17 ਸਾਲ ਦੇ ਪੋਤੇ ਨੇ ਗੰਡਾਸੇ ਨਾਲ ਵੱਢੇ ਦਾਦਾ-ਦਾਦੀ ! ਖੁਦ ਕੀਤਾ ਪੁਲਿਸ ਨੂੰ ਫੋਨ

ਸਮਰਾਲਾ : ਸਮਰਾਲਾ ‘ਚ ਪੈਂਦੇ ਪਿੰਡ ਲਲ ਕਲਾਂ ‘ਚ ਖੂਨ ਦੇ  ਰਿਸ਼ਤੇ ਉਸ ਸਮੇਂ ਤਾਰ ਤਾਰ ਹੋ ਗਏ ਜਦ ਇਕ ਪੋਤੇ ਨੇ ਜਾਇਦਾਦ ਦੇ ਲਈ…

ਸਮਰਾਲਾ : ਸਮਰਾਲਾ ‘ਚ ਪੈਂਦੇ ਪਿੰਡ ਲਲ ਕਲਾਂ ‘ਚ ਖੂਨ ਦੇ  ਰਿਸ਼ਤੇ ਉਸ ਸਮੇਂ ਤਾਰ ਤਾਰ ਹੋ ਗਏ ਜਦ ਇਕ ਪੋਤੇ ਨੇ ਜਾਇਦਾਦ ਦੇ ਲਈ ਆਪਣੇ ਦਾਦਾ-ਦਾਦੀ ਦਾ ਬੜੀ ਹੀ ਬੇਰਹਮੀ ਨਾਲ ਕਤਲ ਕਰ ਦਿੱਤਾ।ਦੱਸ ਦਈਏ ਕਿ ਪੋਤ ਹਰਸ਼ ਨੇ ਸਿਰਫ ਡੇਢ ਮਰਲੇ ਜ਼ਮੀਨ ਦੇ ਟੁਕੜੇ ਲਈ ਇਹ ਕਦਮ ਚੁੱਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸਦੇ ਦਾਦਾ-ਦਾਦੀ ਉਸਨੂੰ ਉਸ ਦੇ ਹਿੱਸੇ ਦੀ ਜ਼ਮੀਨ ਨਹੀਂ ਦੇ ਰਹੇ ਸੀ। 

Also Read : ਪੰਜਾਬ ਤੇ ਦਿੱਲੀ ਮੁੱਖ ਮੰਤਰੀ ਦੇ ਦੌਰਿਆਂ ਬਾਰੇ ਬੋਲੇ ਸੁਨੀਲ ਜਾਖੜ, ਕਿਹਾ-‘ਘੱਟੋ-ਘੱਟ ਇਕ ਨੇ ਤਾਂ…’

ਇਸ ਝਗੜੇ ਦੌਰਾਨ 11ਵੀਂ ਚ ਪੜ੍ਹਦੇ ਪੋਤੇ ਨੇ ਬੇਰਹਿਮੀ ਦੇ ਨਾਲ ਆਪਣੇ ਦਾਦਾ ਦਾਦੀ ਦਾ ਤੇਜਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ। ਪੁਲਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜੇ ਚ ਲੈ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਸੀ। ਪਿੰਡ ਦੇ ਵਸਨੀਕ ਗੁਰਤੇਜ ਸਿੰਘ ਮਾਂਗਟ ਅਤੇ ਮਨਜੀਤ ਸਿੰਘ ਨੇ ਦੱਸਿਆ  ਕਿ ਬਜੁਰਗ ਦਰਸ਼ਨ ਸਿੰਘ ਅਤੇ ਉਹਨਾਂ ਦੀ ਪਤਨੀ ਸੁਰਿੰਦਰ ਕੌਰ ਜੋਕਿ ਇੱਕ ਮਕਾਨ ਦੇ ਕਮਰੇ ਚ ਰਹਿੰਦੇ ਸੀ।

Also Read : ਸਿਰਫ ਫੇਸਬੁੱਕ-ਇੰਸਟਾਗ੍ਰਾਮ ਡਿਲੀਟ ਕਰ ਔਰਤ ਨੇ ਘਟਾਇਆ 31 ਕਿਲੋ ਭਾਰ, ਨਹੀਂ ਕੀਤੀ ਕੋਈ ਡਾਈਟ

ਇਸੇ ਮਕਾਨ ‘ਚ ਉਹਨਾਂ ਦਾ ਲੜਕਾ ਪਰਿਵਾਰ ਸਮੇਤ ਰਹਿੰਦਾ ਸੀ। ਮਕਾਨ ਨੂੰ ਲੈ ਕੇ ਝਗੜਾ ਰਹਿੰਦਾ ਸੀ। ਜਿਸ ਕਰਕੇ ਬੁੱਧਵਾਰ ਨੂੰ ਉਹਨਾਂ ਦੇ ਪੋਤੇ ਨੇ ਦਾਦਾ ਦਾਦੀ ਨੂੰ ਕਮਰੇ ਚ ਬੰਦ ਕਰਕੇ ਕਤਲ ਕਰ ਦਿੱਤਾ।ਮੌਕੇ ਤੇ ਪਹੁੰਚੇ ਡੀਐਸਪੀ ਹਰਵਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਨਾਬਾਲਗ ਪੋਤੇ ਮਨਪ੍ਰੀਤ ਸਿੰਘ ਨੇ ਗੰਡਾਸੀ ਤੇ ਕੁਲਹਾੜੀ ਨਾਲ ਦਾਦਾ ਦਾਦੀ ਦਾ ਕਤਲ ਕੀਤਾ ਅਤੇ ਖੁਦ ਹੀ ਫੋਨ ਕਰਕੇ ਇਹ ਸੂਚਨਾ ਦਿੱਤੀ। ਪੁਲਿਸ ਨੇ ਲਾਸ਼ਾਂ ਨੂੰ ਕਬਜੇ ‘ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ 

Leave a Reply

Your email address will not be published. Required fields are marked *