਓਂ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਉਕਤ ਮੁਲਜ਼ਮ ਨੂੰ ਗੋਵਿੰਦਵਾਲ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਹੈ।ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੀ 14 ਮਾਰਚ 2022 ਨੂੰ ਨਕੋਦਰ ਦੇ ਪਿੰਡ ਮੱਲੀਆਂ ਵਿਖੇ 5 ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਹ ਘਟਨਾ ਸ਼ਾਮ 6 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਸੰਦੀਪ ਪਿੰਡ ‘ਚ ਚੱਲ ਰਹੇ ਟੂਰਨਾਮੈਂਟ ‘ਚ ਪੁੱਜਾ ਸੀ। ਮੈਚ ਦੌਰਾਨ ਅੰਨ੍ਹੇਵਾਹ ਗੋਲੀਬਾਰੀ ਕਾਰਨ ਸਟੇਡੀਅਮ ਵਿੱਚ ਹਫੜਾ-ਦਫੜੀ ਮੱਚ ਗਈ। ਹਮਲਾਵਰ ਚਿੱਟੇ ਰੰਗ ਦੀ ਕਾਰ ਵਿੱਚ ਆਏ ਸਨ। ਉਨ੍ਹਾਂ ਨੇ ਸੰਦੀਪ ‘ਤੇ ਕਰੀਬ 20 ਰਾਉਂਡ ਫਾਇਰ ਕਰਕੇ ਵਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।

marriage new new

ਉੱਤਰ ਪ੍ਰਦੇਸ਼ ਦੇ ਆਗਰਾ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵਿਆਹ ਤਾਂ ਹੋ ਗਿਆ ਪਰ ਲਾੜਾ ਆਪਣੀ ਲਾੜੀ ਨੂੰ ਛੂਹ ਵੀ ਨਹੀਂ ਸਕਿਆ। ਲਾੜੀ ਨੇ ਬਿਮਾਰ ਹੋਣ ਦੇ ਬਹਾਨੇ 10 ਦਿਨ ਤੱਕ ਸੁਹਾਗਰਾਤ ਨਹੀਂ ਮਨਾਉਣ ਦਿੱਤੀ ਅਤੇ ਫਿਰ ਪ੍ਰੇਮੀ ਨਾਲ ਫਰਾਰ ਹੋ ਗਈ। ਇਸ ਤੋਂ ਪਰੇਸ਼ਾਨ ਹੋ ਕੇ ਲਾੜਾ ਪੁਲਿਸ ਕੋਲ ਸ਼ਿਕਾਇਤ ਕਰਨ ਗਿਆ। ਇਹ ਮਾਮਲਾ ਫਤਿਹਾਬਾਦ ਇਲਾਕੇ ਦੇ ਇੱਕ ਪਿੰਡ ਦੇ ਰਹਿਣ ਵਾਲੇ ਇੱਕ ਲੜਕੇ ਦਾ ਹੈ, ਜਿਸ ਦਾ ਵਿਆਹ 22 ਅਪ੍ਰੈਲ ਨੂੰ ਸ਼ਮਸ਼ਾਬਾਦ ਦੀ ਇੱਕ ਲੜਕੀ ਨਾਲ ਹੋਇਆ ਸੀ। ਪ੍ਰੇਸ਼ਾਨ ਲੜਕੇ ਨੇ ਦੋਸ਼ ਲਾਇਆ ਕਿ ਵਿਆਹ ਤੋਂ ਬਾਅਦ ਤੋਂ ਹੀ ਲੜਕੀ ਦਾ ਵਿਵਹਾਰ ਠੀਕ ਨਹੀਂ ਸੀ। ਲੜਕੀ ਨੇ ਤਬੀਅਤ ਠੀਕ ਨਾ ਹੋਣ ਦਾ ਬਹਾਨਾ ਲਾ ਕੇ ਵਿਆਹ ਦੀ ਰਾਤ ਨਹੀਂ ਮਨਾਉਣ ਦਿੱਤੀ। ਕਿਸੇ ਹੋਰ ਦੇ ਬਾਈਕ 'ਤੇ ਸਵਾਰ ਹੋ ਕੇ ਹੋਈ ਫਰਾਰਸ਼ਿਕਾਇਤ 'ਚ ਲੜਕੇ ਨੇ ਦੱਸਿਆ ਕਿ ਉਸ ਦੀ ਪਤਨੀ ਆਪਣੇ ਨਾਨਕੇ ਘਰ ਗਈ ਹੋਈ ਸੀ। 