ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਿਹਾਰ ਦੇ ਪੂਰਨੀਆ ਚ ਇਕ ਦਿਲ ਦਹਲਾ ਦੇਣ ਵਾਲਾ ਹਾਦਸਾ ਵਾਪਰਿਆ। ਮਿਲੀ ਜਾਣਕਾਰੀ ਦੇ ਅਨੁਸਾਰ ਸਵਾਰਿਆਂ ਦੇ ਨਾਲ ਭਰੀ ਬੱਸ ਡਿਵਾਈਡਰ ਦੇ ਨਾਲ ਟਕਰਾਉਣ ਦੇ ਕਾਰਨ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਮੌਕੇ ਤੇ ਹੀ 20 ਲੋਕਾਂ ਦੀ ਮੌਤ ਹੋ ਗਈ। ਇਹਨਾਂ ਹੀ ਨਹੀਂ ਕਈ ਲੋਕ ਇਸ ਹਾਦਸੇ ਦੇ ਕਾਰਨ ਗੰਭੀਰ ਰੂਪ ਦੇ ਨਾਲ ਜਖਮੀ ਹੋ ਗਏ।
ਦਸ ਦਈਏ ਕਿ ਬੱਸ ਮੁਜੱਫਰਪੁਰ ਤੋਂ ਸਿਲੀਗੁੜੀ ਵੱਲ ਨੂੰ ਜਾ ਰਹੀ ਸੀ। ਪਰ ਰਸਤੇ ਚ ਬੱਸ ਡਿਵਾਈਡਰ ਦੇ ਨਾਲ ਟਕਰਾ ਗਈ ਜਿਸ ਕਾਰਨ ਬੱਸ ਨੂੰ ਭਿਆਨਕ ਅੱਗ ਲੱਗ ਗਈ। ਉੱਥੇ ਹੀ ਇਸ ਭਿਆਨਕ ਹਾਦਸੇ ਦੇ ਕਾਰਨ 20 ਲੋਕਾਂ ਨੇ ਆਪਣੀ ਜਾਨ ਤੋਂ ਹੱਥ ਧੋ ਦਿੱਤਾ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ ਜਾ ਰਹੀ ਹੈ।