1 ਮਈ ਨੂੰ ਜਦੋਂ ਉਹ ਉਸ ਨੂੰ ਲੈਣ ਗਿਆ ਤਾਂ ਬਾਈਕ 'ਤੇ ਵਾਪਸ ਆਉਂਦੇ ਸਮੇਂ ਉਸ ਦੀ ਪਤਨੀ ਨੇ ਸਿਰ 'ਚ ਦਰਦ ਹੋਣ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਉਸ ਨੇ ਦਵਾਈਆਂ ਖਰੀਦੀਆਂ। ਇਸ ਤੋਂ ਬਾਅਦ ਇਕ ਨੌਜਵਾਨ ਬਾਈਕ 'ਤੇ ਆਇਆ ਅਤੇ ਬਾਈਕ ਰੋਕਣ ਲਈ ਕਿਹਾ। ਉਸ ਦੀ ਪਤਨੀ ਬਾਈਕ 'ਤੇ ਉੱਤਰ ਕੇ ਉਨ੍ਹਾਂ ਦੇ ਨਾਲ ਚਲੀ ਗਈ। ਪਤੀ ਲਗਾਤਾਰ ਰੌਲਾ ਪਾਉਂਦਾ ਰਿਹਾ ਪਰ ਲੜਕੀ ਨੇ ਕੋਈ ਗੱਲ ਨਹੀਂ ਸੁਣੀ। ਹੁਣ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਪਤੀ ਨੇ ਇਸ ਘਟਨਾ ਦੀ ਸ਼ਿਕਾਇਤ ਸ਼ਮਸ਼ਾਬਾਦ ਥਾਣੇ 'ਚ ਕੀਤੀ ਹੈ। ਪੁਲਿਸ ਵੱਲੋਂ ਕਸਬੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

snake found

ਹਵਾਈ ਅੱਡੇ ਦੇ ਸੁਰੱਖਿਆ ਅਧਿਕਾਰੀਆਂ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਵਿਅਕਤੀ ਨੇ ਆਪਣੀ ਪੈਂਟ ਦੇ ਅੰਦਰ ਇੱਕ ਬੈਗ ਛੁਪਾ ਲਿਆ ਸੀ, ਜਿਸ ਵਿੱਚ ਸੱਪ ਸਨ। ਉਸ ਨੇ ਸੱਪਾਂ ਨੂੰ ਗੋਗਲ ਬੈਗ ਵਿਚ ਇਸ ਤਰ੍ਹਾਂ ਰੱਖਿਆ ਹੋਇਆ ਸੀ ਕਿ ਲੋਕਾਂ ਨੂੰ ਇਸ ਬਾਰੇ ਪਤਾ ਨਾ ਲੱਗੇ। ਇਹ ਦੇਖ ਕੇ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇਹ ਮਾਮਲਾ ਅਮਰੀਕਾ ਦੇ ਮਿਆਮੀ ਵਿਚ ਸਾਹਮਣੇ ਆਇਆ ਹੈ।ਯੂਐਸ ਟ੍ਰਾਂਸਪੋਰਟੇਸ਼ਨ ਸੁਰੱਖਿਆ ਪ੍ਰਸ਼ਾਸਨ (ਟੀਐਸਏ) ਨੇ ਟਵਿੱਟਰ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ 26 ਅਪ੍ਰੈਲ, 2024 ਨੂੰ ਚੈਕਪੁਆਇੰਟ 'ਤੇ ਇੱਕ ਯਾਤਰੀ ਦੀ ਪੈਂਟ ਵਿੱਚ ਸੱਪਾਂ ਨਾਲ ਭਰਿਆ ਇੱਕ ਬੈਗ ਲੱਭਿਆ। ਪੋਸਟ ਵਿੱਚ ਲਿਖਿਆ ਹੈ - "@iflymia ਅਫਸਰਾਂ ਨੇ ਸ਼ੁੱਕਰਵਾਰ, 26 ਅਪ੍ਰੈਲ ਨੂੰ ਚੈਕਪੁਆਇੰਟ 'ਤੇ ਇੱਕ ਯਾਤਰੀ ਦੀ ਪੈਂਟ ਵਿੱਚ ਲੁਕੇ ਹੋਏ ਸੱਪਾਂ ਦੇ ਬੈਗ ਦੀ ਖੋਜ ਕੀਤੀ। @TSA ਨੇ ਸਹਾਇਤਾ ਲਈ ਸਾਡੇ @CBPS ਸਾਊਥਈਸਟ ਅਤੇ ਮਿਆਮੀ-ਡੈੱਡ ਪੁਲਿਸ ਭਾਈਵਾਲਾਂ ਨੂੰ ਬੁਲਾਇਆ ਅਤੇ ਸੱਪਾਂ ਨੂੰ ਫਲੋਰੀਡਾ ਮੱਛੀ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਸੌਂਪ ਦਿੱਤਾ ਗਿਆ।" ਜਾਣਕਾਰੀ ਮੁਤਾਬਕ ਟੀਐਸਏ ਨੇ ਫੋਟੋਆਂ ਵੀ ਪੋਸਟ ਕੀਤੀਆਂ, ਜਿਸ ਵਿੱਚ ਵਿਅਕਤੀ ਦੁਆਰਾ ਛੁਪਾਏ ਗਏ ਬੈਗ ਵਿੱਚੋਂ ਦੋ ਛੋਟੇ ਚਿੱਟੇ ਸੱਪ ਬਰਾਮਦ ਕੀਤੇ ਗਏ ਸਨ। ਟੀਐਸਏ ਨੇ ਕਿਹਾ ਕਿ ਸੱਪਾਂ ਨੂੰ ਫਲੋਰੀਡਾ ਮੱਛੀ ਅਤੇ ਜੰਗਲੀ ਜੀਵ ਸੁਰੱਖਿਆ ਕਮਿਸ਼ਨ ਦੇ ਹਵਾਲੇ ਕਰ ਦਿੱਤਾ ਗਿਆ ਸੀ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਨੇ ਹਵਾਈ ਜਹਾਜ਼ ਰਾਹੀਂ ਸੱਪ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੋਵੇ। ਦਸੰਬਰ 2022 ਵਿੱਚ, ਇੱਕ ਔਰਤ ਨੇ ਟੈਂਪਾ ਇੰਟਰਨੈਸ਼ਨਲ ਏਅਰਪੋਰਟ ਵਿੱਚ ਬਾਰਥੋਲੋਮਿਊ ਨਾਮ ਦੇ ਬੋਆ ਕੰਸਟਰਕਟਰ ਸੱਪ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਸੀ।

fire death new

ਕਪੂਰਥਲਾ ਦੇ ਬੇਗੋਵਾਲ ਇਲਾਕੇ 'ਚ ਵੱਡੀ ਘਟਨਾ ਵਾਪਰੀ ਹੈ। ਖੇਤਾਂ ਵਿਚ ਲਾਈ ਗਈ ਅੱਗ ਕਾਰਨ ਇਕ ਹੋਰ ਦਰਦਨਾਕ ਹਾਦਸਾ ਵਾਪਰਿਆ ਹੈ। ਇਕ ਬਾਈਕ ਸਵਾਰ ਦੀ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਬੇਗੋਵਾਲ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਐਚਓ ਇੰਸਪੈਕਟਰ ਅਮਰਜੀਤ ਕੌਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ (25) ਵਾਸੀ ਵਾਰਡ ਨੰਬਰ 3 ਬੇਗੋਵਾਲ ਵਜੋਂ ਹੋਈ ਹੈ।ਮ੍ਰਿਤਕ ਦੀ ਭੈਣ ਨੇ ਦੱਸਿਆ ਹੈ ਕਿ ਉਸ ਦਾ ਪਿਤਾ ਸਰਕਾਰੀ ਹਸਪਤਾਲ ਵਿੱਚ ਦਾਖਲ ਹੈ, ਜਿੱਥੇ ਗੁਰਵਿੰਦਰ ਸਿੰਘ ਰਾਤ ਨੂੰ ਰੁਕਿਆ ਹੋਇਆ ਸੀ। ਅਗਲੇ ਦਿਨ ਦੁਪਹਿਰ ਵੇਲੇ ਉਹ ਹਸਪਤਾਲ ਤੋਂ ਵਾਪਸ ਆ ਰਿਹਾ ਸੀ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਪੁਲਿਸ ਅਨੁਸਾਰ ਗੁਰਵਿੰਦਰ ਸਿੰਘ ਸ਼ਨੀਵਾਰ ਦੁਪਹਿਰ ਸਰਕਾਰੀ ਹਸਪਤਾਲ ਭੁਲੱਥ ਤੋਂ ਆਪਣੇ ਮੋਟਰਸਾਈਕਲ ’ਤੇ ਘਰ ਪਰਤ ਰਿਹਾ ਸੀ। ਜਦੋਂ ਉਹ ਭੁਲੱਥ-ਬੇਗੋਵਾਲ ਰੋਡ ’ਤੇ ਪਿੰਡ ਭਦਾਸ ਨੇੜੇ ਪਹੁੰਚਿਆ ਤਾਂ ਉਥੇ ਕਣਕ ਦੇ ਖੇਤਾਂ ਨੂੰ ਅੱਗ ਲੱਗੀ ਹੋਈ ਸੀ। ਗੁਰਵਿੰਦਰ ਸਿੰਘ ਦੀ ਬਾਈਕ ਅੱਗ ਦੀ ਲਪੇਟ ਵਿਚ ਆ ਗਈ।ਜਿਵੇਂ ਹੀ ਬਾਈਕ ਅੱਗ ਦੀ ਲਪੇਟ 'ਚ ਆਈ ਤਾਂ ਬਾਈਕ ਨੂੰ ਅੱਗ ਲੱਗ ਗਈ, ਜਿਸ ਕਾਰਨ ਇਹ ਸੜਕ ਕਿਨਾਰੇ ਪਲਟ ਗਈ। ਇਸ ਕਾਰਨ ਬਾਈਕ ਸਵਾਰ ਵੀ ਬੁਰੀ ਤਰ੍ਹਾਂ ਝੁਲਸ ਗਿਆ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਸਮੇਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਨਾਲ ਹੀ ਗੁਰਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।ਐਸਐਚਓ ਅਮਰਜੀਤ ਕੌਰ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਪਤਾ ਲੱਗਿਆ ਹੈ ਕਿ 50-60 ਏਕੜ ਖੇਤ ਵਿੱਚ ਪਰਾਲੀ ਸਾੜੀ ਗਈ ਸੀ। ਹਨੇਰੀ ਕਾਰਨ ਅੱਗ ਸੜਕ ਵੱਲ ਵਧ ਗਈ, ਜਿਸ ਨਾਲ ਗੁਰਵਿੰਦਰ ਸਿੰਘ ਦੇ ਜ਼ਖ਼ਮੀ ਹੋਣ ਦਾ ਖਦਸ਼ਾ ਹੈ। ਇਸ ਮਾਮਲੇ ਦੀ ਜਾਂਚ ਏਐਸਆਈ ਬਲਜਿੰਦਰ ਸਿੰਘ ਕਰ ਰਹੇ ਹਨ। ਫਿਲਹਾਲ ਬੇਗੋਵਾਲ ਥਾਣੇ 'ਚ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

death new

ਤਰਨਤਾਰਨ : ਤਰਨਤਾਰਨ ’ਚ ਭੂਆ ਵੱਲੋਂ ਵੀਡੀਓ ਵਾਇਰਲ ਕਰਨ ਦੀ ਦਿੱਤੀ ਧਮਕੀ ਤੋਂ ਬਾਅਦ ਭਤੀਜੀ ਨੇ ਫ਼ਾਹਾ ਲੈ ਕੇ ਆਤਮਹੱਤਿਆ ਕਰ ਲਈ। ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਭੂਆ ਨੂੰ ਗ੍ਰਿਫ਼ਤਾਰ ਕਰਦੇ ਹੋਏ ਵੀਡੀਓ ਬਣਾਉਣ ਵਾਲੇ ਵਿਅਕਤੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕਾ ਦੀ ਮਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਬੀਤੀ 2 ਮਈ ਨੂੰ ਉਸ ਦੀ ਲੜਕੀ ਸਕੂਲ ਗਈ ਹੋਈ ਸੀ, ਜੋ ਦੁਪਹਿਰ ਕਰੀਬ ਸਵਾ ਦੋ ਵਜੇ ਘਰ ਵਾਪਸ ਆ ਗਈ। ਇਸ ਦੌਰਾਨ ਉਸ ਦੀ ਨਣਾਨ ਕਿਰਨਜੀਤ ਕੌਰ ਪੁੱਤਰੀ ਨਰਿੰਦਰ ਸਿੰਘ ਵਾਸੀ ਪਿੰਡ ਫੈਲੋਕੇ ਨੇ ਫੋਨ ਕਰ ਕੇ ਕਿਹਾ ਕਿ ਮੇਰਾ ਪ੍ਰੇਮੀ ਨਾਲ ਤੂੰ ਵਿਆਹ ਕਰਵਾ ਦੇ ਨਹੀਂ ਤਾਂ ਮੇਰੇ ਕੋਲ ਤੇਰੀ ਧੀ ਦੀ ਕਿਸੇ ਲੜਕੇ ਨਾਲ ਬਣਾਈ ਗਈ ਵੀਡੀਓ ਮੌਜੂਦ ਹੈ, ਜਿਸ ਨੂੰ ਵਾਇਰਲ ਕਰ ਦੇਵਾਂਗੀ। ਇਸ ਤੋਂ ਬਾਅਦ ਉਸ ਦੀ ਨਣਾਨ ਕਿਰਨਜੀਤ ਕੌਰ ਨੇ ਉਸ ਨੂੰ ਇਕ ਵੀਡੀਓ ਵਿਖਾਈ, ਜਿਸ ਵਿਚ ਉਸ ਦੀ ਲੜਕੀ ਅਤੇ ਇਕ ਲੜਕਾ, ਜਿਸ ਦਾ ਨਾਮ ਜਸ਼ਨਪ੍ਰੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਫੈਲੋਕੇ ਹੈ, ਨਾਲ ਤਸਵੀਰਾਂ ਐਡਿਟ ਕਰ ਕੇ ਰੀਲ ਵੀਡੀਓ ਬਣਾਈ ਹੋਈ ਸੀ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਪਰ ਵਾਇਰਲ ਕਰਨ ਦੀ ਧਮਕੀ ਨਣਾਨ ਕਿਰਨਜੀਤ ਵੱਲੋਂ ਉਸ ਦੀ ਲੜਕੀ ਅਤੇ ਉਸ ਨੂੰ ਵੀ ਦਿੱਤੀ ਗਈ। ਇਸ ਤੋਂ ਬਾਅਦ ਉਹ ਵੀਡੀਓ ਬਣਾਉਣ ਵਾਲੇ ਲੜਕੇ ਜਸ਼ਨਪ੍ਰੀਤ ਸਿੰਘ ਦੇ ਘਰ ਚਲੀ ਗਈ। ਜਦੋਂ ਉਹ ਆਪਣੇ ਘਰ ਵਾਪਸ ਆਈ ਤਾਂ ਉਸ ਦੀ ਲੜਕੀ ਵੱਲੋਂ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ। ਇਸ ਦੌਰਾਨ ਗੁਆਂਢੀ ਦੀ ਮਦਦ ਨਾਲ ਦਰਵਾਜ਼ਾ ਜ਼ੋਰ ਨਾਲ ਧੱਕਾ ਮਾਰ ਕੇ ਖੋਲਿਆ ਗਿਆ ਤਾਂ ਅੰਦਰ ਵੇਖਿਆ ਕਿ ਉਸ ਦੀ ਧੀ, ਜਿਸ ਦੀ ਉਮਰ 16 ਸਾਲ ਹੈ ਜੋ ਪੱਖੇ ਨਾਲ ਫਾਹਾ ਲਿਆ ਹੋਇਆ ਸੀ। ਉਸ ਨੂੰ ਤੁਰੰਤ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਡੀਐੱਸਪੀ ਸਿਟੀ ਤਰਸੇਮ ਮਸੀਹ ਨੇ ਦੱਸਿਆ ਕਿ ਇਸ ਮਾਮਲੇ ’ਚ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਕਿਰਨਜੀਤ ਕੌਰ ਪੁੱਤਰੀ ਨਰਿੰਦਰ ਸਿੰਘ ਵਾਸੀ ਫੈਲੋਕੇ ਨੂੰ ਗ੍ਰਿਫ਼ਤਾਰ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਹੈ ਜਦਕਿ ਜਸ਼ਨਪ੍ਰੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਫੈਲੋਕੇ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਲੜਕੀ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਉਸ ਦੀ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ।   

engine news

ਪੰਜਾਬ 'ਚ ਰੇਲਗੱਡੀ ਨਾਲ ਜੁੜੀ ਇਕ ਹੋਰ ਘਟਨਾ ਵਾਪਰੀ ਹੈ। ਚਲਦੀ ਰੇਲਗੱਡੀ ਤੋਂ ਇੰਜਣ ਵੱਖ ਹੋ ਗਿਆ ਤੇ ਇਕੱਲਾ ਇੰਜਣ 3 ਕਿਲੋਮੀਟਰ ਦੂਰ ਜਾ ਪਹੁੰਚਿਆ। ਖੰਨਾ 'ਚ ਐਤਵਾਰ ਨੂੰ ਚੱਲਦੀ ਟਰੇਨ ਦਾ ਇੰਜਣ ਵੱਖ ਹੋ ਗਿਆ। ਇਹ ਇੰਜਣ ਇਕੱਲਾ ਹੀ ਕਰੀਬ 3 ਕਿਲੋਮੀਟਰ ਦੂਰ ਪਹੁੰਚ ਗਿਆ। ਇਸ ਤੋਂ ਬਾਅਦ ਟਰੈਕ 'ਤੇ ਕੰਮ ਕਰ ਰਹੇ ਕੀ ਮੈਨ ਨੇ ਰੌਲਾ ਪਾਇਆ ਅਤੇ ਡਰਾਈਵਰ ਨੂੰ ਇਸ ਦੀ ਸੂਚਨਾ ਦਿੱਤੀ। ਡਰਾਈਵਰ ਨੇ ਫਿਰ ਇੰਜਣ ਬੰਦ ਕਰ ਦਿੱਤਾ ਅਤੇ ਇੰਜਣ ਨੂੰ ਗੱਡੀ ਨਾਲ ਜੋੜ ਦਿੱਤਾ।ਇਹ ਹਾਦਸਾ ਪਟਨਾ ਤੋਂ ਜੰਮੂ ਤਵੀ ਜਾ ਰਹੀ ਅਰਚਨਾ ਐਕਸਪ੍ਰੈਸ ਟਰੇਨ ਨਾਲ ਵਾਪਰਿਆ। ਖੁਸ਼ਕਿਸਮਤੀ ਰਹੀ ਕਿ ਇਸ ਦੌਰਾਨ ਕੋਈ ਹੋਰ ਟਰੇਨ ਨਹੀਂ ਆਈ, ਜਿਸ ਕਾਰਨ ਹਜ਼ਾਰਾਂ ਯਾਤਰੀਆਂ ਦੀ ਜਾਨ ਬਚ ਗਈ।

beadbi news new

ਪੰਜਾਬ ਦੇ ਫ਼ਿਰੋਜ਼ਪੁਰ 'ਚ ਸ਼ਨੀਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁਲਜ਼ਮ ਨੂੰ ਲੋਕਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਇਹ ਘਟਨਾ ਮੱਲਾਂਵਾਲ ਖਾਸ ਕਸਬੇ ਦੇ ਪਿੰਡ ਬੰਡਾਲਾ ਦੀ ਹੈ। ਹੁਣ ਇਸ ਹਾਦਸੇ ਦਾ ਲਾਈਵ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਕੁਝ ਲੋਕ ਮੁਲਜ਼ਮ 'ਤੇ ਹਮਲਾ ਕਰਦੇ ਨਜ਼ਰ ਆ ਰਹੇ ਹਨ।ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਪਹਿਲਾਂ ਕਈ ਲੋਕਾਂ ਨੇ ਮੁਲਜ਼ਮ ਦੀ ਕੁੱਟਮਾਰ ਕੀਤੀ ਤੇ ਉਸ ਨੂੰ ਜ਼ਮੀਨ ਉਤੇ ਸੁੱਟ ਲਿਆ। ਇਸ ਤੋਂ ਬਾਅਦ ਤਲਵਾਰ ਨਾਲ ਵਾਰ ਕਰ ਕੇ ਮੁਲਜ਼ਮ ਨੂੰ ਮੌ.ਤ ਦੇ ਘਾਟ ਉਤਾਰ ਦਿੱਤਾ।ਦਰਅਸਲ, ਪਿੰਡ ਬੰਡਾਲਾ ਦੇ ਗੁਰਦੁਆਰਾ ਬਾਬਾ ਵੀਰ ਸਿੰਘ ਵਿੱਚ ਇੱਕ ਨੌਜਵਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਰਨ ਦੀ ਦੁਖਦਾਈ ਘਟਨਾ ਸਾਹਮਣੇ ਆਈ। ਜਾਣਕਾਰੀ ਅਨੁਸਾਰ ਬੀਤੇ ਦਿਨ ਦੁਪਹਿਰੋਂ ਬਾਅਦ ਗੁਰਦੁਆਰਾ ਬਾਬਾ ਵੀਰ ਸਿੰਘ ਪਿੰਡ ਬੰਡਾਲਾ ਵਿੱਚ ਇੱਕ ਨੌਜਵਾਨ ਬਖਸ਼ੀਸ਼ ਉਰਫ਼ ਗੋਲਾ ਪਿੰਡ ਤਲੀ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਦਿੱਤੇ, ਜਿਸ ਨੂੰ ਆਸ-ਪਾਸ ਦੀ ਸੰਗਤ ਨੇ ਮੌਕੇ ’ਤੇ ਹੀ ਕਾਬੂ ਕਰ ਲਿਆ। ਭੀੜ ਨੇ ਉਸ ਨੂੰ ਕੁੱਟ-ਕੁੱਟ ਮੌ.ਤ ਦੇ ਘਾਟ ਉਤਾਰ ਦਿੱਤਾ।

sham sher singh dullo new

Lok Sabha Elections : ਲੋਕ ਸਭਾ ਚੋਣਾਂ ਸਿਰ ਉਤੇ ਹਨ ਤੇ ਕਾਂਗਰਸ ਪਾਰਟੀ ਦਾ ਅੰਦਰੂਨੀ ਕਲੇਸ਼ ਮੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਕਾਂਗਰਸ ਦੇ ਸੀਨੀਅਰ ਆਗੂ ਪਾਰਟੀ ਤੋਂ ਨਾਰਾਜ਼ ਨਜ਼ਰ ਆ ਰਹੇ ਹਨ। ਕਾਂਗਰਸ ਦੇ ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਸੀਨੀਅਰ ਆਗੂ ਸੋਨੀਆ ਗਾਂਧੀ ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਪੱਤਰ ਲਿਖ ਕੇ ਪੰਜਾਬ ਦੇ ਉਮੀਦਵਾਰਾਂ 'ਤੇ ਸਵਾਲ ਚੁੱਕੇ ਹਨ।ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਦਲਬਦਲੂ ਤੇ ਆਪਣੀ ਭਰੋਸੇਯੋਗਤਾ ਗਵਾ ਚੁੱਕੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੇ 13 ਵਿੱਚੋਂ 12 ਉਮੀਦਵਾਰ ਆਪਣੀ ਭਰੋਸੇਯੋਗਤਾ ਗਵਾ ਚੁੱਕੇ ਹਨ। ਇਸ ਤੋਂ ਇਲਾਵਾ 12 ਵਿੱਚੋਂ 5 ਕਾਂਗਰਸੀ ਹਨ, ਬਾਕੀ 7 ਬਾਹਰੀ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਬਾਹਰੀ ਉਮੀਦਵਾਰਾਂ ਨੂੰ ਟਿਕਟਾਂ ਦੇਣ ਲਈ ਪਾਰਟੀ ਦੇ ਕਈ ਸੀਨੀਅਰ ਤੇ ਟਕਸਾਲੀ ਆਗੂਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਦੂਲੇ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਖ ਵੱਖ ਘੁਟਾਲਿਆਂ, ਮਾਫੀਆ, ਤਸਕਰੀ ਨਸ਼ਿਆਂ ਤੇ ਸ਼ਰਾਬ ਤਸਕਰੀ ਦੇ ਕਾਰੋਬਾਰ ਵਿਚ ਸ਼ਾਮਲ ਵਿਅਕਤੀਆਂ ਨੂੰ ਟਿਕਟਾਂ ਦਿਤੀਆਂ ਸਨ ਜਿਸ ਕਾਰਨ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।ਉਨ੍ਹਾਂ ਕਿਹਾ ਕਿ ਪੰਜਾਬ ਦੀ ਸੱਤਾ ਵਿੱਚ ਲੰਬਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਅੱਜ ਹਾਸ਼ੀਏ 'ਤੇ ਪਹੁੰਚ ਗਈ ਹੈ ਜਿਸ ਨੂੰ ਬਚਾਉਣ ਲਈ ਪੁਰਾਣੇ ਤੇ ਵਫ਼ਾਦਾਰ ਆਗੂਆਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਵਿਧਾਨ ਸਭਾ ਚੋਣਾਂ 2022 ਦੇ ਚੋਣ ਨਤੀਜਿਆਂ 'ਤੇ ਵਿਚਾਰ ਕਰਨਾ ਚਾਹੀਦਾ ਹੈ। ਇਸ ਪੱਤਰ ਦੀ ਕਾਪੀ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਅਤੇ ਪੰਜਾਬ ਦੇ ਇੰਚਾਰਜ ਦੇਵੇਂਦਰ ਯਾਦਵ ਨੂੰ ਵੀ ਭੇਜੀ ਗਈ ਹੈ।